ਇਕ ਪਿੰਡ ਵਿਚ ਲਾਈਬ੍ਰੇਰੀ ਖੋਲ੍ਹਣ ਦੀ ਚਰਚਾ ਹੋ ਰਹੀ ਸੀ। ਵਿਚਾਰ ਚਰਚਾ ਹੋ ਰਹੀ ਸੀ ਕਿ ਕਿਸ ਤਰ੍ਹਾਂ ਲਾਇਬ੍ਰੇਰੀ ਖੋਲ੍ਹੀ ਜਾਵੇ, ਕਿਸ ਤਰ੍ਹਾਂ ਪੈਸੇ ਇਕੱਠੇ ਕੀਤੇ ਜਾਣ। ਵਿਚਾਰ ਵਿਮਰਸ਼ ਕਰਨ ਤੋਂ ਫੈਸਲਾ ਇਹ ਹੋਇਆ ਕਿ ਪਿੰਡ ਵਿਚ ਸਾਰੇ ਘਰਾਂ ਵਿਚ ਜਾਇਆ ਜਾਵੇਗਾ ਅਤੇ ਲਾਇਬ੍ਰੇਰੀ ਵਾਸਤੇ ਫੰਡ ਇਕੱਠਾ ਕੀਤਾ ਜਾਵੇਗਾ। ਹਰ ਕਿਸੇ ਨੂੰ ਇਹ ਕਿਹਾ ਜਾਵੇਗਾ ਕਿ ਜਿੰਨੀ ਜਿਸਦੀ ਸ਼ਰਧਾ ਹੈ, ਉਹ ਉਹਨਾਂ ਹੀ ਦਾਨ ਕਰ ਸਕਦਾ ਹੈ ਅਤੇ ਜੇ ਕੋਈ ਦਾਨ ਨਹੀਂ ਕਰ ਸਕਦਾ ਤਾਂ ਇਹ ਉਸਦੀ ਮਰਜੀ ਹੋਵੇਗੀ |
ਅਗਲੇ ਦਿਨ ਕੁਝ ਆਗੂ ਫੰਡ ਇਕੱਠਾ ਕਰਨ ਵਾਸਤੇ ਘਰੋ-ਘਰੀ ਜਾਂਦੇ ਹਨ। ਪਹਿਲਾ ਘਰ ਉਹਨਾਂ ਨੂੰ ਸੋ ਰੁਪਏ ਦੇ ਦਿੰਦਾ ਹੈ। ਦੂਜਾ ਘਰ ਉਹਨਾਂ ਨੂੰ ਪੰਜ ਸੋ ਰੁਪਏ ਦੇ ਦਿੰਦਾ ਹੈ। ਤੀਜਾ ਘਰ ਇਕ ਹਜ਼ਾਰ ਰੁਪਏ ਵੀ ਦੇ ਦਿੰਦਾ ਹੈ ਪਰ ਜਦੋਂ ਉਹ ਚੌਥੇ ਘਰ ਜਾਂਦੇ ਹਨ ਤਾਂ ਚੌਥੇ ਘਰ ਵਾਲਾ ਪੈਸੇ ਦੇਣ ਤੋਂ ਮਨਾ ਕਰ ਦਿੰਦਾ ਹੈ। ਆਗੂ ਕਹਿੰਦੇ ਹਨ, “ਵੈਸੇ ਜੇ ਤੁਸੀਂ ਵੀ ਕੁਝ ਦੇ ਦਿੰਦੇ ਤਾਂ ਵਧੀਆ ਹੈ ਪਰ ਜੇ ਨਹੀਂ ਵੀ ਦੇਣਾ ਚਾਹੁੰਦੇ ਤਾਂ ਇਹ ਤੁਹਾਡੀ ਮਰਜੀ ਹੈ |”
ਚੌਥੇ ਬੰਦੇ ਬਿੰਦਰ ਨੇ ਕਿਹਾ, ਨਹੀਂ, ਮੈਂ ਪੈਸੇ ਦੇਣਾ ਨਹੀਂ ਚਾਹੁੰਦਾ। ਆਗੂ ਉਥੋਂ ਚਲੇ ਜਾਂਦੇ ਹਨ ਪਰ ਜਦੋਂ ਸਾਰੇ ਆਗੂ ਇਕੱਠੇ ਹੁੰਦੇ ਹਨ, ਉਹਨਾਂ ਵਿਚ ਗੱਲ ਚਲਦੀ ਹੈ ਕਿ ਸਾਰੇ ਪਿੰਡ ਨੇ ਕੁਝ ਨਾ ਕੁਝ ਦਿੱਤਾ ਹੈ ਪਰ ਬਿੰਦਰ ਨੇ ਕੁਝ ਵੀ ਨਹੀਂ ਦਿੱਤਾ। ਉਹਨਾਂ ਨੇ ਕਿਹਾ ਇਹ ਬਿੰਦਰ ਦੀ ਬਹੁਤ ਮਾੜੀ ਗੱਲ ਹੈ। ਇਸਨੂੰ ਸਬਕ ਸਿਖਾਉਣਾ ਪਵੇਗਾ। ਇਹ ਬਣਿਆ ਕੀ ਫਿਰਦੈ ਕੋਈ ਮੌਕਾ ਆਉਣ ਦਿਓ, ਫਿਰ ਦਿਖਾਉਂਦੇ ਹਾਂ ਇਸਨੂੰ ਇਹਦੀ ਔਕਾਤ |
ਇਕ ਦਿਨ ਬਿੰਦਰ ਦਾ ਪਿੰਡ ਦੇ ਇੱਕ ਬੰਦੇ ਨਾਲ ਰੌਲਾ ਪੈ ਗਿਆ। ਦੋਵਾਂ ਵਿਚ ਝੱੜਪ ਹੋ ਗਈ। ਇਸ ਲੜਾਈ ਵਿਚ ਬਿੰਦਰ ਬਿਲਕੁਲ ਠੀਕ ਸੀ ਅਤੇ ਦੂਜਾ ਬੰਦਾ ਬਿਲਕੁਲ ਗਲਤ। ਜਦੋਂ ਰੌਲਾ ਵਧ ਗਿਆ ਤਾਂ ਪਿੰਡ ਦੇ ਆਗੂਆਂ ਨੂੰ ਬੁਲਾਇਆ ਗਿਆ। ਹੁਣ ਇਹਨਾਂ ਆਗੁਉਆਂ ਵਿਚ ਪੁਰਾਣੇ ਆਗੂ ਵੀ ਸ਼ਾਮਿਲ ਸਨ।|
ਸਾਰਿਆਂ ਨੂੰ ਪਤਾ ਸੀ ਕਿ ਬਿੰਦਰ ਸਹੀ ਹੈ ਅਤੇ ਦੂਜਾ ਬੰਦਾ ਗਲਤ ਪਰ ਹੁਣ ਉਹਨਾਂ ਆਗੂਆਂ ਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ ਸੀ। ਬਿੰਦਰ ਜੋ ਵੀ ਗੱਲ ਕਹੇ, ਆਗੂ ਉਸਦੀ ਗੱਲ ਨੂੰ ਹੀ ਝੂਠਾ ਪਾ ਦੇਣ। ਦਿਖਦੀ ਜਿਹੀ ਗੱਲ ਹੈ ਕਿ ਜਦੋਂ ਫੈਸਲਾ ਕਰਨ ਵਾਲੇ ਪਹਿਲਾਂ ਹੀ ਆਪਣੇ ਮਨ ਵਿਚ ਫੈਸਲਾ ਧਾਰ ਕੇ ਬੈਠੇ ਹੋਣਗੇ ਤਾਂ ਫੈਸਲਾ ਤਾਂ ਉਹੋ ਹੀ ਹੋਵੇਗਾ ਜੋ ਉਹਨਾਂ ਨੇ ਪਹਿਲਾਂ ਹੀ ਧਾਰਿਆ ਹੋਵੇਗਾ |
ਅੰਤ ਉਹਨਾਂ ਨੇ ਬਿੰਦਰ ਨੂੰ ਹੀ ਗਲਤ ਸਾਬਿਤ ਕਰ ਦਿੱਤਾ। ਬਿੰਦਰ ਬਹੁਤ ਦੁਖੀ ਹੋਇਆ। ਬਿੰਦਰ ਨੂੰ ਪੂਰੀ ਗੱਲ ਸਮਝ ਆ ਗਈ ਕਿ ਪੂਰੀ ਕਹਾਣੀ ਕਿਥੋਂ ਸ਼ੁਰੂ ਹੋਈ ਸੀ ਅਤੇ ਕਿਥੇ ਖਤਮ ਅਤੇ ਇਹ ਕਹਾਣੀ ਇਸ ਤਰ੍ਹਾਂ ਹੀ ਖਤਮ ਕਿਉਂ ਹੋਈ ਪਰ ਬਿੰਦਰ ਦੇ ਦਿਮਾਗ ਵਿਚ ਕੁਝ ਸਵਾਲ ਰਹਿ ਗਏ, ਜਿਹਨਾਂ ਦਾ ਜਵਾਬ ਦੇਣਾ ਥੋੜ੍ਹਾ ਔਖਾ ਹੈ। |
ਜੇ ਬਿੰਦਰ ਨੂੰ ਦਾਨ ਨਾ ਦੇਣ ਦੀ ਹੀ ਸਜ਼ਾ ਮਿਲੀ ਹੈ ਤਾਂ ਇਸਦਾ ਮਤਲਬ ਇਹ ਹੋਇਆ ਕਿ ਉਸ ਵਕਤ ਉਸ ਤੋਂ ਦਾਨ ਨਹੀਂ ਬਲਕਿ ਬਦਮਾਸ਼ੀ ਨਾਲ ਰਕਮ ਮੰਗੀ ਜਾ ਰਹੀ ਸੀ? ਕਿਉਂਕਿ ਪਹਿਲਾਂ ਬਦਮਾਸ਼ ਪੈਸਾ ਮੰਗਦੇ ਹਨ, ਜੇ ਪੈਸਾ ਉਹਨਾਂ ਨੂੰ ਨਾ ਦਿੱਤਾ ਜਾਵੇ ਤਾਂ ਬਦਮਾਸ਼ ਪੈਸੇ ਨਾ ਦੇਣ ਵਾਲੇ ਦਾ ਨੁਕਸਾਨ ਕਰਦੇ ਹਨ। |”
ਸ਼ਾਇਦ ਇਹ ਸੱਭਿਅਕ ਬਦਮਾਸ਼ੀ ਅਸਲੀ ਬਦਮਾਸ਼ੀ ਨਾਲੋਂ ਵੀ ਖਤਰਨਾਕ ਹੈ? ਕਿਉਂਕਿ ਘਟੋ-ਘਟ ਅਸਲੀ ਬਦਮਾਸ਼ ਨੂੰ ਪਤਾ ਹੁੰਦਾ ਹੈ ਕਿ ਉਹ ਬਦਮਾਸ਼ੀ ਕਰ ਰਿਹਾ ਹੈ ਅਤੇ ਸਮਾਜ ਵੀ ਉਸ ਬਦਮਾਸ਼ੀ ਨੂੰ ਬਦਮਾਸ਼ੀ ਕਰਾਰ ਦਿੰਦਾ ਹੈ ਪਰ ਇਸ ਸੱਭਿਅਕ ਬਦਮਾਸ਼ੀ ਦਾ ਕੀ ਕਰੋਂਗੇ ! ਕਿਉਂਕਿ ਇਸ ਵਿਚ ਬਦਮਾਸ਼ੀ ਕਰਨ ਵਾਲਾ ਆਪਣੇ ਆਪ ਨੂੰ ਪਰਉਪਕਾਰੀ ਸਮਝ ਰਿਹਾ ਹੈ ਅਤੇ ਇਸ ਵਿਚ ਅਜਿਹੇ ਬਦਮਾਸ਼ ਦਾ ਸਮਾਜ ਵੀ ਉਸਦਾ ਸਾਥ ਦੇ ਰਿਹਾ ਹੈ |”
ਹਾਲਾਂਕਿ ਇਹ ਬਿੰਦਰ ਮੰਨਦਾ ਹੈ ਕਿ ਅਜਿਹੇ ਕੰਮ ਵਿਚ ਦਾਨ ਦੇਣਾ ਕੋਈ ਬੁਰੀ ਗੱਲ ਨਹੀਂ ਪਰ ਜੇ ਕੋਈ ਦਾਨ ਨਾ ਦੇਵੇ, ਉਸ ਦਾ ਬੁਰਾ ਹਸ਼ਰ ਕਰਨਾ ਇਸ ਤਾਂ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਘਿਨੌਨੀ ਗੱਲ ਹੈ। |”
ਤੁਹਾਨੂੰ ਕੀ ਲਗਦਾ ਹੈ, ਇਸ ਵਿੱਚ ਬਿੰਦਰ ਸਹੀ ਹੈ ਯਾ ਫਿਰ ਗਲਤ ?
ਅਮਨਪ੍ਰੀਤ ਸਿੰਘ
9465554088
ਡਾਇਮੰਡ ਪਬਲਿਕ ਸਕੂਲ, ਮੁੰਡੀ ਖਰੜ ਦਾ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ
NEXT STORY