ਅੱਜ ਗੱਲ ਕਰਾਂਗੇ ਬਿਜਲੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ। ਅਕਸਰ ਹੀ ਘਰਾਂ,ਮਕਾਨਾਂ,ਦੁਕਾਨਾਂ ਤੇ ਵੱਡੀਆਂ-ਵੱਡੀਆਂ ਫੈਕਟਰੀਆਂ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਵੱਡੀਆਂ-ਵੱਡੀਆਂ ਖ਼ਬਰਾਂ ਆਉਂਦੀਆਂ ਹਨ। ਸ਼ਾਇਦ ਹੀ ਕਿਸੇ ਖ਼ਬਰ ਵਿਚ ਕੋਈ ਹੋਰ ਕਾਰਨ ਲਿਖਿਆ ਹੋਵੇ, ਆਖਿਰਕਾਰ ਵਜ੍ਹਾ ਕੀ ਹੈ ਬਿਜਲੀ ਨਾਲ ਅੱਗ ਲੱਗਣ ਦੀ?
ਅੱਗ ਲੱਗਣ ਦਾ ਸਭ ਤੋਂ ਵੱਡਾ ਕਾਰਨ ਹੈ ਢਿੱਲੇ ਜੋੜ ( ਲੂਜ਼ਟਰਮੀਨੇਸ਼ਨ )। ਅਸੀਂ ਅਕਸਰ ਹੀ ਚਾਲੂ ਪਲੱਗ ਵਿਚ ਕਿਸੇ ਨਾ ਕਿਸੇ ਮਸ਼ੀਨ, ਚਾਰਜਰ ਜਾ ਕੋਈ ਹੋਰ ਲੋਡ ਦਾ ਸੋਕਟ ਪਲੱਗ ਵਿਚ ਫਸਾ ਦਿੰਦੇ ਹਾਂ, ਜਿਸ ਨਾਲ ਪਲੱਗ ਵਿਚ ਚਿੰਗਾਰੀਆਂ ਨਿੱਕਲਦੀਆਂ ਹਨ। ਅਸੀਂ ਸਮਝਦੇ ਹਾਂ ਕਿ ਏਨੇ ਕੁ ਨਾਲ ਕੁੱਝ ਨਹੀਂ ਹੁੰਦਾ ਪਰ ਸਮਾਂ ਪਾ ਕੇ ਇਹ ਪਲੱਗ ਦੀਆਂ ਅੰਦਰੂਨੀ ਪੱਤੀਆਂ ਦੇ ਉੱਪਰ ਸਪਰਿੰਗ ਢਿੱਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਹੌਲੀ-ਹੌਲੀ ਜੋੜ ਢਿੱਲਾ ਰਹਿ ਕੇ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਗਰਮੀ ਕਾਰਨ ਤਾਰਾਂ ਦੇ ਸਿਰੇ ਗਰਮ ਹੋ ਕੇ ਇੰਸੂਲੇਸ਼ਨ ਜਲ ਜਾਂਦਾ ਹੈ ਤੇ ਇੱਕ ਦਿਨ ਦੋਨੋਂ ਤਾਰਾਂ ਇਕੱਠੀਆਂ ਹੋ ਜਾਂਦੀਆਂ ਹਨ ਜਿਸ ਨਾਲ ਤਾਰ ਵਿੱਚ ਨਾਰਮਲ ਤੋਂ ਹਜਾਰਾਂ ਗੁਣਾ ਕਰੰਟ ਵਹਿਣਾ ਸ਼ੁਰੂ ਹੋ ਜਾਂਦਾ ਹੈ । ਫਿਰ ਤਾਰਾਂ ਨੂੰ ਇੱਕਦਮ ਅੱਗ ਲੱਗ ਜਾਂਦੀ ਹੈ। ਪਿੱਛੇ ਮੇਨ ਬੋਰਡ ਉੱਪਰ ਫਿਊਜ਼ ਜਾ MCB ਬਹੁਤ ਹੀ ਵੱਡੀ ਕੇਪੇਸਟੀ ਦੇ ਲੱਗੇ ਹੁੰਦੇ ਹਨ, ਜਿੰਨੀ ਦੇਰ ਵਿੱਚ MCB ਟਰਿੱਪ ਜਾਂ ਫਿਊਜ਼ ਉੱਡਦਾ ਹੈ ਓਨੀ ਦੇਰ ਵਿਚ ਤਾਰਾਂ ਦੇ ਇੰਸੂਲੇਸ਼ਨ ਨੂੰ ਅੱਗ ਲੱਗ ਚੁਕੀ ਹੁੰਦੀ ਹੈ ਜੋ ਪਾਈਪਾਂ ਦੇ ਅੰਦਰੋਂ ਅੰਦਰੀ ਚਲਦੀ ਹੋਈ ਘਰਦੀ ਲੱਕੜੀ ਦੀ ਫਿਟਿੰਗ (ਪੈਨਲਿੰਗ ) ਪਰਦੇ ਜਾਂ ਹੋਰ ਜਲਨਸ਼ੀਲ ਚੀਜ਼ ਦੇ ਸੰਪਰਕ ਵਿਚ ਆ ਜਾਂਦੀ ਹੈ।
ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ - 6 : ਬਿਜਲੀ ਫਿਟਿੰਗ ਸਮੇਂ ਕਿਵੇਂ ਕਰੀਏ ਤਾਰਾਂ ਦੀ ਚੋਣ, ਜਾਣੋ ਕੁਝ ਖ਼ਾਸ ਗੱਲਾਂ
ਅੱਜ ਕੱਲ੍ਹ ਇੱਕ ਹੋਰ ਵੱਡਾ ਕਾਰਨ LED ਲਾਈਟਾਂ ਦੇ ਵਿੱਚ ਗਰਮ ਹੋਣ ਵਾਲੇ ਡਰਾਈਵਰ ਹਨ। LED ਲਾਈਟਾਂ ਨੂੰ ਅਸੀਂ ਸਮਝਦੇ ਹਾਂ ਕਿ ਗਰਮ ਨਹੀਂ ਹੁੰਦੀਆਂ ਅਕਸਰ ਹੀ ਜਲਨਸ਼ੀਲ ਪਦਾਰਥਾਂ ਜਾਂ ਪੈਨਲਿੰਗ ਵਿਚ ਫਿੱਟ ਕਰਵਾ ਲੈਂਦੇ ਹਾਂ। LED ਲਾਈਟ ਗਰਮ ਹੋਣ ਤੋਂ ਇਲਾਵਾ ਅਕਸਰ ਹੀ ਲਾਈਟਾਂ ਦੇ ਟਰਮੀਨਲ ਦੀ ਜਗਾ ਹਦੋ ਤਾਰਾਂ ਬਾਹਰ ਕੱਢੀਆਂ ਹੁੰਦੀਆਂ ਹਨ ਜਿਸ ਉਪਰ ਇਲੈਕਟ੍ਰੀਸ਼ਨ ਤਾਰਾਂ ਦੀ ਮਰੋੜੀ ਦੇ ਕੇ ਟੇਪ ਲਗਾ ਦਿੰਦਾ ਹੈ ਜੋ ਕਿ 100% ਹੀ ਗ਼ਲਤ ਹੈ। LED ਲਾਈਟ ਦੇ ਡਰਾਈਵਰ ਦੇ ਗਰਮ ਹੋਣ ਕਾਰਨ ਵੀ PVC ਟੇਪ ਪਹਿਲਾਂ ਖੁਸ਼ਕ ਹੁੰਦੀ ਹੈ ਤੇ ਬਾਅਦ ਵਿੱਚ ਗਰਮ ਹੋ ਕੇ ਅੱਗ ਫੜ ਲੈਂਦੀ ਹੈ।
ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ 5 : ਫਿਟਿੰਗ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ
ਸੋ ਜਿਵੇ ਮੈਂ ਪਿਛਲੀ ਕਿਸ਼ਤ ਵਿਚ ਕਿਹਾ ਸੀ ਕਿ ਜੋੜ ਹਮੇਸ਼ਾ ਸੋਲਡਰ ਨਾਲ ਟੰਕਾ ਲਗਾ ਕੇ ਹੀ ਲੱਗਣਾ ਚਾਹੀਦਾ ਹੈ ਜਾਂ ਕ੍ਰਿਮ ਪਿੰਗਟੂਲ ਨਾਲ ਤਾਰ ਉਪੱਰ ਥਿਮਬਲ (Thumble ) ਲਗਾ ਕੇ ਹੀ ਲੱਗਣਾ ਚਾਹੀਦਾ ਹੈ। ਬਹੁਤੇ ਇਲੈਕਟ੍ਰੀਸ਼ਨ ਕਹਿੰਦੇ ਹਨ ਕਿ ਲੋਕ ਵਧੀਆ ਕੰਮ ਦੇ ਪੈਸੇ ਨਹੀਂ ਦਿੰਦੇ ਜੋ ਕਿ ਗਾਹਕ ਦੀ ਅਣਜਾਣਤਾ ਕਾਰਨ ਹੀ ਹਾਦਸਾ ਵਾਪਰਦਾ ਹੈ। ਇਥੇ ਮੈਂ ਇਹ ਵੀ ਦੱਸ ਦੇਵਾਂ ਕਿ ਘਰਾਂ ਵਿਚ ਲੱਗਣ ਵਾਲੀ ਵੱਡੀ ਤੋਂ ਵੱਡੀ ਫਰੂਲ ਟਾਈਪ ਥਿਮਬਲ (Thumble) ਵੀ ਦਸ ਕੁ ਰੁਪਏ ਦੀ ਹੁੰਦੀ ਹੈ ਤੇ ਟੂਲ ਦੋ ਕੁ ਹਜ਼ਾਰ ਤੋਂ ਲੈ ਕੇ ਵੀਹ ਹਜ਼ਾਰ ਤੱਕ ਦਾ ਹੁੰਦਾ ਹੈ। ਸਸਤੇ ਟੂਲ ਕੁੱਝ ਦੇਰ ਬਾਅਦ ਹੀ ਥਿਮਬਲਾਂ ਨੂੰ ਢਿੱਲੀਆਂ ਛੱਡਣੀਆਂ ਸ਼ੁਰੂ ਕਰ ਦਿੰਦੇ ਹਨ ਤੇ ਮਹਿੰਗੇ ਟੂਲ ਪੰਜ ਚਾਰ ਸਾਲ ਕਿੱਧਰੇ ਨਹੀਂ ਜਾਂਦੇ।
ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ 4 : ਫਿਊਜ਼ ਦੇ ਸਬੰਧ ’ਚ ਜਾਣਕਾਰੀ
ਅੱਲਗ ਅਲੱਗ ਉਪਕਰਣਾਂ ਨੂੰ ਫਿੱਟ ਕਰਦੇ ਸਮੇਂ ਇਹ ਮੰਨਕੇ ਚੱਲਣਾ ਚਾਹੀਦਾ ਹੈ ਕਿ ਉਪਕਰਣ ਵਿਚ ਕਦੀ ਵੀ ਅੱਗ ਲੱਗ ਸਕਦੀ ਹੈ। ਅਗਰ ਉਪਕਰਣ ਨੂੰ ਲੱਕੜੀ ਦੇ ਪੈਨਲ ਜਾਂ ਜਲਨਸ਼ੀਲ ਚੀਜ਼ ਦੇ ਉੱਪਰ ਫਿੱਟ ਕਰਨਾ ਹੀ ਪੈ ਰਿਹਾ ਹੈ ਤਾਂ ਹੇਠਾਂ ਕਿਸੇ ਵੀ ਧਾਤ ( ਲੋਹੇ ,ਸਟੀਲ ) ਵਗੈਰਾ ਦੀ ਪਲੇਟ ਲੱਗੀ ਹੋਣੀ ਚਾਹੀਦੀ ਹੈ ਤੇ ਪਲੇਟ ਬਾਕਾਇਦਾ ਅਰਥ ਹੋਣੀ ਚਾਹੀਦੀ ਹੈ, ਜਿਸ ਨਾਲ ਉਪਕਰਣ ਦੇ ਅੰਦਰੋਂ ਚਿੰਗਾਰੀ ਸਿੱਧੀ ਲੱਕੜੀ ਜਾਂ ਪਰਦਿਆਂ ਦੇ ਸੰਪਰਕ ਵਿਚ ਨਾ ਹੀ ਆਵੇ।
ਮੇਰੇ ਸਮਿਆਂ ਵਿੱਚ ਪੁਆਇੰਟ ਦੇ ਹਿਸਾਬ ਨਾਲ ਪੈਸੇ ਮਿਲਿਆ ਕਰਦੇ ਸਨ। ਅੱਜ ਕੱਲ੍ਹ ਜ਼ਿਆਦਾਤਰ ਡੈਕੋਰੇਸ਼ਨ ਲਾਈਟਾਂ ਆਉਣ ਕਾਰਨ ਸੁਕੇਅਰ ਫੁੱਟ ਦਾ ਹਿਸਾਬ ਬਣ ਗਿਆ ਹੈ। ਜਿਸ ਕਰਕੇ ਮਾਲਕ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਵਾਉਣਾ ਚਾਹੁੰਦਾ ਹੈ ਤੇ ਇਲੈਕਟ੍ਰੀਸ਼ਨ ਘੱਟੋ ਘੱਟ ਸਮਾਂ ਲਗਾਉਣਾ ਚਾਹੁੰਦਾ ਹੈ ਜਿਸ ਨਾਲ ਕਿ ਕੰਮ ਦਾ ਮਿਆਰ ਬਹੁਤ ਹੀ ਡਿੱਗਦਾ ਜਾ ਰਿਹਾ ਹੈ।ਤੁਸੀਂ ਯਕੀਨ ਕਰੋਗੇ ਕਿ ਇੰਟਰਨੈਸ਼ਨਲ ਮਿਆਰ ਦੇ ਹਿਸਾਬ ਨਾਲ ਅੱਜ ਕੱਲ੍ਹ ਦਾ ਕੰਮ ਦੋ ਪਰਸੈਂਟ ਵੀ ਖਰਾ ਨਹੀਂ ਉੱਤਰਦਾ।
ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ 3: ਕਰੰਟ ਤੋਂ ਬਚਣ ਲਈ ਅਰਥ ਲੀਕੇਜ ਬ੍ਰੇਕਰ ਦੀ ਵਰਤੋਂ ਕਿੰਨੀ ਕੁ ਜਾਇਜ਼!
ਇਹਨਾਂ ਲੇਖ ਲੜੀਆਂ ਦੁਆਰਾ ਜਿਥੇ ਅਸੀਂ ਆਮ ਪਬਲਿਕ ਨੂੰ ਸਹੀ ਕੰਮ ਕਰਵਾਉਣ ਪ੍ਰਤੀ ਜਾਗਰੂਕ ਕਰ ਰਹੇ ਹੈ ਓਥੇ ਹੀ ਇਲੈਕਟ੍ਰੀਸ਼ਨਾਂ ਨੂੰ ਵੀ ਸਹੀ ਅਗਵਾਈ ਦੇਣ ਦੀ ਕੋਸ਼ਿਸ਼ ਵਿਚ ਹਾਂ। ਪਬਲਿਕ ਨੂੰ ਵੀ ਚਾਹੀਦਾ ਹੈ ਕਿ ਜੋ ਇਲੈਕਟ੍ਰੀਸ਼ਨ ਵਧੀਆ ਟੂਲਾਂ ਨਾਲ ਤੇ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਕਿਉਂਕਿ ਹਾਦਸੇ ਹੋਣ ਤੋਂ ਬਾਅਦ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦਾ ਲੰਘਿਆ ਸਮਾਂ ਹੱਥ ਨਹੀਂ ਆਓਂਦਾ।
ਅਗਲੀ ਲੜੀ ਵਿੱਚ ਅੱਗ ਲੱਗਣ ਦੇ ਦੂਜੇ ਕਾਰਨ ( ਫਿਊਜ਼ਤੇ MCB ) ਵਗੈਰਾ ਸਹੀ ਨਾ ਲੱਗਣ ਵਾਰੇ ਗੱਲਬਾਤ ਕਰਾਂਗੇ।
ਜੈ ਸਿੰਘ ਕੱਕੜ ਵਾਲ,
ਕਾਲਿੰਗ ਅਤੇ ਵ੍ਹਟਸ ਐਪ ਨੰਬਰ- 9815026985
ਨੋਟ: ਬਿਜਲੀ ਦੀਆਂ ਤਾਰਾਂ ਸਬੰਧੀ ਦਿੱਤੀ ਇਹ ਜਾਣਕਾਰੀ ਤੁਹਾਡੇ ਲਈ ਕਿੰਨੀ ਲਾਹੇਵੰਦ ਹੈ ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੱਕਾਂ ਲਈ ਲੜ ਰਹੇ ਦਲੇਰ ਕਿਸਾਨਾਂ ਦੇ ਨਾਲ ਖੜ੍ਹੀ ਹੈ 'ਯੂਨਾਈਟਿਡ ਸਿੱਖਜ਼' ਸਮਾਜ ਸੇਵੀ ਸੰਸਥਾ
NEXT STORY