ਸੀਮਤ ਜਿਹੀ ਉਮਰ ਹੈ ਤੇਰੀ,
ਐਵੇਂ ਸੋਚੇਂ ਅਜੇ ਬਥੇਰੀ।
ਸਮਝ ਬਥੇਰੀ ਬਹੁਤਾ ਸੋਚੇਂ,
ਸਵਾਰਥ ਵਾਲੀ ਗੱਲ ਤੂੰ ਬੋਚੇਂ,
ਇਸ ਗੱਲ ਵਿਚ ਗਲਤੀ ਤੇਰੀ,
ਸੀਮਤ ਜਿਹੀ ਉਮਰ ਹੈ ਤੇਰੀ,
ਐਵੇਂ ਸੋਚੇਂ ਅਜੇ ਬਥੇਰੀ।
ਅੱਜਕਲ ਤਾਂ ਆ ਕੇ ਰਹਿਣੀ,
ਮੌਤ ਕਲਹਿਣੀ ਰੁੜ੍ਹ ਫੁੜ੍ਹ ਜਾਣੀ,
ਤੁਰ ਜਾਣਾ ਹੈ ਵਾਂਗ ਹਨੇਰੀ,
ਸੀਮਤ ਜਿਹੀ ਉਮਰ ਹੈ ਤੇਰੀ,
ਐਵੇਂ ਸੋਚੇਂ ਅਜੇ ਬਥੇਰੀ।
'ਸੁਰਿੰਦਰ' ਕਰ ਨਾ ਹੋਰ ਤਮਾਸ਼ੇ,
ਬਹੁਤ ਹੱਸ ਲਏ ਝੂਠੇ ਹਾਸੇ,
ਕਿਉਂ ਜਾਵੇਂ ਤੂੰ ਜੀਵਨ ਕੇਰੀ,
ਸੀਮਤ ਜਿਹੀ ਉਮਰ ਹੈ ਤੇਰੀ,
ਐਵੇਂ ਸੋਚੇਂ ਅਜੇ ਬਥੇਰੀ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
ਹਵਾ ਸਿੱਲੀ ਆਉਂਦੀ ਦੱਸਦੀ
NEXT STORY