ਸੀ ਆਈ ਟੈਕਨੋਲੋਜੀ
ਤੇ ਚਾਅ ਚੜ੍ਹਿਆ
ਹਰ ਬੰਦਾ ਜਾ ਕੇ ਸੀ
ਦੁਕਾਨੀਂ ਵੜਿਆ
ਹੁਣ ਜਵਾਨੀ ਖੌਰ੍ਹੇ ਕਿਹੜੇ,
ਰਾਹੇ ਪੈ ਗਈ ਮਿੱਤਰੋ,
ਜ਼ਿੰਦਗੀ ਮੋਬਾਇਲਾਂ ਯੋਗੀ
ਰਹਿ ਗਈ ਮਿੱਤਰੋਂ।
ਇੱਕੋ ਮੰਜੇ ਬੈਠੇ ਵੀ
ਓ ਵੱਖ ਹੋ ਗਏ
ਜੋ ਲੱਖਾਂ ਤੋਂ ਸੀ ਮਹਿੰਗੇ
ਉਹੋ ਕੱਖ ਹੋ ਗਏ,
ਵੇਖ ਬੁੱਢੀ ਮਾਈ
ਸਭ ਕੁੱਝ ਸਹਿ ਗਈ ਮਿੱਤਰੋ
ਜ਼ਿੰਦਗੀ ਮੋਬਾਇਲਾਂ ਯੋਗੀ
ਰਹਿ ਗਈ ਮਿੱਤਰੋਂ।
ਨਿੱਕੇ-ਨਿੱਕੇ ਬੱਚੇ ਹੱਥ
ਫੋਨ ਆ ਗਿਆ,
ਏ ਵੇਖ ਕੇ ਓ ਸਭ,
ਮੈਨੂੰ ਰੋਣ ਆ ਗਿਆ,
ਲੋਈ ਸ਼ਰਮ ਦੀ ਲੱਗੇ,
ਹੁਣ ਲਹਿ ਗਈ ਮਿੱਤਰੋ,
ਜ਼ਿੰਦਗੀ ਮੋਬਾਇਲਾਂ ਯੋਗੀ,
ਰਹਿ ਗਈ ਮਿੱਤਰੋਂ।
- ਪਰਮਿੰਦਰ ਸਿੰਘ ਸਿਵੀਆ
- ਪਿੰਡ - ਨੰਦਗੜ੍ਹ
- 81468-22522