ਪਾ ਬੋਲੀ ਗੱਬਰੂਆਂ ਅੱਜ ਗਿੱਧੇ 'ਚ ਨੱਚਣ ਦਾ ਦਿਲ ।
ਤੂੰ ਮੇਰਾ ਮੈਂ ਤੇਰੀ ਅੱਜ ਗਿੱਧੇ 'ਚ ਨੱਚਣ ਦਾ ਦਿਲ ।
ਵੇਖਣ ਦੇ ਸੱਸ ਨੂੰ ਮੈਂ ਤੇਰੀ ਬੋਲੀ ਤੇ ਨੱਚਣਾ ।
ਫੜ੍ਹ ਲੇ ਬਾਹਾਂ ਮੇਰੀਆਂ ਮੈਂ ਅੱਜ ਨਹੀਂ ਰੁੱਕਣਾ ।
ਪਾ ਬੋਲੀ ਗੱਬਰੂਆਂ ਅੱਜ ਗਿੱਧੇ 'ਚ ਨੱਚਣ ਦਾ ਦਿਲ ।
ਬਾਰੀ ਬਰਸੀ ਖੱਟਣ ਗਿਆ ਸੀ ਹੋ ਗਿਆ ਪੁਰਾਣਾ ।
ਅੱਜ ਤਾਂ ਮੁਟਿਆਰ ਨੇ ਡੀਜੇ ਤੇ ਧੁੰਮਾਂ ਪਾਣੀਆਂ ।
ਕੋਈ ਰੋਕੇ ਨਾ ਅੱਜ ਜੱਟੀ ਨੂੰ, ਅੱਜ ਤਾਂ ਗਿੱਧੇ ਦੀ ਰਾਣੀ ਕਹਾਉਣਾ ।
ਨਾ ਸੁਣ ਗੱਲ ਜੱਟ ਦੀ ਅੱਜ ਅਸੀਂ ਵੀ ਪੈਗ ਲਾਉਣਾ ।
ਰੋਕੀ ਨਾ ਅੱਜ ਭੰਗੜੇ 'ਚ ਅਸੀਂ ਵੀ ਧੁੰਮਾਂ ਪਾਣੀਆਂ ।
ਤੂੰ ਗਿੱਧੇ ਦੀ ਰਾਣੀ ਮੈ ਵੀ ਭੰਗੜੇ ਦਾ ਰਾਜਾ ਕਹਾਉਣਾ ।
ਅੱਜ ਨੱਚਣ ਦੇ ਮੁਟਿਆਰੇ ਅਸੀ ਵੀ ਅੱਜ ਤੇਰੇ ਗੱਲਾਂ 'ਚ ਨਹੀਂ ਆਉਣਾ ।
ਪਾ ਬੋਲੀ ਸਕਸਨਿਆ ਅੱਜ ਅਸੀਂ ਵੀ ਮੁਟਿਆਰਾਂ ਦਾ ਦਿਲ ਜਿੱਤਣਾ ।
ਪੱਬ੍ਹ ਚੁੱਕ-ਚੁੱਕ ਫੋਟੋ ਕਰਵਾਂਦੀ, ਮੁਟਿਆਰ ਗਿੱਧੇ 'ਚ ਧੁੰਮਾਂ ਪਾਂਦੀ ।
ਕੀ ਕਰੇ ਗੱਭਰੂ ਮੁਟਿਆਰੇ ਤੂੰ ਸਾਡੇ ਵੱਲ ਤੱਕਦੀ ਤੱਕ ਨਹੀਂ ।
ਕਿਸ ਗੱਲ ਤੋਂ ਰੁੱਸੀ ਤੂੰ, ਸਾਨੂੰ ਦੱਸਦੀ ਤੱਕ ਨਹੀਂ ।
ਤੇਰੀਆਂ ਅੱਖਾਂ ਚੋਰੀ-ਚੋਰੀ ਮੈਨੂੰ ਲੱਭਦੀ ।
ਤੂੰ ਜਿਨ੍ਹਾਂ ਵੀ ਗੁੱਸੇ ਹੋ ਮੁਟਿਆਰੇ ਸਾਡੇ ਦਿਲ 'ਚ ਤੂੰ ਹੀ ਵੱਸਦੀ ।
ਆਪਦਾ ਧੰਨਵਾਦੀ
ਪ੍ਰਤੀਕ ਸਕਸੈਨਾ (ਬਠਿੰਡਾ)
92179-22993
ਕੀ ਹੈ ਅੱਜ ਦੀ ਇਹ ਦੁਨੀਆ?
NEXT STORY