ਇਕ ਜ਼ਮਾਨਾ ਹੁੰਦਾ ਸੀ ਕਿ ਇਕ ਲੜਕੀ ਧੀ ਅਤੇ ਨੂੰਹ ਦਾ ਰੋਲ ਅਦਾ ਕਰਦੀ ਸੀ ਪਰ ਅੱਜਕਲ੍ਹ ਜ਼ਮਾਨਾ ਬਿਲਕੁਲ ਬਦਲ ਚੁੱਕਾ ਹੈ ਅੱਜਕਲ ਹਰ ਧੀ ਪੁੱਤ ਬਣ ਕੇ ਦਿਖਾਉਣਾ ਚਾਹੁੰਦੀ ਹੈ ਮੇਰੇ ਆਸ ਪਾਸ ਮੈਂ ਕਿੰਨੇ ਹੀ ਅਜੇਹੇ ਕੇਸ ਦੇਖ ਚੁੱਕਾ ਹਾਂ ਜਿਥੇ ਇਕ ਧੀ ਆਪਣੇ ਵਿਆਹ ਤੋਂ ਬਾਅਦ ਪੁੱਤ ਬਣ ਕੇ ਦਿਖਾਉਣ ਵਿਚ ਲੱਗੀ ਹੋਈ ਹੈ, ਚਾਹੇ ਉਹ ਇਕਲੋਤੀ ਹੈ, ਚਾਹੇ ਉਸਦੇ ਕਈ ਭੈਣ-ਭਰਾ ਹਨ ਪਰ ਉਸਨੇ ਪੁੱਤ ਬਣ ਕੇ ਤਾਂ ਦਿਖਾਉਣਾ ਹੀ ਹੈ |
ਸਭ ਤੋਂ ਪਹਿਲਾਂ ਅੱਜਕਲ ਦੀਆਂ ਧੀਆਂ ਆਪਣੀ ਨੌਕਰੀ ਦੀ ਸਾਰੀ ਕਮਾਈ ਆਪਣੇ ਵਿਆਹ ਤੋਂ ਬਾਅਦ ਵੀ ਆਪਣੇ ਹੀ ਮਾਤਾ-ਪਿਤਾ ਨੂੰ ਦਿੰਦੀਆਂ ਹਨ ਆਪਣੇ ਪਤੀ ਨੂੰ ਤਲਾਕ ਦੇਣ ਦੀਆਂ ਧਮਕੀਆਂ ਦੇ ਦੇ ਕੇ ਉਸ ਦੇ ਜੀਵਨ ਨੂੰ ਆਪਣੇ ਕਾਬੂ ਵਿਚ ਰੱਖਦੀਆਂ ਹਨ ਅਤੇ ਉਸਨੂੰ ਆਪਣੇ ਘਰ ਦਿਆਂ ਦੇ ਫਾਇਦੇ ਲਈ ਵਰਤਦੀਆਂ ਹਨ ਬਹੁਤ ਵਾਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਇਕ ਪਤੀ ਨੂੰ ਆਪਣੀ ਪਤਨੀ ਨੂੰ ਖੁਸ਼ ਕਰਨ ਲਈ, ਆਪਣਾ ਸ਼ਹਿਰ ਵੀ ਬਦਲਣਾ ਪੈਂਦਾ ਹੈ ਜਿਥੇ ਪਤੀ ਦੇ ਸਹੁਰੇ ਹੁੰਦੇ ਹਨ, ਪਤੀ ਵਿਚਾਰੇ ਨੂੰ ਆਪਣਾ ਘਰ ਬਾਰ ਛੱਡ ਕੇ ਉਸ ਸ਼ਹਿਰ ਜਾਣਾ ਪੈਂਦਾ ਹੈ ਤਾਂ ਕਿ ਘਰ ਚਲਦਾ ਰਹਿ ਸਕੇ |
ਪਤੀ ਮਨ ਵਿਚ ਇਹ ਸੋਚ ਲੈਂਦਾ ਹੈ ਕਿ ਜੇ ਅੱਜਕਲ ਲੜਕੀਆਂ ਧੀਆਂ ਨਹੀਂ ਬਣ ਸਕਦੀਆਂ, ਤਾਂ ਅਸੀਂ ਹੀ ਧੀ ਬਣ ਜਾਂਦੇ ਹਾਂ, ਘਟੋ-ਘਟ ਘਰ ਤਾਂ ਚਲਦਾ ਰਹੂ ਘਰ ਦੇ ਕੰਮ ਨੂੰ ਤਾਂ ਅੱਜਕਲ ਦੀਆਂ ਪਤਨੀਆਂ ਪਹਿਲਾਂ ਹੀ ਨਕਾਰ ਦਿੰਦਿਆਂ ਹਨ ਇਹ ਕਹਿ ਕੇ ਤੇਰੇ ਘਰ ਦਾ ਕੰਮ ਕਰਨ ਦੀ ਮੇਰੀ ਜਿੰਮੇਵਾਰੀ ਕਿਉਂ ਹੈ? ਮੈਂ ਤੇਰੇ ਘਰ ਦੀ ਨੌਕਰ ਥੋੜ੍ਹੀ ਲੱਗੀ ਹਾਂ!”ਇਹ ਸੁਣ ਕੇ ਇਕ ਪਤੀ ਨੂੰ ਚੁਪ ਕਰਨਾ ਪੈ ਜਾਂਦਾ ਹੈ ਫਿਰ ਉਹ ਚੁੱਪ- ਚਾਪ ਬਾਹਰੋਂ ਟਿਫ਼ਿਨ ਲੱਗਵਾ ਲੈਂਦਾ ਹੈ, ਯਾ ਬਾਹਰੋਂ ਖਾਣ-ਪੀਣ ਲੱਗ ਜਾਂਦਾ ਹੈ ਜੇ ਪੈਸੇ ਘੱਟ ਹੋਣ ਤਾਂ ਉਹ ਖੁਦ ਹੀ ਆਪਣਾ ਖਾਣਾ ਤਿਆਰ ਕਰਨ ਲੱਗ ਜਾਂਦਾ ਹੈ|ਅਜਿਹੀਆਂ ਚੀਜ਼ਾਂ ਵੀ ਮੈਂ ਆਪਣੀਆਂ ਅੱਖਾਂ ਨਾਲ ਦੇਖ ਚੁੱਕਾ ਹਾਂ |
ਪਹਿਲਾਂ ਨੂੰਹਾਂ ਤਾਨੇ-ਮਹਿਨੇ ਸੁਣਦੀਆਂ ਸਨ, ਅੱਜਕਲ ਪੁੱਤ ਤਾਨੇ-ਮਹਿਨੇ ਸੁਣਦੇ ਹਨ ਧੀਆਂ ਬਣੇ ਪੁੱਤ ਇਹਨਾਂ ਸਭ ਕੁਝ ਕਰਨ ਤੋਂ ਬਾਅਦ ਵੀ, ਆਪਣਾ ਘਰ ਬਾਰ ਛੱਡਣ ਤੋਂ ਬਾਅਦ ਵੀ ਆਪਣੀ ਪਤਨੀ ਤੋਂ ਬਹੁਤ ਕੁਝ ਸੁਣਦੇ ਹਨ ਫਿਰ ਵੀ ਅਜਿਹੇ ਕੇਸਾਂ ਵਿਚ ਉਹਨਾਂ ਦੀ ਪਤਨੀ ਕਹਿੰਦੀ ਹੈ ਆਪਣੀ ਜ਼ਿੰਦਗੀ ਬਿਲਕੁਲ ਵੀ ਵਧੀਆ ਨਹੀਂ ਚਲ ਰਹੀ ਆਪਾਂ ਘਿਸ-ਘਿਸ ਕੇ ਆਪਣੀ ਜ਼ਿੰਦਗੀ ਕੱਟ ਰਹੇ ਹਾਂ ਆਪਾਂ ਨੂੰ ਤਲਾਕ ਲੈ ਲੈਣਾ ਚਾਹੀਦਾ ਹੈ ਇਹਨਾਂ ਗੱਲਾਂ ਦੇ ਨਾਲ-ਨਾਲ ਹੀ ਉਹ ਆਪਣੀ ਪਤੀ ਦੀ ਮਾਤਾ ਜੀ ਨੂੰ ਵੀ ਬਹੁਤ ਬੁਰਾ ਭਲਾ ਕਹਿੰਦੀ ਹੈ“ਤੇਰੀ ਮਾਂ ਨੇ ਮੈਨੂੰ ਇੰਝ ਕਿਹਾ, ਤੇਰੀ ਮਾਂ ਨੇ ਮੈਨੂੰ ਉਂਝ ਕਿਹਾ !”
ਅੱਜਕਲ ਹਰ ਲੜਕੀ ਦੇ ਪਰਿਵਾਰ ਨੂੰ ਇੰਝ ਹੁੰਦਾ ਹੈ ਕਿ ਉਹ ਇਕ ਲੜਕੇ ਨੂੰ ਉਸਦਾ ਪਰਿਵਾਰ ਛੱਡਣ ਤੇ ਮਜ਼ਬੂਰ ਕਰ ਦੇਣ ਅਤੇ ਉਹ ਕਰਦੇ ਵੀ ਇਸ ਢੰਗ ਨਾਲ ਹਨ ਕਿ ਉਹਨਾਂ ਤੇ ਕੋਈ ਇਲਜ਼ਾਮ ਵੀ ਨਾ ਆਵੇ | ਉਹ ਬਸ ਇਕ ਪਤੀ ਨੂੰ ਪ੍ਰੇਸ਼ਾਨ ਹੀ ਕਰਦੇ ਰਹਿੰਦੇ ਹਨ ਕਿ ਉਹ ਆਪਣੇ ਆਪ ਹੀ ਆਪਣਾ ਘਰ ਛੱਡ ਦੇਵੇ, ਆਪਣੇ ਘਰ ਦੇ ਵੀ ਛੱਡ ਦੇਵੇ ਪਤੀ ਨੂੰ ਥਾਂ-ਥਾਂ ਤੇ ਬਹਾਨੇ ਬਣਾ ਕੇ ਜ਼ਲੀਲ ਵੀ ਕੀਤਾ ਜਾ ਰਿਹਾ ਹੈ | ਅਜਿਹਾ ਘੋਰ ਪਾਪ ਹੋ ਰਿਹਾ ਹੈ |
ਕਾਨੂੰਨ ਲੜਕੀਆਂ ਦੇ ਪਲੜੇ ਵਿਚ ਭਾਰੀ ਹਨ, ਇਸੇ ਲਈ ਬਹੁਤ ਸਾਰੇ ਕੇਸਾਂ ਵਿਚ ਲੜਕਿਆਂ ਨੂੰ ਇਹ ਸਾਰਾ ਜ਼ੁਲਮ ਸਹਿਣਾ ਪੈਂਦਾ ਹੈ ਕਾਨੂੰਨਣ ਤੌਰ ਤੇ ਇਕ ਪਤੀ ਕੁਝ ਵੀ ਨਹੀਂ ਕਰ ਸਕਦਾ, ਉਲਟਾ ਕਚਹਿਰੀ ਉਸਨੂੰ ਹੀ ਗਲਤ ਸਾਬਿਤ ਕਰ ਦਿੰਦੀ ਹੈ, ਜੇ ਕੋਈ ਪਤੀ ਕੁਝ ਜ਼ਿਆਦਾ ਹੀ ਹੋ ਰਹੇ ਅਨਿਆਏ ਤੋਂ ਥੱਕ ਜਾਵੇ, ਤਾਂ ਫਿਰ ਉਸ ਹਥੋਂ ਕੋਈ ਗੁਨਾਹ ਹੋ ਜਾਂਦਾ ਹੈ।
ਫਿਰ ਅਗਲੇ ਦਿਨ ਖਬਰ ਛੱਪ ਜਾਂਦੀ ਹੈ“ਫਲਾਣੇ ਪਤੀ ਨੇ ਫਲਾਣੀ ਪਤਨੀ ਨੂੰ ਬਹੁਤ ਕੁਟਿਆ, ਯਾ ਫਿਰ ਮਾਰ ਹੀ ਮੁਕਾਇਆ ਅੰਤ ਫਿਰ ਪਤੀ ਨੂੰ ਹੀ ਜੇਲਾਂ ਦੇਖਣੀਆਂ ਪੈਂਦੀਆਂ ਹਨ ਪਤੀ ਇਹ ਸੋਚ ਲੈਂਦਾ ਹੈ ਕਿ ਜੇਲਾਂ ਤਾਂ ਮੈਂ ਦੇਖਣੀਆਂ ਹੀ ਹਨ ਚਾਹੇ ਝੂਠੇ ਦਾਜ ਦੇ ਕੇਸ ਵਿਚ ਯਾ ਮਾਰ ਕੁਟਾਈ ਦੇ ਕੇਸ ਵਿਚ, ਫਿਰ ਕਿਉਂ ਨਾ ਮੈਂ ਆਪਣਾ ਗੁੱਸਾ ਕੱਢ ਕੇ ਹੀ ਜੇਲਾਂ ਵਿਚ ਜਾਵਾਂ |
ਜਦ ਵੀ ਅਜਿਹਾ ਕੋਈ ਜ਼ੁਲਮ ਹੁੰਦਾ ਹੈ, ਮੈਂ ਅਜਿਹੇ ਜ਼ੁਲਮ ਦੀ ਸਲਾਹਨਾ ਨਹੀਂ ਕਰ ਰਿਹਾ, ਮੈਂ ਸਿਰਫ ਇੰਨਾਂ ਕਹਿ ਰਿਹਾ ਹਾਂ ਕਿ ਜੋ ਅੱਜਕਲ ਦੇ ਪਤੀਆਂ ਜਾਂ ਲੜਕਿਆਂ ਨਾਲ ਹੋ ਰਿਹਾ ਹੈ, ਉਹ ਬਿਲਕੁਲ ਵੀ ਠੀਕ ਨਹੀਂ ਹੈ ਸਾਨੂੰ ਜਲਦ ਤੋਂ ਜਲਦ ਅਜਿਹੀਆਂ ਗੱਲਾਂ ਫੈਲਆਉਣੀਆਂ ਚਾਹੀਦੀਆਂ ਹਨ ਤਾਂ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਕੋਈ ਹੱਲ ਲਭਿਆ ਜਾ ਸਕੇ |
- ਅਮਨਪ੍ਰੀਤ ਸਿੰਘ