ਗੱਲ ਸੰਨ 1955-56 ਦੀ ਹੈ ਜਦੋਂ ਅਜੇ ਪਿੰਡਾਂ ਵਿਚ ਲੋਕਾਂ ਦੇ ਘਰ ਮਿੱਟੀ ਦੇ ਬਣੇ ਹੋਏ ਕੱਚੇ ਹੀ ਹੁੰਦੇ ਸਨ। ਉਨ੍ਹਾਂ ਦਿਨਾਂ ਵਿਚ ਮੀਂਹ ਵੀ ਬਹੁਤ ਪੈਂਦੇ ਸਨ ਪਰ ਸਰਕਾਰਾਂ ਦੀ ਨੀਅਤ ਵੀ ਸਾਫ਼ ਸੀ ਅਤੇ ਅਫ਼ਸਰ ਵੀ ਇਮਾਨਦਾਰ ਹੁੰਦੇ ਸਨ।
ਇਕ ਪਿੰਡ ਵਿਚ ਫੱਗਣ ਸਿਓ ਨਾਂ ਦਾ ਇਕ ਗਰੀਬ ਵਿਅਕਤੀ ਰਹਿੰਦਾ ਸੀ, ਉਸਦਾ ਛੋਟਾ ਜਿਹਾ ਪਰਿਵਾਰ ਅਤੇ ਘਰ ਕਾਫ਼ੀ ਵੱਡਾ ਸੀ ਅਤੇ ਗਲੀ ਨੂੰ ਤਿੰਨ ਪਾਸਿਓਂ ਲੱਗਦਾ ਸੀ। ਜਦੋਂ ਵੀ ਜ਼ਿਆਦਾ ਮੀਂਹ ਪੈਂਦਾ ਉਸਦੇ ਘਰ ਦੀ ਕੰਧ ਕਿਸੇ ਨਾ ਕਿਸੇ ਪਾਸਿਓਂ ਡਿਗ ਪੈਂਦੀ। ਮਜ਼ਬੂਤ ਅਤੇ ਪੱਕੀ ਕੰਧ ਬਣਾਉਣ ਦੀ ਆਰਥਿਕ ਸਥਿਤੀ ਨਹੀਂ ਸੀ।
ਇਕ ਸਾਲ ਮੀਂਹ ਬਹੁਤ ਜ਼ਿਆਦਾ ਹੀ ਪਏ ਤਾਂ ਪਿੰਡਾਂ ਵਿਚ ਲੋਕਾਂ ਦੇ ਮਕਾਨਾਂ ਦਾ ਬਹੁਤ ਨੁਕਸਾਨ ਹੋਇਆ ਤਾਂ ਸਰਕਾਰ ਨੇ ਵੱਡੇ ਪੱਧਰ 'ਤੇ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ। ਸਰਕਾਰੀ ਅਫ਼ਸਰਾਂ ਨੇ ਘਰ-ਘਰ ਜਾ ਕੇ ਮੁਆਇਨਾ ਕਰਕੇ ਵਿਅਕਤੀਗਤ ਤੌਰ 'ਤੇ ਨਕਦ ਪੈਸੇ ਦੇਣ ਦਾ ਕੰਮ ਸ਼ੁਰੂ ਕੀਤਾ। ਇਕ ਸੀਨੀਅਰ ਅਧਿਕਾਰੀ ਮੁਆਵਜ਼ੇ ਦੀ ਵੰਡ ਲਈ ਉਸ ਪਿੰਡ ਪੁੱਜਿਆ ਤਾਂ ਪੰਚਾਇਤ ਵਿਚ ਬੈਠੇ ਫੱਗਣ ਸਿਓਂ ਦੀ ਜਦੋਂ ਵਾਰੀ ਆਈ ਤਾਂ ਉਸ ਦੇ ਪੁਰਾਣੇ ਕਾਗਜ਼ ਦੇਖ, ਸਰਕਾਰੀ ਅਧਿਕਾਰੀ ਬੋਲਿਆ, ''ਹਾਂ,ਬਈ। ਫੱਗਣ ਸਿਹਾ, ਤੈਨੂੰ ਤਾਂ ਹਰ ਵਾਰੀ ਮੁਆਵਜ਼ਾ ਮਿਲਦਾ ਏ, ਇਹ ਕਿਵੇਂ?''
ਸਰਕਾਰੀ ਅਧਿਕਾਰੀ ਦੀ ਗੱਲ ਸੁਣ ਫੱਗਣ ਸਿਓ ਦੇ ਮਨ ਵਿਚ ਵੀ ਆਪਣੀ ਗਰੀਬੀ 'ਤੇ ਰੋਸ ਆਇਆ ਅਤੇ ਉਸ ਨੇ ਜੁਆਬ ਦਿੱਤਾ, ''ਹਾਂ-ਜਨਾਬ, ਮੈਂ ਵੀ ਰੱਬ ਤੋਂ ਇਹੀ ਪੁੱਛਦਾ ਹਾਂ, ਕਿ ਉਹ ਹਰ ਵਾਰੀ ਮੇਰਾ ਘਰ ਹੀ ਕਿਉਂ ਢਾਹੁੰਦਾ ਹੈ?''
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋਬਾ. ਨੰ: 98764-52223
ਪੰਜਾਬ ਸਿਹਾਂ ਇਹ ਨਾਲ ਤੇਰੇ ਅੱਜ ਕੀ ਹੋ ਰਿਹਾ ਏ
NEXT STORY