ਪੰਜਾਬੀ ਗੀਤਕਾਰ ਕੁਲਜਿੰਦਰ ਕਾਲਕੱਟ ਪਿਛਲੇ ਦਿਨੀਂ ਗਾਇਕ ਕੇਮਬੀ ਰਾਜਪੁਰੀਆ ਦੀ ਅਵਾਜ ਵਿਚ ਰਿਕਾਰਡ ਹੋਏ ਆਪਣੇ ਲਿਖੇ ਗੀਤ “ਮੁਹੱਬਤ'' ਨਾਲ ਚਰਚਾ 'ਚ ਹੈ।ਜਿਲਾ ਹੁਸ਼ਿਆਰਪੁਰ ਦੇ ਪਿੰਡ ਰਾਣਾ ਕਲਾਂ (ਗੜਦੀਵਾਲਾ) ਵਿਖੇ ਪਿਤਾ ਸ. ਬਲਵੀਰ ਸਿੰਘ ਕਾਲਕੱਟ ਸਿੰਘ ਕਾਲਕੱਟ ਦੇ ਗਹਿ ਵਿਖੇ ਮਾਤਾ ਸਵ. ਸੰਤੋਖ ਕੌਰ ਦੀ ਕੁੱਖੋ ਜਨਮੇ ਕੁਲਜਿੰਦਰ ਕਾਲਕੱਟ ਨੇ ਆਪਣੀ ਮੁੱਢਲੀ ਪੜ੍ਹਾਈ ਖਾਲਸਾ ਸਕੂਲ ਗੜਦੀਵਾਲਾ ਤੋਂ ਹਾਸਿਲ ਕੀਤੀ । ਫਿਰ ਬੀ.ਏ. ਇਟਲੀ ਵਿਖੇ ਰਹਿ ਕੇ ਕੀਤੀ। ਸਕੂਲ ਟਾਈਮ ਤੋਂ ਹੀ ਪੰਜਾਬੀ ਸਾਹਿਤ ਪੜ੍ਹਨ ਵਾਲੇ ਕੁਲਜਿੰਦਰ ਕਾਲਕੱਟ ਨੂੰ ਗੀਤ-ਕਵਿਤਾਵਾਂ ਲਿੱਖਣ ਦੀ ਚੇਟਕ ਲੱਗੀ ਕਾਲਕੱਟ ਦਾ ਪਹਿਲਾ ਲਿਖਿਆ ਗੀਤ ਉਸ ਦੇ ਸਕੂਲ ਸਟਾਫ ਵਲੋ ਹਰ ਸਾਲ ਕੱਢੇ ਜਾਂਦੇ ਮੈਗਜੀਨ ਵਿਚ ਛਪਿਆ :-
“ਕਿਤੇ ਹੱਕਾਂ ਲਈ ਕਿਤੇ ਮਜਹਬਾ ਲਈ ਕੀਤੇ ਦੰਗੇ ਗਏ ,
ਆਖਣ ਨੂੰ ਤਾ ਪੰਜ+ਆਬ ਹਾ ਪਰ ਪਾਣੀ ਮੇਰੇ ਵੰਡੇ ਗਏ ।।''
ਇਸ ਗੀਤ ਨੂੰ ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਖੂਬ ਸਲਾਹਿਆ ਅਤੇ ਕਾਲਕੱਟ ਦੀ ਹੌਸਲਾ ਅਫਜਾਈ ਕੀਤੀ।ਫਿਰ ਕੁਲਜਿੰਦਰ ਕਾਲਕੱਟ ਨੇ ਆਪਣੇ ਲਿਖੇ ਗੀਤ ਗਾਇਕ ਸੱਤੀ ਥਿੰਦ ਅਤੇ ਗਾਇਕ
ਕੁਲਜੀਤ ਚੋਹਾਨ ਦੀ ਆਵਾਜ ਵਿਚ ਰਿਕਾਰਡ ਕਰਵਾਏ ਜਿੰਨਾ ਨੂੰ ਸਰੋਤਿਆ ਵਲੋ ਭਰਵਾ ਹੁੰਗਾਰਾ ਮਿਲਿਆ।
ਅੱਜ ਤੋਂ ਦੋ ਕੁ ਸਾਲ ਪਹਿਲਾਂ ਕੁਲਜਿੰਦਰ ਕਾਲਕੱਟ ਦਾ ਮੇਲ ਪ੍ਰਸਿੱਧ ਗਾਇਕ ਕੇਮਬੀ ਰਾਜਪੁਰੀਆ ਨਾਲ ਹੋਇਆ ਤਾ ਕੇਮਬੀ ਨੂੰ ਪਹਿਲੀ ਨਜ਼ਰ ਹੀ ਕਾਲਕੱਟ ਦੇ ਲਿਖੇ ਗੀਤ ਪਸੰਦ ਆ ਗਏ ਤਾਂ ਫਿਰ ਉਹਨਾ
ਵਿਚ ਗੀਤ “ਮੁਹੱਬਤ'' ਰਿਕਾਰਡ ਕਰਵਾਇਆ।ਜੋ ਕਿ ਅੱਜਕਲ ਸਾਰੇ ਟੀ.ਵੀ. ਚੈੱਨਲਾਂ ਤੇ ਧੁੰਮਾ ਪਾ ਰਿਹਾ ਹੈ। ਯੂ-ਟਿਊਬ ਉੱਤੇ ਇਸ ਗੀਤ ਨੂੰ 15 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ । ਕੁਲਜਿੰਦਰ ਕਾਲਕੱਟ ਇਸ ਖੇਤਰ ਵਿਚ ਸ. ਸਿਮਰਨਜੀਤ ਸਿੰਘ ਡੋਬਰਾ ਅਤੇ ਸ. ਹਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਹੋਰ ਮਿੱਤਰ-ਦੋਸਤਾਂ ਦਾ ਵਧੇਰੇ ਰਿਣੀ ਹੈ ਜੋ ਸਮੇਂ-ਸਮੇਂ ਤੇ ਉਸਦਾ ਸਾਛ ਦਿੰਦੇ ਹਨ। ਕੁਲਜਿੰਦਰ ਕਾਲਕੱਟ ਦਾ ਕਹਿਣਾ ਹੈ ਕਿ ਗੀਤਕਾਰ ਅਸਲੇ ਤੇ ਗੀਤ ਲਿੱਖਣ ਤੋਂ ਗੁਰੇਜ ਕਰਨ ਜੋ ਨੌਜਵਾਨ ਪੀੜ੍ਹੀ ਨੂੰ ਗਲਤ ਰਾਸਤੇ ਪਾ ਰਹੇ ਹਨ । ਗੀਤਕਾਰ ਨੂੰ ਹਮੇਸ਼ਾ ਉਹ ਗੀਤ ਲਿੱਖਣੇ ਚਾਹੀਦੇ ਹਨ । ਜੋ ਵਧੇਰੇ ਸਮੇ ਤੱਕ ਲੋਕਾਂ ਦੇ ਯਾਦ ਰਹਿਣ।
ਸਾਡੀ ਅੱਲ੍ਹਾ ਤਾਅਲਾ ਅੱਗੇ ਇਹੀ ਦੁਆ ਹੈ ਕਿ ਇਹ ਗੀਤਕਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ । ਆਮੀਨ !
ਜਗਮੋਹਣ ਸਾਹ ਰਾਏਸਰ
ਮੋਬਾਈਲ 9478681528
ਅੱਜ ਲੋੜ ਹੈ ਮਹਿੰਗਾਈ ਤੇ ਕਾਬੂ ਪਾ, ਲੋਕਾਂ ਨੂੰ ਸੁੱਖ ਦਾ ਸਾਹ ਦਿਵਾਉਣ ਦੀ
NEXT STORY