ਭਾਰਤ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 1 ਲੱਖ ਤੋਂ ਪਾਰ ਹੋ ਚੁੱਕਿਆ ਹੈ। ਇਹਨਾਂ ਅੰਕੜਿਆਂ ਦੇ ਨਾਲ ਹੀ ਭਾਰਤ ਸੰਯੁਕਤ ਰਾਸ਼ਟਰ ਅਤੇ ਬ੍ਰਾਜ਼ੀਲ ਤੋਂ ਬਾਦ ਵਿਸ਼ਵ ਦਾ ਤੀਜਾ ਦੇਸ਼ ਬਣ ਗਿਆ ਹੈ ਜਿਥੇ ਹੁਣ ਤਕ ਇਸ ਵਾਇਰਸ ਸਦਕਾ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਮੁਤਾਬਕ ਹੁਣ ਤਕ 100,842 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੋਰੋਨਾ ਸੰਕ੍ਰਮਿਤ ਲੋਕਾਂ ਦਾ ਅੰਕੜਾ 6.47 ਮਿਲੀਅਨ ਤੋਂ ਪਾਰ ਹੋ ਚੁੱਕਿਆ ਹੈ। ਰੋਜ਼ਾਨਾ ਆ ਰਹੇ ਨਵੇਂ ਮਾਮਲਿਆਂ ਦੀ ਔਸਤ 80 ਹਜ਼ਾਰ ਤੋਂ ਪਾਰ ਹੈ ਜਿਸ ਦੇ ਚਲਦੇ ਭਾਰਤ ਵਿਸ਼ਵ ਭਰ 'ਚ ਪਹਿਲੇ ਸਥਾਨ ਤੇ ਬਣ ਚੁੱਕਾ ਹੈ।
ਹਾਲਾਂਕਿ ਮਾਰਚ ਵਿੱਚ ਪੂਰਨ ਤਾਲਾਬੰਦੀ ਕਰ ਦਿੱਤੀ ਗਈ ਸੀ। ਪਰ ਦੇਸ਼ ਦੀ ਡਿਗਦੀ ਆਰਥਿਕ ਹਾਲਤ ਨੂੰ ਵੇਖਦੇ ਹੋਏ ਸਿਨੇਮਾ ਘਰ ਅਤੇ ਸਕੂਲ ਮੁੜ ਖੋਲਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਥੇ ਹੀ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨੇ ਛੁੱਟੀਆਂ ਅਤੇ ਦੀਵਾਲੀ ਦਾ ਤਿਓਹਾਰ ਆਉਣ ਕਰਕੇ ਕੋਰੋਨਾ ਮਾਮਲਿਆਂ 'ਚ ਭਾਰੀ ਉਛਾਲ ਵੇਖਣ ਨੂੰ ਮਿਲੇਗਾ ਜੋ ਕਿ ਚਿੰਤਾ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ 1.3 ਬਿਲੀਅਨ ਦੀ ਅਬਾਦੀ ਚੋਂ 7 ਫ਼ੀਸਦ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਕਿਆਸ ਲਗਾਏ ਜਾ ਰਹੇਂ ਹਨ ਕਿ ਸਾਲ ਦੇ ਅਖੀਰ ਤਕ ਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 12.2 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕੋਰੋਨਾ ਨਾਲ ਵਿਸ਼ਵ ਭਰ 'ਚ ਹੋਈਆਂ ਕੁੱਲ ਮੌਤਾਂ ਚੋਂ ਲਗਭਗ 45 ਫ਼ੀਸਦ ਮੌਤਾਂ ਸੰਯੁਕਤ ਰਾਸ਼ਟਰ ,ਬ੍ਰਾਜ਼ੀਲ ਅਤੇ ਭਾਰਤ 'ਚ ਹੋਈਆਂ ਹਨ। ਹਾਲਾਂਕਿ ਭਾਰਤ 'ਚ ਮੌਤ ਦਰ ਬਾਕੀ ਦੇਸ਼ਾਂ ਨਾਲੋਂ ਘੱਟ ਹੈ ਪਰ ਇਹਨਾਂ ਅੰਕੜਿਆਂ 'ਚ ਕਿੰਨੀ ਕੁ ਸਚਾਈ ਹੈ ,ਇਸ ਤੇ ਸਵਾਲ ਖੜੇ ਕੀਤੀ ਜਾ ਰਹੇ ਹਨ। ਭਾਰਤ 'ਚ ਜਿਥੇ ਪ੍ਰਤੀ 10000 ਵਾਇਰਸ ਪ੍ਰਭਾਵਿਤ ਲੋਕਾਂ 'ਚ 1 ਮੌਤ ਹੁੰਦੀ ਹੈ ਓਥੈ ਹੀ ਸੰਯੁਕਤ ਰਾਸ਼ਟਰ 'ਚ 10000 ਮਰੀਜ਼ਾਂ ਪਿੱਛੇ 6 ਲੋਕਾਂ ਦੀ ਮੌਤ ਹੁੰਦੀ ਹੈ।
ਲੇਖ: ਏਸ਼ੀਆਈ ਆਗੂਆਂ ਦੀ ਤਰ੍ਹਾਂ ਟਰੰਪ ਵੀ ਕਰ ਰਹੇ ਹਨ ਆਮਦਨ ਟੈਕਸ ਦੀ ਚੋਰੀ!
NEXT STORY