ਨਾ ਤੇਰੀ ਹੈ, ਨਾ ਇਹ ਮੇਰੀ ਹੈ।
ਦੁਨੀਆ ਇਕ ਘੁੰਮਣਘੇਰੀ ਹੈ।
ਮਾਇਆ ਵੱਲ ਭੱਜਿਆ ਜਾਂਦਾ ਏਂ
ਨਾ ਰੱਬ ਦਾ ਨਾਮ ਧਿਆਉਂਦਾ ਏਂ
ਸ਼ੁਕਰ ਨਾ ਕਦੇ ਮਨਾਵੇ ਉਹਦਾ
ਜਿਹਦਾ ਦਿੱਤਾ ਤੂੰ ਖਾਂਦਾ ਏਂ
ਨਾ ਤੇਰੀ ਹੈ, ਨਾ ਇਹ ਮੇਰੀ ਹੈ।
ਦੁਨੀਆ ਇਕ ਘੁੰਮਣਘੇਰੀ ਹੈ।
ਉੱਚੇ ਤੇਰੇ ਮਹਿਲ ਮੁਨਾਰੇ ਨੇ।
ਧੀ-ਪੁੱਤ ਬੜੇ ਹੀ ਪਿਆਰੇ ਨੇ।
ਸੀਸ ਝੁਕਾ ਉਸ ਦਾਤੇ ਅੱਗੇ
ਜਿਹਨੇ ਕੀਤੇ ਵਾਰੇ ਨਿਆਰੇ ਨੇ।
ਨਾ ਤੇਰੀ ਹੈ, ਨਾ ਇਹ ਮੇਰੀ ਹੈ।
ਦੁਨੀਆ ਇਕ ਘੁੰਮਣਘੇਰੀ ਹੈ।
ਹੰਕਾਰ ਤੂੰ ਕਾਹਦਾ ਕਰਦਾ ਏਂ
ਜਿਨ੍ਹਾਂ ਲਈ ਤੂੰ ਮਰਦਾ ਏਂ
ਨਾ ਮਰਜ਼ੀ ਹੋਵੇ ਜੇ ਮਾਲਕ ਦੀ
ਝੱਟ ਉਹ ਫਿਰ ਮੰਗਤੇ ਕਰਦਾ ਏਂ
ਨਾ ਤੇਰੀ ਹੈ, ਨਾ ਇਹ ਮੇਰੀ ਹੈ।
ਦੁਨੀਆ ਇਕ ਘੁੰਮਣਘੇਰੀ ਹੈ।
ਪੈ ਪੈਰੀਂ ਭੁੱਲ ਬਖਸ਼ਾ ਲੈ ਤੂੰ
ਮਨ ਨੂੰ ਹੁਣ ਸਮਝਾ ਲੈ ਤੂੰ।
ਖਸਮ ਦੇ ਮੇਲ ਵੀ ਹੋਣਗੇ
ਗੱਲ ਆਪਣੇ ਪੱਲੇ ਪਾ ਲੈ ਤੂੰ।
ਨਾ ਤੇਰੀ ਹੈ, ਨਾ ਇਹ ਮੇਰੀ ਹੈ।
ਦੁਨੀਆ ਇਕ ਘੁੰਮਣਘੇਰੀ ਹੈ।
ਸੁਰਿੰਦਰ ਕੌਰ
ਧੰਨਵਾਦ ਜੀ।