ਅਸੀਂ ਭਾਰਤੀ ਹੀ ਹਾਂ ਜਿਨ੍ਹਾਂ ਨੇ ਰੱਬ ਦਾ ਸੰਕਲਪ ਖੜਾ ਕੀਤਾ ਸੀ ਅਤੇ ਫਿਰ ਸਾਡਾ ਮਿਥਿਹਾਸ ਹੀ ਹੈ ਜਿਸ ਵਿਚ ਸ਼ਿਵ, ਰਾਮ, ਕ੍ਰਿਸ਼ਨਾ,ਬ੍ਰਹਮਾ,ਵਿਸ਼ਨੂ ਅਤੇ ਮਹੇਸ਼ ਆਏ ਹਨ ਅਤੇ ਅਸੀਂ ਹੀ ਰਾਵਣ ਅਤੇ ਹਨੂਮਾਨ ਦੀਆਂ ਗੱਲਾਂ ਕੀਤੀਆਂ ਹਨ ।ਅਸੀਂ ਇਕ ਰੱਬ ਉਹ ਮਨੀ ਬੈਠੇ ਹਾਂ ਜਿਹੜਾ ਆਸਮਾਨਾਂ ਵਿਚ ਰਹਿੰਦਾ ਹੈ ਅਤੇ ਇਹ ਦੇਵ, ਦੇਵੀਆਂ ਵੀ ਅਸੀ ਹੀ ਸਥਾਪਿਤ ਕਰਕੇ ਇਸ ਧਰਤੀ ਉਤੇ ਪਾਠ ਪੂਜਾ ਕਰਨ ਅਤੇ ਪ੍ਰਾਰਥਨਾ ਕਰਨ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੈ। ਅਸੀਂ ਹੀ ਆਖਿਆ ਹੈ ਕਿ ਰੱਬ ਅੱਗੇ ਅਗਰ ਦਿਲੋਂ ਪ੍ਰਾਰਥਨਾ ਕੀਤੀ ਜਾਵੇ ਤਾਂ ਰੱਬ ਪਰਵਾਨ ਕਰਦਾ ਹੈ ਅਤੇ ਜਦ ਅਸੀਂ ਰੱਬ ਪਾਸ ਗਲਤ ਕਿਸਮ ਦੀਆਂ ਪ੍ਰਾਰਥਨਾਵਾਂ ਕਰਦੇ ਹਾਂ ਤਾਂ ਰੱਬ ਪਰਵਾਨ ਨਹੀਂ ਕਰਦਾ। ਇਹ ਆਦਮੀ ਰੱਬ ਪਾਸ ਪ੍ਰਾਰਥਨਾ ਕਰਦਾ ਹੈ, ਪਰ ਹਰ ਵਾਰੀ ਕੋਈ ਨੇਕ ਕੰਮ ਵਿਚ ਕਾਮਯਾਬੀ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਹੁੰਦਾ। ਇਹ ਆਦਮੀ ਪਾਪ ਅਤੇ ਦੁਰਾਚਾਰ ਵਾਲੀਆਂ ਖਾਹਿਸ਼ਾਂ ਵੀ ਰੱਖਦਾ ਹੈ ਅਤੇ ਇਹ ਵਿਸ਼ਵਾਸ ਕਰੀ ਬੈਠਾ ਹੈ ਕਿ ਰੱਬ ਪਾਸ ਜੈਸੀ ਵੀ ਪ੍ਰਾਰਥਨਾ ਕੀਤੀ ਜਾਵੇ ਰੱਬ ਮਨ ਲੈਂਦਾ ਹੈ ਅਤੇ ਜੱਦ ਇਹ ਆਦਮੀਦੀਆਂ ਪਾਪ ਅਤੇ ਦੁਰਾਚਾਰ ਵਾਲੀਆਂ ਮੰਗਾ ਰੱਬ ਪਰਵਾਨ ਨਹੀਂ ਕਰਦਾ ਤਾਂ ਇਹ ਆਦਮੀ ਰੱਬ ਲਾਲ ਵੀ ਨਰਾਜ਼ ਹੋ ਜਾਂਦਾ ਹੈ ਅਤੇ ਅੱਜ ਬਹੁਤ ਸਾਰੇ ਲੋਕਾਂ ਨੇ ਰੱਬ ਵਿਚ ਵਿਸ਼ਵਾਸ ਕਰਨਾ ਹੀ ਬੰਦ ਕਰ ਦਿੱਤਾ ਹੈ।
ਸਾਡੇ ਮੁਲਕ ਵਿਚ ਰਬ ਨੂੰ ਖੁਸ਼ ਕਰਨ ਲਈ ਪਹਿਲਾਂ ਪਾਠ ਪੂਜਾ ਕੀਤੀ ਜਾਂਦੀ ਹੈ।ਰੱਬ ਦੀਆਂ ਆਰਤੀਆਂ ਉਤਾਰੀਆਂ ਜਾਂਦੀਆਂ ਹਨ ਅਤੇ ਫਿਰ ਅਰਦਾਸ ਅਰਥਾਤ ਪ੍ਰਾਰਥਨਾ ਕੀਤੀ ਜਾਂਦੀ ਹੈ ਅਤੇ ਇਸ ਸਮਾਗਮ ਵਿਚ ਲੰਗਰ ਤਕ ਵਰਤਾਏ ਜਾਂਦੇ ਹਨ ਤਾਂ ਕਿ ਕੋਈ ਵੀ ਗਰੀਬ ਗੁਰਬਾ ਜਿਹਾ ਭੁੱਖਾ ਹੈ ਖਾਂਕੇ ਸਾਡੇ ਲਈ ਉਹ ਵੀ ਰੱਬ ਅਗੇ ਅਰਦਾਸ ਕਰੇ ਕਿ ਸਾਡੀ ਮੁਰਾਦ ਪੂਰੀ ਕਰ ਦਿੱਤੀ ਜਾਵੇ ਅਤੇ ਇਹ ਸਿਲਸਿਲਾ ਚਲਦਾ ਚਲਦਾ ਅੱਜ ਐਸੀ ਪੋਜ਼ੀਸ਼ਨ ਵਿਚ ਆ ਗਿਆ ਹੈ ਕਿ ਬਹੁਤ ਸਾਰੇ ਲੋਕਾਂ ਨੇ ਦੂਜਿਆਂ ਲਈ ਪਾਠ-ਪੂਜਾ ਕਰਨਾ ਅਤੇ ਅਰਦਾਸਾਂ ਕਰਨਾ ਸਿੱਖ ਲਿਆ ਹੈ ਅਤੇ ਆਪਣੇ ਡੇਰੇ, ਆਸ਼ਰਮ ਅਤੇ ਮੱਠ ਵੀ ਤਿਆਰ ਕਰ ਲਿਤੇ ਹਨ ਅਤੇ ਇਹ ਮਸ਼ਹੂਰੀਆਂ ਵੀ ਖੜੀਆਂ ਕਰ ਲਿਤੀਆਂ ਹਨ ਕਿ ਇਥੇ ਆ ਕੇ ਜਿਹੜਾ ਵੀ ਪਾਠ ਪੂਜਾ ਕਰੇਗਾ ਅਤੇ ਅਰਦਾਸ ਕਰੇਗਾ ਉਹ ਲਾਜ਼ਮੀ ਹੀ ਪੂਰੀ ਹੋਵੇਗੀ ਅਤੇ ਕਈ ਆਦਮੀ ਤਾਂ ਸੰਤ ਅਤੇ ਮਹੰਤ ਬਣ ਬੈਠੇ ਹਨ ਅਤੇ ਇਹ ਆਖੀ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਵਾਸਤੇ ਕੁਝ ਚਾਹੀਦਾ ਹੀ ਨਹੀਂ ਹੈ ਅਤੇ ਉਹ ਤਾਂ ਇਹ ਭਗਤੀ, ਇਹ ਪਾਠ ਪੂਜਾ ਅਤੇ ਇਹ ਅਰਦਾਸਾਂ ਲੋਕਾਂ ਲਈ ਹੀ ਕਰਦੇ ਪਏ ਹਨ ਅਤੇ ਇਸ ਤਰ੍ਹਾਂ ਅੱਜ ਇਹ ਪਾਠ ਪੂਜਾ ਕਰਨਾ ਅਤੇ ਅਰਦਾਸਾਂ ਕਰਨਾ ਇਕ ਪੇਸ਼ਾ ਬਣਕੇ ਸਾਡੇ ਸਾਹਮਣੇ ਆ ਖਲੌਤਾ ਹੈ ਅਤੇ ਸਾਡਾ ਵੀ ਇਹ ਵਿਸ਼ਵਾਸ ਬਣਦਾ ਜਾ ਰਿਹਾ ਹੈ ਕਿ ਆਪ ਹੀ ਪਾਠ ਪੂਜਾ ਕਰਨਾ ਅਤੇ ਆਪ ਹੀ ਅਰਦਾਸ ਕਰਨ ਦੀ ਬਜਾਏ ਇਹ ਕਿਰਾਏ ਦੇ ਆਦਮੀਆਂ ਪਾਸੋਂ ਹੀ ਪਾਠ ਪੂਜਾ ਕਰਵਾਈ ਜਾਵੇ ਅਤੇ ਅਰਦਾਸਾਂ ਵੀ ਉਹੀ ਕਰਨ ਤਾਂ ਕਿ ਕਿਸੇ ਵਿਧੀ ਨਾਲ ਇਹ ਕਾਰਜ ਕੀਤੇ ਜਾ ਸਕਣ। ਅੱਜ ਤਾਂ ਇਹ ਵਿਸ਼ਵਾਸ ਬਣਾ ਦਿੱਤਾ ਗਿਆ ਹੈ ਕਿ ਅਗਰ ਪਾਠਪੂਜਾ ਅਤੇ ਅਰਦਾਸਾਂ ਕਿਸੇ ਮਿਥੀ ਵਿਧੀ ਨਾਲ ਨਾ ਕੀਤੀਆਂ ਜਾਣ ਤਾਂ ਰਬ ਦੇ ਘਰ ਪਰਵਾਨ ਹੀ ਨਹੀਂ ਚੜ੍ਹਦੀਆਂ ਅਤੇ ਇਸ ਤਰ੍ਹਾਂ ਇਹ ਰੱਬ ਨਾਲ ਸਾਡਾ ਰਿਸ਼ਤਾ ਦੂਰ ਜਿਹਾ ਹੋ ਗਿਆ ਹੈ ਅਤੇ ਅੱਜ ਰਬ ਤਕ ਪਹੁੰਚ ਕਰਨ ਲਈ ਇਨ੍ਹਾਂ ਸੰਤਾ-ਮਹੰਤਾਂ ਦੀਆਂ ਸਿਫਾਰਿਸ਼ਾਂ ਚਾਹੀਦੀਆ ਹਨ।
ਸਾਡੀ ਵੱਡੀ ਆਬਾਦੀ ਹੈ, ਇਹ ਗੱਲ ਵੀ ਸਹੀ ਹੈ ਪਰ ਇਹ ਗੱਲ ਵੀ ਸਵੀਕਾਰ ਕਰਨੀ ਪੈਂਦੀ ਹੈ ਕਿ ਜਿਤਨੇ ਧਾਰਮਿਕ ਅਸਥਾਨ ਸਾਡੇ ਮੁਲਕ ਵਿਚ ਹਨ ਹੋਰ ਕਿਸੇ ਵੀ ਮੁਲਕ ਵਿਚ ਨਹੀਂ ਹਨ। ਇਹ ਗਲ ਵੀ ਸਾਨੂੰ ਮਨਣੀ ਪੈਂਦੀ ਹੈ ਕਿ ਜਿਤਨੇ ਧਾਰਮਿਕ ਗ੍ਰੰਥ ਸਾਡੇ ਮੁਲਕ ਵਿਚ ਹਨ ਹੋਰ ਕਿਸੇ ਵੀ ਮੁਲਕ ਵਿਚ ਨਹੀਂ ਹਨ। ਇਹ ਗੱਲ ਵੀ ਸਵੀਕਾਰ ਕਰਨੀ ਬਣਦੀ ਹੈ ਕਿ ਜਿਤਨੇ ਧਾਰਮਿਕ ਦਿਨ ਦਿਹਾੜੇ ਸਾਡੇ ਮੁਲਕ ਵਿਚ ਮਨਾਏ ਜਾਂਦੇ ਹਨ ਉਤਨੇ ਧਾਰਮਿਕ ਦਿਨ ਦਿਹਾੜੇ ਹੋਰ ਕਿਸੇ ਮੁਲਕ ਵਿਚ ਨਹੀਂ ਮਨਾਏ ਜਾਂਦੇ ਅਤੇ ਸਾਡੇ ਧਾਰਮਿਕ ਅਸਥਾਨਾ ਉਤੇ ਰੋਜ਼ਾਨਾ ਜਾ ਕੇ ਮੱਥਾ ਟੇਕਣ ਵਾਲਿਆ ਦੀ ਗਿਣਤੀ ਵੀ ਸਭਤੋਂ ਜ਼ਿਆਦ ਹੈ। ਪਾਠ ਪੂਜਾ, ਗਾਉਣ, ਨਚਣ ਅਤੇ ਅਰਦਾਸਾਂ ਕਰਨ ਦੇ ਢੰਗ ਤਰੀਕੇ ਵੀ ਸਾਡੇ ਮੁਲਕ ਵਿਚ ਸਭ ਤੋਂ ਜ਼ਿਆਦਾ ਹਨ ਅਤੇ ਅੱਜ ਤਾਂ ਇਹ ਗਲ ਵੀ ਸਵੀਕਾਰ ਕਰਨੀ ਪੈਂਦੀ ਹੈ ਕਿ ਜਿਤ ਨੇ ਸਾਧੂ, ਸੰਤ, ਫਕੀਰ ਅਤੇ ਘਰ ਬਾਰ ਛੱਡਕੇ ਧਾਰਮਿਕ ਅਸਥਾਨਾ ਉਤੇ ਬੈਠੇ ਲੋਕਾਂ ਦੀ ਗਿਣਤੀ ਵੀ ਸਾਡੇ ਮੁਲਕ ਦੀ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਹੈ।
ਸਾਡੇ ਧਾਰਮਿਕ ਅਸਥਾਨਾ ਦੀ ਬਣਤਰ ਅਤੇ ਸ਼ਾਨ ਅੱਜ ਦੁਨੀਆਂ ਭਰ ਵਿਚ ਮਸ਼ਹੂਰ ਹੈ।ਇਥੇ ਕੰਮ ਕਰਦੇ ਸੇਵਾਦਾਰ ਦੀ ਗਿਣਤੀ ਵੀ ਬਹੁਤ ਹੀ ਜ਼ਿਆਦਾ ਹੈ ਅਤੇ ਲੰਗਰ ਅਤੇ ਭੰਡਾਰਿਆ ਦੀ ਗੱਲ ਵੀ ਕਰੀਏ ਤਾਂ ਅਸੀਂ ਸਭ ਤੋਂ ਅੱਗੇ ਹਾਂ ਅਤੇ ਅੱਜ ਤਾਂ ਇਹ ਵੀ ਮੰਨਣਾ ਪਵੇਗਾ ਕਿ ਦਾਨ ਉਤੇ ਪਲਦੇ ਲੋਕਾਂ ਦੀ ਗਿਣਤੀ ਵੀ ਅਗਰ ਕਰ ਲਈ ਜਾਵੇ ਤਾਂ ਦੁਨੀਆ ਭਰ ਵਿਚ ਸਾਡਾ ਨਾਮ ਸਭ ਤੋਂ ਜ਼ਿਆਦ ਚਮਕਦਾ ਪਿਆ ਹੈ। ਇਸ ਮੁਲਕ ਵਿਚ ਗਰੀਬੀ ਦੂਰ ਕਰਨ ਲਈ ਬਹੁਤੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਜਾ ਕਰਵਾਈਆਂ ਜਾਂਦੀਆਂ ਹਨ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਅਰਦਾਸਾਂ ਕਰਾਉਣ ਵਾਲਿਆ ਦੀ ਹਾਲਤ ਵਿਚ ਸੁਧਾਰ ਆਇਆ ਹੈ ਜਾਂ ਨਹੀਂ ਆਇਆ, ਪਰ ਇਹ ਡੇਰੇ, ਇਹ ਆਸ ਰੱਬ ਅਤੇ ਮਠ ਬਹੁਤ ਹੀ ਅਮੀਰ ਹੋ ਗਏ ਹਨ ਅਤੇ ਅੱਜ ਤਾਂ ਵਕਤ ਆ ਗਿਆ ਹੈ ਕਿ ਇਨ੍ਹਾਂ ਧਾਰਮਿਕ ਅਸਥਾਨਾ ਪਾਸ ਜਿਹੜੀ ਮਾਇਆ ਪਈ ਹੈ ਉਸਦਾ ਵੀ ਨਿਰੀਖਣ ਕਰਨ ਦੀ ਲੋੜ ਆ ਪਈ ਹੈ ਅਤੇ ਅਗਰ ਐਸਾ ਕੀਤਾ ਜਾਂਦਾ ਹੈ ਤਾਂ ਇਹ ਗੱਲਾ ਵੀ ਸਾਹਮਣੇ ਆ ਜਾਣਗੀਆਂ ਕਿ ਬਹੁਤ ਸਾਰੀ ਅਸਲੀ ਮਾਇਆ ਲੁੱਟੀ ਜਾ ਚੁੱਕੀ ਹੈ ਅਤੇ ਇਥੇ ਨਕਲੀ ਮਾਲ ਪਿਆ ਹੈ।
ਅੱਜ ਅਗਰ ਦੇਖਿਆ ਜਾਵੇ ਤਾਂ ਅੱਜ ਦਾ ਆਦਮੀ ਇਹ ਧਾਰਮਿਕ ਸਿਖਿਲਾਵਾਂ ਪੜ੍ਹਦਾ ਹੀ ਹੈ, ਗਾਉਂਦਾ ਵੀ ਹੈ ਅਤੇ ਪਰਵਚਨ ਵੀ ਸੁਣਦਾ ਪਿਆ ਹੈ। ਪਰ ਅੱਜ ਧਾਰਮਿਕ ਗ੍ਰੰਥਾਂ ਵਿਚ ਲਿਖੀਆਂ ਸਿਖਿਆਵਾ ਬਹੁਤ ਹੀ ਉਚੇ ਦਰਜੇ ਦੀਆਂ ਬਣ ਗਈਆਂ ਹਨ ਅਤੇ ਅਜਦਾ ਆਦਮੀ ਤਾਂ ਇਹ ਸਿਖਿਆਵਾਂ ਅਪਨਾ ਹੀ ਨਹੀਂ ਰਿਹਾ ਅਤੇ ਨਾ ਹੀ ਅੱਜ ਦੇ ਜੀਵਨ ਵਿਚ ਇਹ ਅਪਨਾਈਆਂ ਹੀ ਜਾ ਸਕਦੀਆਂ ਹਨ। ਇਹ ਅੱਜ ਦਾ ਆਦਮੀ ਬਸ ਇਹ ਸਿੱਖਿਆਵਾਂ ਸੁਣੀ ਜਾਂਦਾ ਹੈ, ਪੜ੍ਹੀ ਵੀ ਜਾਂਦਾ ਹੈ, ਗਾਈ ਵੀ ਜਾਂਦਾ ਹੈ ਅਤੇ ਬਾਰ ਬਾਰ ਪੜ੍ਹੀ ਵੀ ਜਾ ਰਿਹਾ ਹੈ ਪਰ ਇਹ ਸਿੱਖਿਆਵਾ ਅੱਜ ਦੇ ਆਦਮੀ ਦੇ ਜੀਵਨ ਦਾ ਹਿਸਾ ਨਹੀਂ ਹਨ। ਇਸ ਪਾਸੇ ਕੋਈ ਵਿਚਾਰ ਨਹੀਂ ਕਰ ਰਿਹਾ ਅਤੇ ਨਾ ਹੀ ਕੋਈ ਕਰਵਾ ਹੀ ਰਿਹਾ ਹੈ ਅਤੇ ਜਦ ਸਾਡੀਆਂ ਇਛਾਵਾਂ ਅਰਦਾਸ ਰਾਹੀ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਆਪ ਹੀ ਆਖ ਦਿੰਦੇ ਹਾਂ ਕਿ ਅਸੀਂ ਪਾਪੀ ਹਾਂ, ਦੁਰਾਚਾਰੀ ਹਾਂ ਅਤੇ ਅਸੀਂ ਆਪ ਹੀ ਗਲਤ ਹਾਂ ਅਤੇ ਇਸ ਕਰਕੇ ਇਸ ਵਾਰੀ ਰੱਬ ਨੇ ਸਾਡੀਆਂ ਅਰਦਾਸਾਂ ਪੂਰੀਆਂ ਨਹੀਂ ਕੀਤੀਆਂ ਹਨ।
ਇਹ ਪਾਠ ਪੂਜਾ ਅਤੇ ਇਹ ਅਰਦਾਸਾਂ ਕਰਨਾ ਵੀ ਸਾਡੀ ਨਿਰਾਸਤਾਂ ਨੂੰ ਠਲ੍ਹ ਪਾਉਂਦੀਆਂ ਹਨ ਅਤੇ ਅਸੀਂ ਇਸ ਪਾਸੇ ਲੱਗੇ ਰਹੇ ਹਾਂ ਅਤੇ ਉਮੀਦਾ ਲਗਾਈ ਬੈਠੇ ਰਹੇ ਹਾਂ ਕਿ ਕਦੀ ਨਾ ਕਦੀ ਤਾਂ ਰੱਬ ਸਾਡੀ ਸੁਣੇਗਾ ਅਤੇ ਇਸ ਆਸ ਨਾਲ ਅਸੀਂ ਸਦੀਆਂ ਤਕ ਇਹ ਗੁਰਬਤ, ਇਹ ਪਛੜਾਪਣ, ਇਹ ਘਾਟਾ, ਇਹ ਵਿਤਕਰਾ, ਇਹ ਗੁਲਾਮੀ ਅਤੇ ਇਹ ਜ਼ਬਰ ਕਰਦੇ ਰਹੇ ਹਾਂ। ਅਗਰ ਸਾਡੇ ਪਾਸ ਇਹ ਪਾਠ ਪੂਜਾ, ਇਹ ਅਰਦਾਸਾਂ ਦਾ ਸਿਲਸਿਲਾ ਨਾ ਹੁੰਦਾ ਅਤੇ ਇਹ ਆਸਾਂ ਨਾ ਬਝਦੀਆਂ ਤਾਂ ਅਸੀਂ ਬਹੁਤ ਸਾਰਿਆਂ ਨੇ ਆਤਮ ਘਾਤਕ ਕਰ ਲੈਣਾ ਸੀ ਕਿਉਂਕਿ ਇਤਿਹਾਸ ਦੇ ਹਰੇਕ ਪੰਨੇ ਦਾ ਅਧਿਐਨ ਇਹੀ ਦਸਦਾ ਪਿਆ ਹੈ ਕਿ ਸਾਡੇ ਨਾਲ ਬਹੁਤ ਹੀ ਵਡੀਆਂ £ਿਅਦਤੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਇਹ ਹਾਕਮਾਂ, ਇਹ ਅਮੀਰਾਂ ਅਤੇ ਜ਼ੋਰਾਵਰਾਂ ਨੇ ਸਾਡਾ ਆਮ ਜੀਵਨ ਵੀ ਜਾਨਵਰਾਂ ਨਾਲੋਂ ਵੀ ਘਟੀਆਂ ਬਣਾਕੇ ਰਖੀ ਰਖਿਆ ਹੈ ਅਤੇ ਅਸੀ ਅਰਦਾਸਾਂ ਕਰਕੇ ਆਸ ਲਗਾਈ ਇਹ ਸਾਰਾ ਕੁਝ ਬਰਦਾਸ਼ਿਤ ਕੀਤਾ ਹੈ।
ਅਜ ਅਸੀਂ ਆਜ਼ਾਦ ਵੀ ਹਾਂ ਅਤੇ ਅਸਖ਼ ਪਰਜਾਤੰਤਰਵੀ ਖੜਾ ਕਰ ਲਿਆ ਹੈ ਪਰ ਅਜ ਵੀ ਹਾਕਮਾਂਂ, ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਦਾ ਬੋਲ ਬਾਲਾ ਹੈ ਅਤੇਸਤ ਦਹਾਕਿਆਂ ਦਾ ਸਮਾਂ ਬੀਤ ਜਾਣ ਬਾਅਦ ਵੀ ਅਜ ਵੀ ਅਸੀਂ ਗੁਰਬਤ ਅਤੇ ਪਛੜਾਪਣ ਦਾ ਸ਼ਿਕਾਰ ਹਾਂ ਜੀ।ਇਹ ਸਾਰਾ ਕੁਝ ਕੀ ਹੈ ਅਤੇ ਅਜ ਵੀ ਅਸੀਂ ਹੋਰ ਕੁਝ ਨਹਖ਼ ਕਰ ਸਕਦੇ ਅਤੇ ਅਜ ਵੀ ਪਾਠ ਪੂਜਾ ਕਰਕੇਅਤੇ ਅਰਦਾਸਾਂ ਕਰਕੇ ਰਬ ਅਗੇ ਹੀ ਦੋਨੋਂ ਹਥ ਜੋੜਕੇ ਖੜੇ ਹਾਂ। ਅਜ ਵੀ ਅਰਦਾਸਾਂ ਸਾਡਾ ਸਮਾਂ ਲੰਘਾ ਰਹੀਆਂ ਹਨ ਅਤੇ ਅਜਵੀ ਅਰਦਾਸਾਂ ਕਰਕੇ ਆਸ ਜਿਹੀ ਬਝੀ ਪਈ ਹੈ ਕਿਸਾਡਾ ਭਵਿੱਖ ਸ਼ਾਨਦਾਰ ਹੈ।
ਦਲੀਪ ਸਿੰਘਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,ਪਟਿਆਲਾ-ਪੰਜਾਬ-ਭਾਰਤ-147001