ਨਵੀਂ ਦਿਲੀ- ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਵਿੱਚ ਵਾਧਾ ਕੀਤਾ ਸੀ। ਉਦੋਂ ਡੀਏ 3 ਫ਼ੀਸਦੀ ਵਧਾ ਕੇ 53 ਫ਼ੀਸਦੀ ਕਰ ਦਿੱਤਾ ਗਿਆ ਸੀ, ਜੋ ਜੁਲਾਈ ਤੋਂ ਲਾਗੂ ਮੰਨਿਆ ਗਿਆ। ਮਹਿੰਗਾਈ ਭੱਤੇ 'ਚ ਵਾਧਾ ਕਰਨ ਤੋਂ ਬਾਅਦ ਹੁਣ ਸਰਕਾਰ ਨੇ ਕੁਝ ਮੁਲਾਜ਼ਮਾਂ ਲਈ 2 ਹੋਰ ਭੱਤੇ ਵਧਾ ਦਿੱਤੇ ਹਨ। ਇਸ ਨਾਲ ਕੁਝ ਚੋਣਵੇਂ ਕੇਂਦਰੀ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੀ ਤਨਖਾਹ ਵਧੇਗੀ। ਇਹ ਕਰਮਚਾਰੀ ਸਿਹਤ ਖੇਤਰ ਨਾਲ ਜੁੜੇ ਹੋਏ ਹਨ। ਸਰਕਾਰ ਨੇ ਸਿਹਤ ਖੇਤਰ ਦੇ ਕਰਮਚਾਰੀਆਂ ਲਈ ਡਰੈੱਸ ਅਤੇ ਨਰਸਿੰਗ ਭੱਤੇ ਵਿੱਚ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ: ਮੋਦੀ ਸਰਕਾਰ ਲਿਆਈ ਸਭ ਤੋਂ ਸਸਤਾ ਲੋਨ, ਜਾਣੋ ਕਿੰਝ ਮਿਲੇਗਾ ਫਾਇਦਾ
ਭੱਤਿਆਂ ਵਿੱਚ ਵਾਧੇ ਦਾ ਕੀ ਨਿਯਮ ਹੈ?
7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ, ਜੇਕਰ ਡੀਏ 50 ਫ਼ੀਸਦੀ ਜਾਂ ਇਸ ਤੋਂ ਵੱਧ ਹੋ ਜਾਵੇ ਤਾਂ ਹੋਰ ਭੱਤਿਆਂ ਵਿੱਚ ਵੀ 25 ਫ਼ੀਸਦਾ ਦਾ ਵਾਧਾ ਕੀਤਾ ਜਾਂਦਾ ਹੈ। ਇਸ ਤਹਿਤ 1 ਜਨਵਰੀ 2024 ਤੋਂ 13 ਭੱਤਿਆਂ ਵਿੱਚ 25 ਫ਼ੀਸਦੀ ਵਾਧਾ ਲਾਗੂ ਕੀਤਾ ਗਿਆ ਅਤੇ ਹੁਣ 2 ਨਵੇਂ ਭੱਤਿਆਂ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 'ਹਿੰਦੂ ਲਾਈਵਜ਼ ਮੈਟਰ': ਕੈਨੇਡੀਅਨ ਹਿੰਦੂਆਂ ਨੇ ਟੋਰਾਂਟੋ 'ਚ ਬੰਗਲਾਦੇਸ਼ੀ ਕੌਂਸਲੇਟ ਦੇ ਬਾਹਰ ਕੀਤਾ ਪ੍ਰਦਰਸ਼ਨ
ਡਰੈੱਸ ਭੱਤਾ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ 17 ਸਤੰਬਰ 2024 ਨੂੰ ਇੱਕ ਮੈਮੋਰੰਡਮ ਜਾਰੀ ਕੀਤਾ ਸੀ। ਉਸ ਮੁਤਾਬਕ ਜੇਕਰ ਡੀਏ 50 ਫ਼ੀਸਦੀ ਤੱਕ ਵਧਦਾ ਹੈ ਤਾਂ ਡਰੈੱਸ ਭੱਤੇ ਵਿਚ 25 ਫੀਸਦੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਟਰੰਪ ਦੀ ਨਵੀਂ ਕੈਬਨਿਟ 'ਚ ਪੰਜਾਬਣ ਦੀ ਐਂਟਰੀ, ਚੰਡੀਗੜ੍ਹ ਦੀ ਹਰਮੀਤ ਢਿੱਲੋਂ ਇਸ ਉੱਚ ਅਹੁਦੇ ਲਈ ਨਾਮਜ਼ਦ
ਨਰਸਿੰਗ ਭੱਤਾ
ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਨਰਸਾਂ ਨੂੰ ਨਰਸਿੰਗ ਭੱਤਾ ਮਿਲਦਾ ਹੈ। ਮੰਤਰਾਲਾ ਅਨੁਸਾਰ, ਡੀਏ ਦੇ 50 ਫ਼ੀਸਦੀ ਹੋਣ 'ਤੇ ਇਹ ਵੀ 25% ਵਧ ਜਾਂਦਾ ਹੈ। ਇਹ ਨਿਯਮ AIIMS, PGIMER, JIPMER ਲਈ ਵੀ ਲਾਗੂ ਹੈ।
ਇਹ ਵੀ ਪੜ੍ਹੋ: ਅਮਰੀਕਾ ਜਾਣਾ ਹੋਵੇਗਾ ਹੋਰ ਵੀ ਸੌਖਾ, ਟਰੰਪ ਨੇ ਦਿੱਤੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜ ਸਭਾ 'ਚ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਹੋਈ ਮੁਲਤਵੀ
NEXT STORY