ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਆਧਾਰ ਕਾਰਡ ਆਮ ਆਦਮੀ ਦੀ ਪਛਾਣ ਦੇ ਨਾਲ ਕਈ ਮਹੱਤਵਪੂਰਨ ਚੀਜ਼ਾਂ ਲਈ ਬੇਹੱਦ ਉਪਯੋਗੀ ਤੇ ਜ਼ਰੂਰੀ ਹੋ ਗਿਆ ਹੈ। ਅਜਿਹੇ 'ਚ ਜੇਕਰ ਇਹ ਗੁਆਚ ਜਾਵੇ ਤਾਂ ਤੁਹਾਡੇ ਲਈ ਵੱਡੀ ਮੁਸ਼ਕਿਲ ਖੜੀ ਹੋ ਸਕਦੀ ਹੈ ਪਰ ਇਸ ਕਾਰਨ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜੇਕਰ ਤੁਹਾਡਾ ਆਧਾਰ ਕਾਰਡ ਗੁਆਚ ਜਾਂਦਾ ਹੈ ਤਾਂ ਸਿਰਫ 50 ਰੁਪਏ ਖਰਚ ਕਰਕੇ ਆਧਾਰ ਕਾਰਡ ਵਾਪਸ ਮਿਲ ਸਕਦਾ ਹੈ। ਦਰਅਸਲ ਆਧਾਰ ਕਾਰਡ ਗੁਆਚ ਜਾਣ ਦੀ ਸਥਿਤੀ 'ਚ ਤੁਸੀਂ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਦੇ ਪੋਰਟਲ 'ਤੇ ਜਾ ਕੇ ਆਧਾਰ ਰੀਪ੍ਰਿੰਟ ਲਈ ਅਪੀਲ ਕਰ ਸਕਦੇ ਹੋ। ਯੂ. ਆਈ. ਡੀ. ਏ. ਆਈ. ਦੇ ਪੋਰਟਲ 'ਤੇ ਇਸ ਤੋਂ ਇਲਾਵਾ ਵੀ ਕਈ ਹੋਰ ਸਰਵਿਸਜ਼ ਉਪਲੱਬਧ ਹਨ। ਆਧਾਰ ਰੀਪ੍ਰਿੰਟ ਸਰਵਿਸ ਲਈ 50 ਰੁਪਏ ਚਾਰਜ ਲਏ ਜਾਂਦੇ ਹਨ ਤੇ ਯੂਜ਼ਰ ਦੇ ਰਜਿਸਟਰਡ ਪਤੇ 'ਤੇ ਆਧਾਰ ਦੀ ਭੌਤਿਕ ਕਾਪੀ ਭੇਜ ਦਿੱਤੀ ਜਾਂਦੀ ਹੈ।
ਯੂ. ਆਈ. ਡੀ. ਏ. ਆਈ. ਦੀ ਵੈਬਸਾਈਟ ਮੁਤਾਬਕ ਇਸ ਸਰਵਿਸ ਲਈ ਭਾਰਤੀ ਨਾਗਰਿਕਾਂ ਨੂੰ ਆਮ ਚਾਰਜ ਦੇਣਾ ਹੁੰਦਾ ਹੈ। ਜੇਕਰ ਕਿਸੇ ਯੂਜ਼ਰ ਦਾ ਆਧਾਰ ਕਾਰਡ ਗੁਆਚ ਗਿਆ ਹੈ ਜਾਂ ਕਿਸੇ ਗਲਤ ਜਗ੍ਹਾ ਪਹੁੰਚ ਗਿਆ ਹੈ ਤਾਂ ਇਸ ਦੇ ਜ਼ਰੀਏ ਨਵਾਂ ਆਧਾਰ ਕਾਰਡ ਮਿਲ ਸਕਦਾ ਹੈ। ਇਸ ਦੇ ਨਾਲ ਜਿਨ੍ਹਾਂ ਲੋਕਾਂ ਦੇ ਮੋਬਾਇਲ ਨੰਬਰ ਰਜਿਸਟਰਡ ਨਹੀਂ ਹਨ। ਉਹ ਵੀ ਹੋਰ ਕਿਸੇ ਮੋਬਾਇਲ ਨੰਬਰ ਤੋਂ ਆਧਾਰ ਰੀਪ੍ਰਿੰਟ ਲਈ ਆਰਡਰ ਕਰ ਸਕਦੇ ਹਨ। ਆਧਾਰ ਕਾਰਡ ਰੀਪ੍ਰਿੰਟ ਲਈ ਚਾਰਜ ਜੀ. ਐਸ. ਟੀ. ਮਿਲਾ ਕੇ ਕੁੱਲ 50 ਰੁਪਏ ਹਨ। ਯੂ. ਆਈ. ਡੀ. ਏ. ਆਈ. ਦੀ ਆਫਿਸ਼ੀਅਲ ਵੈਬਸਾਈਟ 'ਤੇ ਜਾ ਕੇ 12 ਅੰਕਾਂ ਦੇ ਆਧਾਰ ਨੰਬਰ (ਯੂ. ਆਈ. ਡੀ.) ਜਾਂ 16ਅੰਕਾਂ ਦੇ ਵਰਚੁਅਲ ਆਈਡੈਂਟੀਫਿਕੇਸ਼ਨ ਨੰਬਰ (ਵੀ. ਆਈ. ਡੀ.) ਜ਼ਰੀਏ ਆਧਾਰ ਰੀਪ੍ਰਿੰਟ ਲਈ ਅਪੀਲ ਕੀਤਾ ਜਾ ਸਕਦਾ ਹੈ। ਇਸ ਸਰਵਿਸ ਦਾ ਇਸਤੇਮਾਲ ਕਰਨ ਲਈ ਯੂਜ਼ਰ ਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ ਜ਼ਰੀਏ ਯੂ. ਆਈ. ਡੀ. ਏ. ਆਈ. ਪੋਰਟਲ 'ਤੇ ਲਾਗ ਇੰਨ ਕਰਨਾ ਹੈ। ਯੂਜ਼ਰ ਦੀ ਪਛਾਣ ਵੈਰੀਫਾਈ ਕਰਨ ਲਈ ਮੋਬਾਇਲ ਨੰਬਰ 'ਤੇ ਓ. ਟੀ. ਪੀ. ਭੇਜਿਆ ਜਾਵੇਗਾ। ਰੀਪ੍ਰਿੰਟ ਦੇ ਅਪੀਲ ਤੋਂ ਬਾਅਦ ਯੂ. ਆਈ. ਡੀ. ਏ. ਆਈ. 5 ਕਾਰਜ ਦਿਵਸਾਂ 'ਚ ਆਧਾਰ ਕਾਰਡ ਡਾਕ ਵਿਭਾਗ ਨੂੰ ਭੇਜ ਦੇਵੇਗਾ। ਡਾਕ ਵਿਭਾਗ ਸਪੀਡ ਪੋਸਟ ਸੇਵਾ ਜ਼ਰੀਏ ਆਧਾਰ ਕਾਰਡ ਨੂੰ ਯੂਜ਼ਰ ਦੇ ਪਤੇ 'ਤੇ ਡਿਲੀਵਰ ਕਰ ਦੇਵੇਗਾ।
ਗੰਭੀਰ-ਪੀ.ਡੀ.ਪੀ. ਪ੍ਰਧਾਨ ਵਿਚਾਲੇ ਇਕ ਵਾਰ ਫਿਰ ‘ਟਵਿਟਰ ਵਾਰ’
NEXT STORY