ਨੈਸ਼ਨਲ ਡੈਸਕ— ਪਿਛਲੇ ਕੁੱਝ ਸਾਲਾਂ 'ਚ ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲਿਆਂ ਤੋਂ ਸਬਕ ਲੈਂਦੇ ਹੋਏ ਇਸ ਸਾਲ ਕੇਂਦਰ ਸਰਕਾਰ ਨੇ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਲਈ ਪਹਿਲਾਂ ਤੋਂ ਬਿਹਤਰ ਤਕਨੀਕ ਅਤੇ ਵਾਧੂ ਸੈਨਿਕ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਯਾਤਰਾ ਦੀ ਨਿਗਰਾਨੀ ਲਈ ਡਰੋਨ ਕੈਮਰਿਆਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ। ਯਾਤਰਾ ਮਾਰਗ ਦੇ ਸੰਵੇਦਨਸ਼ੀਲ ਖੇਤਰਾਂ ਤੋਂ ਹੋ ਕੇ ਲੰਘਣ ਦਾ ਵਾਧੂ ਸਮਾਂ 5 ਵਜੇ ਤਕ ਰਹੇਗਾ। ਇਸ ਤੋਂ ਬਾਅਦ ਪਹੁੰਚਣ ਵਾਲੇ ਯਾਤਰੀਆਂ ਨੂੰ ਉਥੇ ਰੋਕ ਦਿੱਤਾ ਜਾਵੇਗਾ। ਉਨ੍ਹਾਂ ਨੂੰ ਅਗਲੇ ਦਿਨ ਸਵੇਰ ਤੋਂ ਯਾਤਰਾ ਸ਼ੁਰੂ ਕਰਨੀ ਹੋਵੇਗੀ। ਇਹ ਫੈਸਲਾ ਅਮਰਨਾਥ ਸ਼ਰਾਈਨ ਬੋਰਡ ਅਤੇ ਜੰਮੂ ਕਸ਼ਮੀਰ ਪੁਲਸ ਵਿਚਾਲੇ ਹਾਲ ਹੀ 'ਚ ਹੋਈ ਬੈਠਕ 'ਚ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ ਸਥਿਤ ਪਵਿੱਤਰ ਅਮਰਨਾਥ ਯਾਤਰਾ ਦੀ 60 ਦਿਨ ਦੀ ਯਾਤਰਾ ਆਉਣ ਵਾਲੀ 28 ਜੂਨ ਤੋਂ ਸ਼ੁਰੂ ਹੋ ਜਾਵੇਗੀ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਅਮਰਨਾਥ ਯਾਤਰਾ 20 ਦਿਨ ਜ਼ਿਆਦਾ ਚੱਲੇਗੀ। ਧਾਰਮਿਕ ਯਾਤਰਾ 'ਤੇ ਜਾਣ ਦੀ ਤਿਆਰੀ ਕਰ ਰਹੇ ਲੋਕ ਇਕ ਮਾਰਚ ਤੋਂ ਦੇਸ਼ ਭਰ ਦੇ 32 ਸੂਬਿਆਂ ਦੇ 437 ਬੈਂਕਾਂ ਦੇ ਜ਼ਰੀਏ ਪੰਜੀਕਰਨ ਕਰਵਾ ਸਕਣਗੇ। ਦੱਸ ਦਈਏ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਪੰਜੀਕਰਨ ਲਈ ਮੈਡੀਕਲ ਫਿੱਟਨੈੱਸ ਪ੍ਰਮਾਣ ਪੱਤਰ ਬਣਾਉਣਾ ਲਾਜ਼ਮੀ ਹੋਵੇਗਾ।
ਦਿੱਲੀ : ਮੀਂਹ-ਤੂਫਾਨ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ
NEXT STORY