ਊਨਾ— ਬੀਤੇ ਮੰਗਲਵਾਰ ਨੂੰ ਊਨਾ ਪੁਲਸ ਨੇ 2 ਵੱਖ-ਵੱਖ ਮਾਮਲਿਆਂ 'ਚ ਨਸ਼ੇ ਦੇ 2 ਸੌਦਾਗਰਾਂ ਨੂੰ ਫੜਿਆਂ ਹੈ, ਜੋ ਕਿ ਚੂਰਾ-ਪੋਸਤ ਅਤੇ ਹੈਰੋਇਨ ਦੀ ਸਮਲਾਈ ਕਰਨ 'ਚ ਲੱਗੇ ਹੋਏ ਸੀ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ 'ਤੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਹਿਲਾ ਮਾਮਲੇ 'ਚ ਪੁਲਸ ਨੇ ਹਰੋਲੀ ਥਾਣਾ ਦੇ ਤਹਿਤ ਕਾਂਟੇ ਪਿੰਡ 'ਚ ਇਕ ਵਿਅਕਤੀ ਤੋਂ 2 ਕਿਲੋ 970 ਗ੍ਰਾਮ ਚੂਰਾ-ਪੋਸਤ ਬਰਾਮਦ ਹੋਇਆ ਹੈ। ਦੋਸ਼ੀ ਦੀ ਪਛਾਣ ਸੰਤੋਖ ਸਿੰਘ ਉਰਫ ਨਿਵਾਸੀ ਕਾਂਟੇ ਦੇ ਰੂਪ 'ਚ ਕੀਤੀ ਗਈ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਐੈੱਸ. ਪੀ. ਸੰਜੀਵ ਗਾਂਧੀ ਨੇ ਦੱਸਿਆ ਕਿ ਇਸ ਮਾਮਲੇ 'ਚ ਅਗਲੀ ਕਾਰਵਾਈ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ।
ਰੇਪ ਨਹੀਂ ਕਰ ਸਕਿਆ ਤਾਂ ਭਰਜਾਈ ਨੂੰ ਬਾਲਕਾਨੀ 'ਚੋਂ ਸੁੱਟਿਆ
NEXT STORY