ਨਵੀਂ ਦਿੱਲੀ— ਇੱਥੇ ਇਕ ਦਿਓਰ ਨੇ ਆਪਣੀ ਭਰਜਾਈ ਨਾਲ ਪਹਿਲਾਂ ਤਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅਸਫ਼ਲ ਹੋ ਗਿਆ ਤਾਂ ਉਸ ਨੇ ਭਰਜਾਈ ਨੂੰ ਦੂਜੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ। ਉਹ ਖੁਸ਼ਕਿਸਮਤ ਸੀ ਕਿ ਮਦਦ ਲਈ ਉਸ ਦੀ ਪੁਕਾਰ ਦੀਆਂ ਆਵਾਜ਼ਾਂ ਗੁਆਂਢੀਆਂ ਦੇ ਕੰਨਾਂ ਤੱਕ ਪੁੱਜੀਆਂ ਅਤੇ ਉਸ ਦੀ ਮਦਦ ਨੂੰ ਲੋਕ ਉੱਥੇ ਪੁੱਜ ਗਏ। ਹਸਪਤਾਲ 'ਚ 2 ਦਿਨਾਂ ਤੱਕ ਰਹਿਣ ਤੋਂ ਬਾਅਦ ਉਸ ਦੀ ਹਾਲਤ 'ਚ ਸੁਧਾਰ ਹੋਇਆ ਅਤੇ ਉਹ ਆਪਣਾ ਬਿਆਨ ਦਰਜ ਕਰਵਾ ਸਕੀ। ਮਾਮਲਾ ਐਤਵਾਰ ਦਾ ਹੈ, ਜਦੋਂ ਉੱਤਰੀ ਪੱਛਮੀ ਦਿੱਲੀ ਦੇ ਵਜੀਰਪੁਰ ਇਲਾਕੇ 'ਚ ਔਰਤ ਆਪਣੇ ਘਰ 'ਚ ਇਕੱਲੀ ਸੀ। ਔਰਤ ਨੇ ਆਪਣੇ ਬਿਆਨ 'ਚ ਦੱਸਿਆ ਕਿ 25 ਸਾਲਾ ਦਿਓਰ ਉੱਥੇ ਪੁੱਜਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਉਸ ਨੇ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਬਚਣ ਦੀ ਕੋਸ਼ਿਸ਼ ਕਰ ਰਹੀ ਸੀ। ਕਿਸੇ ਤਰ੍ਹਾਂ ਉਹ ਆਪਣੇ ਪਤੀ ਨੂੰ ਫੋਨ ਕਰਨ 'ਚ ਕਾਮਯਾਬ ਹੋਈ। ਹਾਲਾਂਕਿ ਇਸ ਦਰਮਿਆਨ ਗਲਤੀ ਨਾਲ ਉਸ ਦੇ ਫੋਨ ਦਾ ਸਪੀਕਰ ਆਨ ਹੋ ਗਿਆ ਅਤੇ ਦਿਓਰ ਅਲਰਟ ਹੋ ਗਿਆ। ਉਹ ਘਬਰਾ ਕੇ ਕਮਰੇ ਤੋਂ ਬਾਹਰ ਚੱਲਾ ਗਿਆ ਪਰ ਥੋੜ੍ਹੀ ਦੇਰ ਬਾਅਦ ਵਾਪਸ ਆਇਆ ਅਤੇ ਚਾਕੂ ਦੀ ਨੋਕ 'ਤੇ ਉਸ ਨੂੰ ਧਮਕਾਉਣ ਲੱਗਾ। ਪਹਿਲਾਂ ਉਸ ਨੇ ਔਰਤ ਦੇ ਪਿੱਛੇ ਵੱਲ ਸਿਰ 'ਤੇ ਚਾਕੂ ਲਾਇਆ ਅਤੇ ਉਸ ਨੂੰ ਸੁੱਟ ਦਿੱਤਾ। ਔਰਤ ਨੇ ਦੱਸਿਆ,''ਉਸ ਨੇ ਮੇਰੇ ਚਿਹਰੇ ਅਤੇ ਗਰਦਨ 'ਤੇ ਕਈ ਵਾਰ ਕੀਤੇ।'' ਉਸ ਨੇ ਅੱਗੇ ਦੱਸਿਆ,''ਜਦੋਂ ਉਹ ਅੱਧ ਮਰੀ ਹੋ ਗਈ ਤਾਂ ਉਹ ਉਸ ਨੂੰ ਖਿੱਚ ਕੇ ਬਾਲਕਨੀ ਤੱਕ ਲੈ ਗਿਆ ਅਤੇ ਹੇਠਾਂ ਸੁੱਟ ਦਿੱਤਾ। ਜਿਵੇਂ ਹੀ ਉਸ ਨੂੰ ਹਲਕਾ ਹੋਸ਼ ਆਇਆ, ਕਿਸੇ ਤਰ੍ਹਾਂ ਉਹ ਕੂਲਰ ਦੀ ਰਾਡ ਫੜ ਕੇ ਲਟਕ ਗਈ ਅਤੇ ਮਦਦ ਲਈ ਚੀਕਣ ਲੱਗੀ।''
ਔਰਤ ਦਾ ਦਿਓਰ ਵਾਰ-ਵਾਰ ਉਸ ਦੇ ਹੱਥ 'ਤੇ ਵਾਰ ਕਰ ਰਿਹਾ ਸੀ ਤਾਂ ਕਿ ਕਿਸੇ ਤਰ੍ਹਾਂ ਨਾਲ ਉਸ ਦੀ ਪਕੜ ਕਮਜ਼ੋਰ ਪੈ ਜਾਵੇ ਅਤੇ ਡਿੱਗ ਪਏ ਪਰ ਉਸ ਦੀਆਂ ਆਵਾਜ਼ਾਂ ਸੁਣ ਕੇ ਲੋਕ ਉੱਥੇ ਇਕੱਠੇ ਹੋ ਗਏ ਅਤੇ ਉਸ ਦੇ ਡਿੱਗਦੇ ਹੀ ਫੜ ਲਿਆ ਅਤੇ ਉਸ ਨੂੰ ਹਸਪਤਾਲ ਲੈ ਗਏ। ਲੋਕਾਂ ਨੇ ਦੋਸ਼ੀ ਦਿਓਰ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਹਸਪਤਾਲ 'ਚ ਔਰਤ ਦਾ ਬਿਆਨ ਦਰਜ ਕਰਨ ਤੋਂ ਬਾਅਦ ਦੋਸ਼ੀ ਦੇ ਖਿਲਾਫ ਕਤਲ ਦੀ ਕੋਸ਼ਿਸ਼ ਅਤੇ ਔਰਤ ਨਾਲ ਗਲਤ ਵਤੀਰਾ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਔਰਤ ਨਾਲ ਬਦਸਲੂਕੀ ਕਰ ਚੁਕਿਆ ਹੈ। ਉਸ ਘਟਨਾ ਤੋਂ ਬਾਅਦ ਉਸ ਦੇ ਵੱਡੇ ਭਰਾ ਨੇ ਉਸ ਨੂੰ ਥੱਪੜ ਮਾਰਿਆ ਸੀ ਅਤੇ ਉਸ ਨੂੰ ਯੂ.ਪੀ. 'ਚ ਆਪਣੇ ਪਿੰਡ ਵਾਪਸ ਜਾਣ ਲਈ ਕਿਹਾ ਸੀ। ਇਸ ਗੱਲ ਨੂੰ ਉਸ ਨੇ ਬੇਇੱਜ਼ਤੀ ਸਮਝਿਆ ਅਤੇ ਉਸੇ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿਣ ਲੱਗਾ। ਮੌਕਾ ਦੇਖ ਉਹ ਔਰਤ ਦੇ ਘਰ ਪੁੱਜਿਆ ਅਤੇ ਉਸ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ।
ਮੁੰਬਈ 'ਚ ਮਰਾਠਾ ਕ੍ਰਾਂਤੀ ਮੋਰਚਾ ਰੈਲੀ ਸ਼ੁਰੂ, ਭਾਰੀ ਜਾਮ ਨੇ ਰੋਕੀ ਮੁੰਬਈ ਦੀ ਰਫਤਾਰ
NEXT STORY