ਨਵੀਂ ਦਿੱਲੀ— ਬੋਫੋਰਸ ਤੋਪ ਦਲਾਲੀ ਕਾਂਡ 'ਚ ਅਪੀਲ ਨਾ ਦਾਇਰ ਕਰਨ ਦੀ ਐਟਰਨੀ ਜਨਰਲ ਕੇ.ਕੇ. ਵੇਨੂੰਗੋਪਾਲ ਦੀ ਸਲਾਹ ਦੇ ਕੁਝ ਦਿਨਾਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਵਿਸ਼ੇਸ਼ ਮਨਜ਼ੂਰੀ ਪਟੀਸ਼ਨ ਦਾਇਰ ਕੀਤੀ। ਸੀ.ਬੀ.ਆਈ. ਨੇ ਦਿੱਲੀ ਹਾਈ ਕੋਰਟ ਦੇ 31 ਮਈ 2005 ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ। ਹਾਈ ਕੋਰਟ ਨੇ ਸਿਆਸੀ ਰੂਪ ਨਾਲ ਸੰਵੇਦਨਸ਼ੀਲਾ ਇਸ ਮਾਮਲੇ ਦੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰ ਦਿੱਤਾ ਸੀ ਪਰ ਉਦੋਂ ਸੀ.ਬੀ.ਆਈ. ਨੇ ਉਸ ਦੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਉੱਚਿਤ ਨਹੀਂ ਸਮਝਿਆ ਸੀ। ਹੁਣ ਸੀ.ਬੀ.ਆਈ. ਦਾ ਦਾਅਵਾ ਹੈ ਕਿ ਉਸ ਨੂੰ ਇਸ ਦਲਾਲੀ ਕਾਂਡ 'ਚ ਕੁਝ ਮਹੱਤਵਪੂਰਨ ਦਸਤਾਵੇਜ਼ ਅਤੇ ਸਬੂਤ ਹੱਥ ਲੱਗੇ ਹਨ, ਜਿਸ ਦੇ ਆਧਾਰ 'ਤੇ ਉਸ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਮਨ ਬਣਾਇਆ ਹੈ।
ਪਿਛਲੇ ਦਿਨੀਂ ਐਟਰਨੀ ਜਨਰਲ ਨੇ ਅਮਲਾ ਅਤੇ ਟਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਵੱਲੋਂ ਮੰਗੀ ਗਈ ਸਲਾਹ 'ਤੇ ਕਿਹਾ ਸੀ ਕਿ ਸੀ.ਬੀ.ਆਈ. ਨੂੰ 12 ਸਾਲ ਬਾਅਦ ਇਸ ਮਾਮਲੇ 'ਚ ਅਪੀਲ ਦਾਇਰ ਨਹੀਂ ਕਰਨੀ ਚਾਹੀਦੀ, ਕਿਉਂਕਿ ਇੰਨਾ ਲੰਬਾ ਸਮਾਂ ਬੀਤ ਜਾਣ ਦੇ ਕਾਰਨ ਨੂੰ ਸਰਵਉੱਚ ਅਦਾਲਤ ਦੇ ਸਾਹਮਣੇ ਜਾਇਜ਼ ਠਹਿਰਾ ਪਾਉਣਾ ਜਾਂਚ ਏਜੰਸੀ ਲਈ ਮੁਸ਼ਕਲ ਹੋਵੇਗਾ ਅਤੇ ਐੱਸ.ਐੱਲ.ਪੀ. ਦੇ ਰੱਦ ਹੋਣ ਦਾ ਪੂਰਾ ਸ਼ੱਕ ਬਣਿਆ ਰਹੇਗਾ। ਬੋਫੋਰਸ ਮਾਮਲੇ 'ਚ ਸੀ.ਬੀ.ਆਈ. ਵੱਲੋਂ ਅਪੀਲ ਨਾ ਦਾਇਰ ਕੀਤੇ ਜਾਣ ਤੋਂ ਬਾਅਦ ਪੇਸ਼ੇ ਤੋਂ ਵਕੀਲ ਅਜੇ ਅਗਰਵਾਲ ਨੇ ਅਪੀਲ ਦਾਇਰ ਕੀਤੀ ਸੀ, ਜਿਸ ਦੀ ਸੁਣਵਾਈ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ ਹੁਣ ਸ਼ੁਰੂ ਹੋ ਸਕੀ ਹੈ।
ਰਾਜੋਰੀ ਨਜ਼ਦੀਕ ਹੋਏ ਦਰਦਨਾਕ ਹਾਦਸੇ 'ਚ 2 ਦੀ ਮੌਤ, 14 ਜ਼ਖਮੀ
NEXT STORY