ਨਵੀਂ ਦਿੱਲੀ (ਭਾਸ਼ਾ)- 'ਪੁਲਸ ਯਾਦਗਾਰੀ ਦਿਵਸ' ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਚੁਣੌਤੀਪੂਰਨ ਹਾਲਾਤਾਂ 'ਚ ਵੀ ਪੁਲਸ ਕਰਮਚਾਰੀਆਂ ਦੇ ਸਮਰਪਣ ਅਤੇ ਨਾਗਰਿਕਾਂ ਦਾ ਮਾਰਗਦਰਸ਼ਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਡਿਊਟੀ ਦੌਰਾਨ ਆਪਣਾ ਜੀਵਨ ਬਲੀਦਾਨ ਕਰਨ ਵਾਲੇ ਪੁਲਸ ਕਰਮੀਆਂ ਨੂੰ ਸ਼ਰਧਾਂਜਲੀ ਦੇਣ ਲਈ 'ਪੁਲਸ ਯਾਦਗਾਰੀ ਦਿਵਸ' ਮਨਾਇਆ ਜਾਂਦਾ ਹੈ। ਸਾਲ 1959 'ਚ ਅੱਜ ਦੇ ਹੀ ਦਿਨ, 10 ਬਹਾਦਰ ਪੁਲਸ ਕਰਮੀਆਂ ਨੇ ਲੱਦਾਖ ਦੇ ਹੌਟ ਸਪਰਿੰਗ ਵਿਚ ਭਾਰੀ ਹਥਿਆਰਾਂ ਨਾਲ ਲੈੱਸ ਚੀਨੀ ਸੁਰੱਖਿਆ ਬਲਾਂ ਨਾਲ ਲੜਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।
ਮੋਦੀ ਨੇ ਐਕਸ 'ਤੇ ਪੋਸਟ ਕੀਤਾ,"ਅਸੀਂ ਆਪਣੇ ਪੁਲਸ ਕਰਮਚਾਰੀਆਂ ਦੇ ਅਣਥੱਕ ਸਮਰਪਣ ਦੀ ਪ੍ਰਸ਼ੰਸਾ ਕਰਦੇ ਹਾਂ। ਉਹ ਸਹਿਯੋਗ, ਚੁਣੌਤੀਪੂਰਨ ਸਥਿਤੀਆਂ 'ਚ ਨਾਗਰਿਕਾਂ ਦਾ ਮਾਰਗਦਰਸ਼ਨ ਕਰਨ ਅਤੇ ਸੁਰੱਖਿਆ ਯਕੀਨੀ ਕਰਨ 'ਚ ਮਜ਼ਬੂਤ ਥੰਮ੍ਹ ਰਹੇ ਹਨ।'' ਉਨ੍ਹਾਂ ਕਿਹਾ,''ਸੇਵਾ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਬਹਾਦਰੀ ਦੀ ਅਸਲ ਭਾਵਨਾ ਨੂੰ ਦਰਸਾਉਂਦੀ ਹੈ। ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਰੇ ਪੁਲਸ ਮੁਲਾਜ਼ਮਾਂ ਨੂੰ ਦਿਲੋਂ ਸ਼ਰਧਾਂਜਲੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਨਾਲ ਮੀਟਿੰਗ 'ਚ ਸਰਕਾਰ ਨੇ ਪਟਾਕਿਆਂ ਤੇ ਡੀਜ਼ਲ ਬੱਸਾਂ 'ਤੇ ਮੁਕੰਮਲ ਪਾਬੰਦੀ ਦੀ ਕੀਤੀ ਅਪੀਲ
NEXT STORY