ਲਖਨਊ— ਸਮਾਜਵਾਦੀ ਪਾਰਟੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਉੱਤਰ ਪ੍ਰਦੇਸ਼ ਦੇ ਕੰਨੌਜ ਤੋਂ ਚੋਣ ਲੜ ਰਹੀ ਹੈ। ਡਿੰਪਲ ਯਾਦਵ ਕੋਲ ਹੈ ਕਰੋੜਾਂ ਦੀ ਜਾਇਦਾਦ ਪਰ ਖੁਦ ਦੀ ਕਾਰ ਨਹੀਂ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਆਪਣੇ ਹਲਫਨਾਮੇ 'ਚ ਦੱਸਿਆ ਕਿ ਉਸ ਦੇ ਪਤੀ ਕੋਲ ਕੁਲ ਮਿਲਾ ਕੇ 37.78 ਕਰੋੜ ਰੁਪਏ ਦੀ ਜਾਇਦਾਦ ਹੈ। ਨਾਲ ਹੀ ਉਸ 'ਤੇ ਕੋਈ ਅਪਰਾਧਕ ਮੁਕੱਦਮਾ ਨਹੀਂ ਹੈ। ਪਿਛਲੇ 5 ਸਾਲ 'ਚ ਡਿੰਪਲ ਯਾਦਵ ਦੀ ਆਮਦਨ ਵਿਚ ਵਾਧਾ ਹੋਇਆ ਹੈ ਜਿੱਥੇ 2013-14 'ਚ ਉਸ ਦੀ ਸਾਲਾਨਾ ਆਮਦਨ 28,31,838 ਰੁਪਏ ਸੀ, ਉਥੇ ਵਿੱਤੀ ਸਾਲ 2017-18 'ਚ ਇਹ ਵਧ ਕੇ 61,45,073 ਰੁਪਏ ਹੋ ਗਈ।
ਡਿੰਪਲ ਨੇ ਆਪਣੀ ਚੱਲ ਜਾਇਦਾਦ 3,68, 16, 000 ਰੁਪਏ ਦਿਖਾਈ ਹੈ ਜਦਕਿ ਉਸ ਕੋਲ ਅਚੱਲ ਜਾਇਦਾਦ 9,30,20,000 ਰੁਪਏ ਹੈ। ਪਤੀ ਅਖਿਲੇਸ਼ ਯਾਦਵ ਦੀ ਚੱਲ ਜਾਇਦਾਦ 7 ਕਰੋੜ 90 ਲੱਖ ਰੁਪਏ ਹੈ। ਉਸ ਕੋਲ 2 ਕਿਲੋ 774.67 ਗ੍ਰਾਮ ਦੋ ਸੋਨੇ ਦੇ ਗਹਿਣੇ ਹਨ। 203 ਗ੍ਰਾਮ ਮੋਤੀ ਤੇ 127.75 ਕੈਰੇਟ ਦੇ ਹੀਰੇ ਹਨ ਉਸ ਕੋਲ 17,085 ਰੁਪਏ ਦਾ ਫਰਨੀਚਰ ਹੈ। 1,25,000 ਰੁਪਏ ਦਾ ਕੰਪਿਊਟਰ ਤੇ 5,34,458 ਰੁਪਏ ਦੀ ਕਸਰਤ ਵਾਲੀ ਮਸ਼ੀਨ ਹੈ। ਡਿੰਪਲ ਯਾਦਲ ਨੇ 2017-18 'ਚ 61,45,073 ਰੁਪਏ ਦਾ ਟੈਕਸ ਅਦਾ ਕੀਤਾ ਹੈ।
ਡਿੰਪਲ ਨੇ ਕੁਲ 5 ਬੈਂਕਾਂ 'ਚ ਬੱਚਤ ਖਾਤੇ ਹਨ ਜਿਨ੍ਹਾਂ 'ਚ ਕੁਲ 2,16,60,297 ਰੁਪਏ ਜਮ੍ਹਾ ਹਨ। ਇਸ ਤੋਂ ਇਲਾਵਾ 2 ਬੈਂਕਾਂ 'ਚ ਕੁਲ 57, 92,000 ਰੁਪਏ ਦੀ ਐੈੱਫ. ਡੀ. ਆਰ. ਹੈ, ਉਥੇ ਹੀ ਅਖਿਲੇਸ਼ ਦੀ 5 ਸਾਲ ਦੀ ਆਮਦਨ 'ਚ ਘਾਟ ਦੇਖਣ ਨੂੰ ਮਿਲੀ। ਵਿੱਤੀ ਸਾਲ 2013-14 ਵਿਚ ਅਖਿਲੇਸ਼ ਦੀ ਆਮਦਨ 1,25,11,142 ਰੁਪਏ ਸੀ ਜੋ ਘਟ ਕੇ ਵਿੱਤੀ ਸਾਲ 2017-18 'ਚ ਸਿਰਫ 84,83,063 ਰੁਪਏ ਰਹਿ ਗਈ।
ਅਖਿਲੇਸ਼ ਯਾਦਵ ਕੋਲ ਕੁਲ 7,90,0,116 ਰੁਪਏ ਦੀ ਜਾਇਦਾਦ ਹੈ। ਡਿੰਪਲ ਕੋਲ 4,03,743 ਰੁਪਏ ਕੈਸ਼ ਇਨ ਹੈਂਡ ਹੈ, ਉਥੇ ਅਖਿਲੇਸ਼ ਕੋਲ 3,91,040 ਰੁਪਏ ਹੈ। 41 ਸਾਲਾ ਡਿੰਪਲ ਨੇ ਲਖਨਊ ਯੂਨੀਵਰਸਿਟੀ ਤੋਂ ਬੀ. ਕਾਮ ਡਿਗਰੀ ਹਾਸਲ ਕੀਤੀ ਤੇ ਨਾਮਜ਼ਦਗੀ ਪੱਤਰ ਮੁਤਾਬਿਕ ਬੈਂਕ, ਵਿੱਤੀ ਸੰਸਥਾਵਾਂ ਤੇ ਹੋਰਨਾਂ ਦਾ ਉਨ੍ਹਾਂ 'ਤੇ 14,26,500 ਰੁਪਏ ਦਾ ਕਰਜ਼ਾ ਹੈ।
6 ਕਰੋੜ ਲੋਕਾਂ ਦੀ ਰਾਇ ਲੈ ਕੇ ਬਣਾਇਆ ਭਾਜਪਾ ਨੇ ਆਪਣਾ 'ਸੰਕਲਪ ਪੱਤਰ'
NEXT STORY