ਉਦੇਪੁਰ— ਰਾਜਸਥਾਨ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਉਦੇਪੁਰ ਦੇ ਇਕ ਹਸਪਤਾਲ 'ਚ ਸ਼ਨੀਵਾਰ ਨੂੰ ਡਾਕਟਰਾਂ ਨੇ ਇਕ ਮਰੀਜ਼ ਦੀ ਸਰਜਰੀ ਕੀਤੀ। ਸਰਜਰੀ 'ਚ 24 ਸਾਲਾ ਨੌਜਵਾਨ ਦੇ ਪੇਟ 'ਚੋਂ 50 ਤਰ੍ਹਾਂ ਦੀ ਚੀਜ਼ਾਂ ਕੱਢੀਆਂ ਹਨ। ਮਰੀਜ਼ ਦੇ ਪੇਟ 'ਚੋਂ ਚਾਬੀਆਂ, ਨੇਲ ਕਟਰ, ਸਿੱਕੇ, ਚਿਲਮ ਦੇ ਟੁੱਕੜੇ, ਲੱਕੜ ਦੀ ਮਾਲਾ, ਅੰਗੂਠੀ, ਪਿਨ, ਕਲਿੱਪ ਨਿਕਲਦੇ ਹਨ। ਇੰਨੀਆਂ ਸਾਰੀਆਂ ਚੀਜ਼ਾਂ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਮਰੀਜ਼ ਦਾ ਨਾਂ ਗਜੇਂਦਰ ਦੱਸਿਆ ਜਾ ਰਿਹਾ ਹੈ ਅਤੇ ਫਿਲਹਾਲ ਉਹ ਸਿਹਤਮੰਦ ਹਨ।
90 ਮਿੰਟ ਤੱਕ ਚੱਲੀ ਸਰਜਰੀ
ਡਾ. ਡੀ.ਕੇ. ਸ਼ਰਮਾ ਨੇ ਦੱਸਿਆ ਕਿ ਸਰਜਰੀ 90 ਮਿੰਟ ਤੱਕ ਚੱਲੀ। ਮਰੀਜ਼ ਨੇ ਨਸ਼ੇ ਦੀ ਹਾਲਤ 'ਚ ਇਹ ਸਾਰੀਆਂ ਚੀਜ਼ਾਂ ਨਿਗਲ ਲਈਆਂ ਸਨ। 15 ਦਿਨ ਪਹਿਲਾਂ ਰੋਗੀ ਹਸਪਤਾਲ ਆਇਆ ਅਤੇ ਉਸ ਨੇ ਦੱਸਿਆ ਕਿ ਉਸ ਦੇ ਪੇਟ 'ਚ ਦਰਦ ਹੈ, ਨਾਲ ਹੀ ਉਲਟੀ ਹੋਣ ਅਤੇ ਖਾਣਾ ਨਾ ਖਾਣ ਦੀ ਪਰੇਸ਼ਾਨੀ ਹੈ।
ਪੇਟ 'ਚ ਹੋ ਗਏ ਸਨ ਛਾਲੇ
ਡਾਕਟਰ ਨੇ ਅੱਗੇ ਦੱਸਿਆ ਕਿ ਮਰੀਜ਼ ਦਾ ਐਕਸ-ਰੇਅ ਕੀਤਾ ਤਾਂ ਪੇਟ 'ਚ ਕੁਝ ਚੀਜ਼ਾਂ ਦਿਖਾਈ ਦਿੱਤੀਆਂ। ਫਿਰ ਐਂਡੋਸਕੋਪੀ ਤੋਂ ਬਾਅਦ ਸਰਜਰੀ ਕੀਤੀ ਗਈ। ਡਾਕਟਰ ਅਨੁਸਾਰ ਜ਼ਿਆਦਾਤਰ ਚੀਜ਼ਾਂ ਉਸ ਦੇ ਪੇਟ ਅਤੇ ਕੁਝ ਵੱਡੀਆਂ ਅੰਤੜੀਆਂ 'ਚ ਮਿਲੀਆਂ। ਇਸ ਕਾਰਨ ਮਰੀਜ਼ ਦੇ ਪੇਟ 'ਚ ਛਾਲੇ ਵੀ ਹੋ ਗਏ ਸਨ।
ਮੇਘਾਲਿਆ 'ਚ ਨੇਤਰਹੀਣ ਸੰਗੀਤਕਾਰਾਂ ਦੇ ਬੈਂਡ ਨੇ ਮਚਾਈ 'ਧੂਮ'
NEXT STORY