ਨਵੀਂ ਦਿੱਲੀ— ਮਹਾਰਾਸ਼ਟਰ ਦੇ ਪਰਭਣੀ ਜ਼ਿਲੇ ਦੀ 12ਵੀਂ ਜਮਾਤ ਦੀ ਵਿਦਿਆਰਥਣ ਨੇ ਆਪਣੇ ਪਿਤਾ ਨੂੰ ਕਰਜ਼ ਦੇ ਬੋਝ ਤੋਂ ਬਚਾਉਣ ਲਈ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਇਸ ਤੋਂ ਪਹਿਲੇ ਉਸ ਨੇ ਇਕ ਸੁਸਾਇਡ ਨੋਟ ਵੀ ਲਿਖਿਆ। ਪੁਲਸ ਨੇ ਦੱਸਿਆ ਕਿ 18 ਸਾਲਾ ਸਾਰਿਕਾ ਸੁਰੇਸ਼ ਜੁਟੇ ਨੇ ਸੁਸਾਇਡ ਨੋਟ 'ਚ ਲਿਖਿਆ ਕਿ ਉਹ ਆਪਣੀ ਜਾਨ ਇਸ ਲਈ ਦੇ ਰਹੀ ਹੈ ਕਿ ਉਸ ਦੇ ਪਿਤਾ ਨੂੰ ਜਾਨ ਨਾਲ ਦੇਣੀ ਪਵੇ ਕਿਉਂਕਿ ਪਿਛਲੇ ਸਾਲ ਉਸ ਦੀ ਪਿਤਾ ਨੇ ਉਸ ਦੀ ਵੱਡੀ ਭੈਣ ਦਾ ਵਿਆਹ ਦਾ ਖਰਚ ਚੁੱਕਿਆ ਸੀ ਅਤੇ ਉਸ ਦੇ ਵਿਆਹ ਨੂੰ ਲੈ ਕੇ ਜ਼ਿਆਦਾ ਕਰਜ਼ ਲਿਆ ਸੀ।
ਨੋਟ 'ਚ ਲਿਖਿਆ ਕਿ ਪਿਆਰੇ ਪਿਤਾ, ਚਾਚੇ ਨੇ ਫਸਲ ਖਰਾਬ ਹੋਣ ਕਾਰਨ ਆਤਮ-ਹੱਤਿਆ ਕੀਤੀ ਸੀ। ਅਸੀਂ ਵੀ ਆਪਣੀ ਸਾਰੀ ਫਸਲ ਗੁਆ ਦਿੱਤੀ ਹੈ ਅਤੇ ਮੈਂ ਤੁਹਾਡੀ ਆਰਥਿਕ ਤੰਗੀ ਨਹੀਂ ਦੇਖ ਸਕਦੀ। ਮੈਨੂੰ ਡਰ ਹੈ ਕਿ ਜਦੋਂ ਮੈਂ ਵਿਆਹ ਕਰਾਂਗੀ ਤਾਂ ਤੁਹਾਨੂੰ ਹੋਰ ਆਰਥਿਕ ਬੋਝ ਝੇਲਣਾ ਪਵੇਗਾ ਅਤੇ ਚਾਚੇ ਦੀ ਤਰ੍ਹਾਂ ਤੁਸੀਂ ਵੀ ਆਪਣੀ ਜਾਨ ਦੇ ਦਵੋਗੇ। ਇਸ ਲਈ ਮੈਂ ਆਪਣੀ ਜਾਨ ਦੇ ਰਹੀ ਹਾਂ। ਪਰਭਣੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਰਿਕਾ ਦੀ ਭੈਣ ਨੇ ਸ਼ਿਕਾਇਤ ਦਰਜ ਕਰਵਾਈ ਹੈ।
ਵਰਣਿਕਾ ਦੀ ਬਹਾਦਰੀ ਦੇਖ ਕੇ ਇਕ ਹੋਰ ਬਲਾਤਕਾਰ ਪੀੜਤਾ ਨੇ ਖੋਲ੍ਹਿਆ ਬਰਾਲਾ ਦਾ ਕੱਚਾ ਚਿੱਠਾ
NEXT STORY