ਟੋਕੀਓ - ਫਿਲਪੀਨਜ਼ ਦੇ ਸਮੁੰਦਰੀ ਕੰਢੇ ਨੇੜੇ ਪ੍ਰਸ਼ਾਂਤ ਮਹਾਸਾਗਰ 'ਚ ਸ਼ੁੱਕਰਵਾਰ ਨੂੰ ਇਕ ਭਾਰ ਢੋਣ ਵਾਲਾ ਬੇੜਾ ਡੁੱਬ ਗਿਆ। ਇਸ ਦੇ ਮਗਰੋਂ ਚਾਲਕ ਟੀਮ ਦੇ 11 ਭਾਰਤੀ ਮੈਂਬਰ ਲਾਪਤਾ ਹਨ। ਜਾਪਾਨੀ ਤੱਟ ਰੱਖਿਅਕ ਨੇ ਇਕ ਬਿਆਨ 'ਚ ਕਿਹਾ ਕਿ 33,205 ਟਨ ਵਾਲਾ ਭਾਰ ਢੋਣ ਵਾਲੇ ਬੇੜੇ 'ਐਂਰਾਲਡ ਸਟਾਰ' ਨੇ ਔਖੇ ਵੇਲੇ ਦਿੱਕਤ ਹੋਣ ਸਬੰਧੀ ਸੰਕੇਤ ਭੇਜਿਆ, ਜਦੋਂ ਉਹ ਫਿਲਪੀਨਜ਼ ਦੇ ਉੱਤਰੀ ਕੰਢੇ ਤੋਂ ਲਗਭਗ 280 ਕਿਲੋਮੀਟਰ ਦੂਰ ਸਨ। ਇਸ ਬੇੜੇ 'ਚ 26 ਭਾਰਤੀ ਨਾਗਰਿਕ ਸਵਾਰ ਸਨ। ਜਾਪਾਨ ਤੱਟ ਰੱਖਿਅਕ ਬੁਲਾਰੇ ਨੇ ਦੱਸਿਆ ਕਿ ਆਸ-ਪਾਸ ਮੌਜੂਦ 3 ਬੇੜਿਆਂ ਨੇ ਚਾਲਕ ਟੀਮ ਦੇ 15 ਮੈਂਬਰਾਂ ਨੂੰ ਬਚਾ ਲਿਆ ਪਰ ਅਜੇ ਵੀ 11 ਵਿਅਕਤੀ ਲਾਪਤਾ ਹਨ।
ਜਲਦ ਹੋਵੇਗੀ ਰਾਹੁਲ ਗਾਂਧੀ ਦੀ ਤਾਜਪੋਸ਼ੀ : ਸੋਨੀਆ ਗਾਂਧੀ
NEXT STORY