ਗਾਜ਼ੀਆਬਾਦ— ਦਿੱਲੀ ਨੇੜੇ ਗਾਜ਼ੀਆਬਾਦ 'ਚ ਸ਼ਨੀਵਾਰ ਨੂੰ ਇਕ ਵੱਡਾ ਟਰੇਨ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਦਿੱਲੀ-ਰਜਿੰਦਰਨਗਰ ਸੰਪੂਰਣ ਕ੍ਰਾਂਤੀ ਐਕਸਪ੍ਰੈੱਸ ਗਾਜ਼ੀਆਬਾਦ ਨੇੜੇ ਪਟੜੀ ਤੋਂ ਉਤਰ ਗਈ। ਐਕਸਪ੍ਰੈਸ ਦਿੱਲੀ ਤੋਂ ਰਾਜਿੰਦਰਨਗਰ ਲਈ ਕੁੱਝ ਦੇਰ ਪਹਿਲਾਂ ਦਿੱਲੀ ਸਟੇਸ਼ਨ ਤੋਂ ਰਵਾਨਾ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਕੋਟਗਾਓ ਨੇੜੇ ਸੰਪੂਰਣ ਕ੍ਰਾਂਤੀ ਦੀ ਪਾਵਰ ਕਾਰ ਪਟੜੀ ਤੋਂ ਉਤਰ ਗਈ ਸੀ। ਇਸ ਦੁਰਘਟਨਾ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਰੇਲ ਕਰਮਚਾਰੀਆਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਟਰੇਨ ਨੂੰ ਫਿਰ ਤੋਂ ਰਵਾਨਾ ਕਰ ਦਿੱਤਾ ਗਿਆ।
ਰੇਲਵੇ ਸੂਤਰਾਂ ਮੁਤਾਬਕ ਟਰੇਨ ਦੀ ਆਖਰੀ ਬੋਗੀ ਜਿਸ ਕਪਲਿੰਗ ਨਾਲ ਜੁੜੀ ਹੋਈ ਸੀ, ਉਹ ਢਿੱਲੀ ਦੱਸੀ ਗਈ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਇਸ 'ਚ ਤਾਲਾ ਵੀ ਨਹੀਂ ਲੱਗਾ ਸੀ। ਗਾਜ਼ੀਆਬਾਦ ਸਟੇਸ਼ਨ ਤੋਂ ਕੋਟਗਾਂਓ ਫਾਟਕ ਵਲੋਂ ਵਧਦੇ ਹੀ ਟਰੇਨ 'ਚ ਤੇਜ਼ ਆਵਾਜ਼ ਆਉਣ ਲੱਗੀ। ਆਵਾਜ਼ ਸੁਣਦੇ ਹੀ ਆਖਰੀ ਜਨਰਲ ਬੋਗੀ 'ਚ ਹਫੜਾ-ਦਫੜੀ ਮਚ ਗਈ। ਜਿਸ ਦੌਰਾਨ ਜਨਰੇਟਰ ਅਤੇ ਲਗੇਜ ਵੈਨ ਦੇ ਪਹੀਏ ਪਟੜੀ ਤੋਂ ਉਤਰ ਗਏ ਅਤੇ ਕਰੀਬ 500 ਮੀਟਰ ਤਕ ਖਿਸਕਦੇ ਰਹੇ। ਇਸ ਦੌਰਾਨ ਟਰੇਨ ਦੀ ਗਤੀ ਧੀਮੀ ਦੱਸੀ ਗਈ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ।
ਹੁਣ ਡ੍ਰੋਨ ਰਾਹੀਂ ਵੀ ਅਮਰਨਾਥ ਯਾਤਰਾ 'ਤੇ ਰੱਖੀ ਜਾਵੇਗੀ ਨਜ਼ਰ
NEXT STORY