ਰਾਏਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਆਦਿਵਾਸੀ ਬਹੁਤਾਤ ਵਾਲੇ ਖੇਤਰਾਂ ਦੇ ਵਸਨੀਕਾਂ ਤੱਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਨਿਰਵਿਘਨ ਪਹੁੰਚ ਰਿਹਾ ਹੈ, ਇਹ ਜਾਣ ਕੇ ਉਨ੍ਹਾਂ ਨੂੰ ਬਹੁਤ ਸੰਤੁਸ਼ਟੀ ਮਿਲੀ ਹੈ।
ਪ੍ਰਧਾਨ ਮੰਤਰੀ ਮੋਦੀ ਵਿਕਸਿਤ ਭਾਰਤ ਸੰਕਲਪ ਯਾਤਰਾ ’ਚ ਛੱਤੀਸਗੜ੍ਹ ’ਚ ਆਯੋਜਿਤ ਕੀਤੇ ਜਾ ਰਹੇ ਕੈਂਪਾਂ ’ਚ ਯੋਜਨਾਵਾਂ ਦੀ ਜ਼ਮੀਨੀ ਹਕੀਕਤ ਜਾਣਨ ਲਈ ਸੋਮਵਾਰ ਨੂੰ ਉੱਤਰੀ ਬਸਤਰ ਕਾਂਕੇਰ ਜ਼ਿਲੇ ਦੇ ਲਾਭਪਾਤਰੀਆਂ ਨਾਲ ਵਰਚੁਅਲ ਗੱਲਬਾਤ ਕਰ ਰਹੇ ਸਨ।
ਉੱਤਰੀ ਬਸਤਰ ਕਾਂਕੇਰ ਜ਼ਿਲੇ ’ਚ ਆਯੋਜਿਤ ਕੀਤੀ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ’ਚ ਪਿੰਡ ਮਨਕੇਸਰੀ ’ਚ ਆਯੋਜਿਤ ਕੈਂਪ ’ਚ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਦਿਵਾਸੀ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ-ਵੱਖ ਯੋਜਨਾਵਾਂ ਬਣਾਈਆਂ ਗਈਆਂ ਹਨ। ਸਰਕਾਰ ਆਮ ਲੋਕਾਂ ਦੇ ਵਿਕਾਸ ਲਈ ਵਚਨਬੱਧ ਹੈ।
ਵਿਕਸਿਤ ਭਾਰਤ ਸੰਕਲਪ ਯਾਤਰਾ ’ਚ ਪਿੰਡ ਮਨਕੇਸਰੀ ’ਚ ਲਾਏ ਗਏ ਕੈਂਪ ’ਚ ਪਿੰਡ ਭਾਨਬੇੜਾ ਦੀ ਭੂਮਿਕਾ ਭੂਆਰਿਆ ਨਾਲ ਵਰਚੁਅਲ ਗੱਲਬਾਤ ਕੀਤੀ। ਕੁਮਾਰੀ ਭੂਮਿਕਾ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ 29 ਗਰੁੱਪ ਹਨ ਅਤੇ ਵਣ-ਧਨ ਵਿਕਾਸ ਕੇਂਦਰ ਰਾਹੀਂ ਛੋਟੀਆਂ ਜੰਗਲੀ ਪੈਦਾਵਾਰਾਂ ਇਕੱਠੀਆਂ ਕਰਨ ਦਾ ਕੰਮ ਗਰੁੱਪ ਦੀਆਂ ਔਰਤਾਂ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਸਾਰਿਆਂ ਨੂੰ ਲਾਭ ਲੈ ਰਿਹਾ ਹੈ। ਮਹੂਆ ਦੇ ਲੱਡੂ ਅਤੇ ਆਂਵਲੇ ਦਾ ਅਚਾਰ ਤਿਆਰ ਕਰ ਕੇ ਵੇਚਿਆ ਜਾਂਦਾ ਹੈ। ਮੋਦੀ ਦੇ ਪੁੱਛਣ ’ਤੇ ਭੂਮਿਕਾ ਨੇ ਦੱਸਿਆ ਕਿ ਗਰੁੱਪ ਵੱਲੋਂ ਮਹੂਆ ਦੇ ਲੱਡੂ ਬਣਾ ਕੇ 700 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ।
ਵਰਚੁਅਲ ਗੱਲਬਾਤ ’ਚ ਲਾਭਪਾਤਰੀ ਭੂਮਿਕਾ ਨੂੰ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਹੋਰ ਕਿਸ ਲਈ ਮਹੂਆ ਦੀ ਵਰਤੋਂ ਹੁੰਦੀ ਹੈ, ਜਿਸ ’ਤੇ ਭੂਮਿਕਾ ਸਮੇਤ ਮੌਜੂਦ ਸਾਰੇ ਲੋਕਾਂ ਦੇ ਹੱਸਣ ਨਾਲ ਪ੍ਰੋਗਰਾਮ ਵਾਲੀ ਸਾਰੀ ਥਾਂ ਗੂੰਜ ਉੱਠੀ।
ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਭੂਮਿਕਾ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਆਯੂਸ਼ਮਾਨ ਭਾਰਤ, ਸਵੱਛ ਭਾਰਤ ਮਿਸ਼ਨ, ਮਨਰੇਗਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਆਦਿ ਦਾ ਲਾਭ ਵੀ ਮਿਲ ਰਿਹਾ ਹੈ। ਭੂਮਿਕਾ ਨੇ ਦੱਸਿਆ ਕਿ ਉਸ ਨੂੰ ਆਪਣੇ ਮਾਤਾ-ਪਿਤਾ ਰਾਹੀਂ ਯੋਜਨਾ ਬਾਰੇ ਜਾਣਕਾਰੀ ਮਿਲੀ। ਉਸ ਨੇ ਇਹ ਵੀ ਦੱਸਿਆ ਕਿ ਉਹ ਅਤੇ ਉਸ ਦਾ ਛੋਟਾ ਭਰਾ ਕਾਲਜ ’ਚ ਪੜ੍ਹਦੇ ਹਨ। ਇਸ ’ਤੇ ਪ੍ਰਧਾਨ ਮੰਤਰੀ ਨੇ ਭੂਮਿਕਾ ਦੇ ਜਾਗਰੂਕ ਮਾਪਿਆਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਾਗਰੂਕਤਾ ਕਾਰਨ ਹੀ ਬੱਚੇ ਉੱਚ ਸਿੱਖਿਆ ਦਾ ਲਾਭ ਲੈ ਰਹੇ ਹਨ।
ਲਕਸ਼ਦੀਪ 'ਚ ਬਣੇਗਾ ਨਵਾਂ ਹਵਾਈ ਅੱਡਾ, ਭਾਰਤੀ ਫੋਰਸ ਤੇ ਸੈਰ ਸਪਾਟੇ 'ਚ ਮਿਲੇਗਾ ਫਾਇਦਾ
NEXT STORY