ਸਾਂਬਾ— ਮਾਂ ਦੀ ਮਮਤਾ ਇਕ ਵਾਰ ਫਿਰ ਸ਼ਰਮਸਾਰ ਹੋਈ ਹੈ। ਇਕ ਮਾਂ ਨੇ ਆਪਣੀ ਨਵਜਾਤ ਨੂੰ ਸੜਕ ਦੇ ਕਿਨਾਰੇ ਮਰਨ ਲਈ ਛੱਡ ਦਿੱਤਾ। ਜ਼ਿਲਾ ਸਾਂਬਾ 'ਚ ਲੜਕੀਆਂ ਦੀ ਗਿਣਤੀ ਪਹਿਲੇ ਤੋਂ ਹੀ ਘੱਟ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਹੇਂ ਹੀ ਬੇਟੀ ਬਚਾਓ ਅਤੇ ਬੇਟੀ ਪੜਾਓ ਵਰਗੀਆਂ ਕਈ ਸਕੀਮਾਂ ਚਲ ਰਹੇ ਹਨ ਪਰ ਲੋਕਾਂ ਦੀ ਸੋਚ ਹੁਣ ਤੱਕ ਨਹੀਂ ਬਦਲੀ ਹੈ। ਸਾਂਬਾ ਦੇ ਪਿੰਡ ਪੈਂਠੀ 'ਚ ਸੜਕ ਕਿਨਾਰੇ ਇਕ ਨਵਜਾਤ ਬੱਚੀ ਮਿਲੀ, ਜਿਸ ਨੂੰ ਸਥਾਨਕ ਲੋਕਾਂ ਨੇ ਦੇਖਿਆ ਅਤੇ ਸਥਾਨਕ ਪੁਲਸ ਨੂੰ ਦੱਸਿਆ। ਪੁਲਸ ਨੇ ਬੱਚੀ ਨੂੰ ਜ਼ਿਲਾ ਹਸਪਤਾਲ ਲਿਜਾਇਆ ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਜੰਮੂ ਭੇਜ ਦਿੱਤਾ।
ਡਾਕਟਰ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਸਥਾਨਕ ਪੁਲਸ ਉਸ ਬੱਚੀ ਨੂੰ ਲੈ ਕੇ ਆਈ, ਜਿਸ ਦਾ ਅਸੀਂ ਇਲਾਜ ਕੀਤਾ ਅਤੇ ਉਸ ਬੱਚੀ ਨੂੰ ਨਿੱਕੋ ਵਾਰਡ 'ਚ ਰੱਖਿਆ। ਬਾਅਦ 'ਚ ਉਸ ਨੂੰ ਵਧੀਆ ਇਲਾਜ ਲਈ ਜੰਮੂ ਭੇਜ ਦਿੱਤਾ। ਪਿਛਲੀ ਰਾਤ ਨੂੰ ਇਸੀ ਹਸਪਤਾਲ 'ਚ ਇਕ ਬੱਚੀ ਦਾ ਜਨਮ ਹੋਇਆ ਅਤੇ ਉਹ ਔਰਤ ਰਾਤ ਤੋਂ ਹਸਪਤਾਲ 'ਚ ਨਹੀਂ ਮਿਲੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਚੀ ਉਸ ਦੀ ਹੋ ਸਕਦੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਝਾਰਖੰਡ 'ਚ ਅਣਪਛਾਤੇ ਵਿਅਕਤੀ ਨੇ 5 ਸਾਲ ਦੀ ਮਾਸੂਮ ਬੱਚੀ ਨਾਲ ਕੀਤਾ ਰੇਪ
NEXT STORY