ਨਵੀਂ ਦਿੱਲੀ- ਆਈ.ਆਈ.ਟੀ. ਰੂੜਕੀ ਦੇ ਇਕ ਪ੍ਰੋਫੈਸਰ ਨੇ ਅਜਿਹਾ ਸਾਫਟਵੇਅਰ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ, ਜੋ ਸ਼ੱਕੀ ਮਰੀਜ਼ ਦੇ ਐਕਸਰੇਅ ਸਕੈਨ ਦੀ ਵਰਤੋਂ ਕਰ ਕੇ 5 ਸੈਕਿੰਡ 'ਚ ਕੋਵਿਡ-19 ਦਾ ਪਤਾ ਲੱਗਾ ਸਕਦਾ ਹੈ। ਪ੍ਰੋਫੈਸਰ ਨੇ ਇਸ ਸਾਫਟਵੇਅਰ ਨੂੰ ਪੇਟੇਂਟ ਕਰਵਾਉਣ ਲਈ ਅਰਜ਼ੀ ਦਿੱਤੀ ਹੈ ਅਤੇ ਇਸ ਦੀ ਸਮੀਖਿਆ ਲਈ ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਦਾ ਰੁਖ ਕੀਤਾ ਹੈ।
ਸਾਫਟਵੇਅਰ ਨੂੰ ਵਿਕਸਿਤ ਕਰਨ 'ਚ 40 ਦਿਨ ਦਾ ਸਮਾਂ
ਸਾਫਟਵੇਅਰ ਨੂੰ ਵਿਕਸਿਤ ਕਰਨ 'ਚ 40 ਦਿਨ ਦਾ ਸਮਾਂ ਲੱਗਾ। ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਕਮਲ ਜੈਨ ਨੇ ਦਾਅਵਾ ਕੀਤਾ ਕਿ ਸਾਫਟਵੇਅਰ ਨਾ ਸਿਰਫ਼ ਜਾਂਚ ਦਾ ਖਰਚ ਘੱਟ ਕਰੇਗਾ, ਸਗੋਂ ਸਿਹਤਮੰਦ ਪੇਸ਼ੇਵਰਾਂ ਦੇ ਵਾਇਰਸ ਦੇ ਸੰਪਰਕ 'ਚ ਆਉਣ ਦਾ ਜ਼ਖਮ ਵੀ ਘਟਾਏਗਾ। ਹੁਣ ਤੱਕ ਉਨਾਂ ਦੇ ਇਸ ਦਾਅਵੇ ਦੀ ਕਿਸੇ ਮੈਡੀਕਲ ਸੰਸਥਾ ਨੇ ਪੁਸ਼ਟੀ ਨਹੀਂ ਕੀਤੀ ਹੈ। ਜੈਨ ਨੇ ਕਿਹਾ,''ਮੈਂ ਕੋਵਿਡ-19, ਨਿਮੋਨੀਆ ਅਤੇ ਬੁਖਾਰ ਦੇ ਮਰੀਜ਼ਾਂ ਦੇ ਐਕਸਰੇਅ ਸਮੇਤ ਕਰੀਬ 60 ਹਜ਼ਾਰ ਐਕਸਰੇਅ ਸਕੈਨ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਨਕਲੀ ਬੁੱਧੀਮਤਾ ਆਧਾਰਤ ਡਾਟਾਬੇਸ ਵਿਕਸਿਤ ਕਰ ਕੇ ਇਨਾਂ ਤਿੰਨਾਂ ਬੀਮਾਰੀਆਂ 'ਚ ਛਾਤੀ ਦੇ ਜਮਾਵ (ਕੰਜੇਸ਼ਨ) ਦਰਮਿਆਨ ਅੰਤਰ ਨੂੰ ਪਤਾ ਲਗਾਇਆ। ਮੈਂ ਅਮਰੀਕਾ ਦੀ 'ਐੱਨ.ਆਈ.ਐੱਚ. ਕਲੀਨਿਕਲ ਸੈਂਟਰ' 'ਚ ਉਪਲੱਬਧ ਛਾਤੀਆਂ ਦੇ ਐਕਸਰੇਅ ਦੇ ਡਾਟਾਬੇਸ ਦਾ ਵੀ ਵਿਸ਼ਲੇਸ਼ਣ ਕੀਤਾ।''
5 ਸੈਕਿੰਡ 'ਚ ਪ੍ਰਾਪਤ ਹੋ ਜਾਣਗੇ ਨਤੀਜੇ
ਉਨਾਂ ਨੇ ਕਿਹਾ,''ਮੇਰੇ ਵਿਕਸਿਤ ਸਾਫਟਵੇਅਰ ਦੀ ਵਰਤੋਂ ਕਰ ਕੇ ਡਾਕਟਰ, ਲੋਕਾਂ ਦੇ ਐਕਸਰੇਅ ਦੀ ਤਸਵੀਰ ਅਪਲੋਡ ਕਰ ਸਕਦੇ ਹਨ। ਸਾਫਟਵੇਅਰ ਨਾ ਸਿਰਫ਼ ਇਹ ਦੇਖੇਗਾ ਕਿ ਮਰੀਜ਼ 'ਚ ਨਿਮੋਨੀਆ ਦਾ ਕੋਈ ਲੱਛਣ ਹੈ ਜਾਂ ਨਹੀਂ ਸਗੋਂ ਇਹ ਵੀ ਦੱਸੇਗਾ ਕਿ ਇਹ ਕੋਵਿਡ-19 ਦੇ ਕਾਰਨ ਹੈ ਜਾਂ ਕਿਸੇ ਹੋਰ ਜੀਵਾਣੂੰ ਕਾਰਨ ਅਤੇ ਇਨਫੈਕਸ਼ਨ ਦੀ ਗੰਭੀਰਤਾ ਵੀ ਮਾਪੇਗਾ।'' ਜੈਨ ਨੇ ਕਿਹਾ,''ਨਤੀਜੇ ਸਿਰਫ਼ 5 ਸੈਕਿੰਡ 'ਚ ਪ੍ਰਾਪਤ ਹੋ ਜਾਣਗੇ।'' ਉਨਾਂ ਨੇ ਕਿਹਾ ਕਿ ਇਹ ਸਾਫਟਵੇਅਰ ਸ਼ੁਰੂਆਤੀ ਜਾਂਚ 'ਚ ਮਦਦ ਕਰ ਸਕਦੇ ਹਨ, ਜਿਸ ਤੋਂ ਬਾਅਦ ਖਤਰਨਾਕ ਵਾਇਰਸ ਤੋਂ ਇਨਫੈਕਸ਼ਨ ਪਾਏ ਗਏ ਲੋਕਾਂ ਦੀ ਅੱਗੇ ਦੀ ਜਾਂਚ ਕੀਤੀ ਜਾ ਸਕੇਗੀ।
ਚੀਨ ਸਣੇ ਬਾਕੀ ਦੇਸ਼ਾਂ ਤੋਂ ਮਿਲੀਆਂ ਖਰਾਬ ਟੈਸਟਿੰਗ ਕਿੱਟਾਂ ਵਾਪਸ ਕਰੇਗਾ ਭਾਰਤ
NEXT STORY