ਭੋਪਾਲ— ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ 'ਚ ਰਾਜ ਸਥਾਪਨਾ ਦਿਵਸ ਸਮਾਰੋਹ ਲਈ ਛਪਵਾਏ ਗਏ ਸਰਕਾਰੀ ਸੱਦਾ ਪੱਤਰ 'ਤੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਫੋਟੋ 'ਤੇ ਵਿਵਾਦ ਖੜ੍ਹਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਨੇ ਦੀਨਦਿਆਲ ਉਪਾਧਿਆਏ ਦੀ ਫੋਟੋ ਛਾਪਣ 'ਤੇ ਵਿਰੋਧ ਜ਼ਾਹਰ ਕੀਤਾ, ਜਿਸ ਤੋਂ ਬਾਅਦ ਨਵੇਂ ਸਿਰੇ ਤੋਂ ਇਨ੍ਹਾਂ ਕਾਰਡਾਂ ਨੂੰ ਛਪਵਾਉਣਾ ਪਿਆ।
ਮੱਧ ਪ੍ਰਦੇਸ਼ ਸਥਾਪਨਾ ਦਿਵਸ ਸਮਾਰੋਹ ਲਈ ਛਪਵਾਏ ਗਏ ਇਹ ਕਾਰਡ ਮਹਿਮਾਨਾਂ 'ਚ ਵੰਡ ਦਿੱਤੇ ਸਨ ਪਰ ਕਾਂਗਰਸ ਦੇ ਵਿਰੋਧ ਤੋਂ ਬਾਅਦ ਇਨ੍ਹਾਂ ਨੂੰ ਵਾਪਸ ਲਿਆ ਗਿਆ ਅਤੇ ਨਵੇਂ ਕਾਰਡ ਵੰਡੇ ਗਏ। ਅੱਜ ਹੀ ਮੱਧ ਪ੍ਰਦੇਸ਼ ਸਥਾਪਨਾ ਦਿਵਸ ਦਾ ਪ੍ਰੋਗਰਾਮ ਹੋਸ਼ੰਗਾਬਾਦ ਦੇ ਪੁਲਸ ਪਰੇਡ ਗਰਾਊਂਡ 'ਚ ਆਯੋਜਿਤ ਹੋ ਰਿਹਾ ਹੈ। ਮੁੱਖ ਮੰਤਰੀ ਕਮਲਨਾਥ ਪ੍ਰੋਗਰਾਮ 'ਚ ਮੁੱਖ ਮਹਿਮਾਨ ਹਨ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਸ਼ੁੱਕਰਵਾਰ ਨੂੰ ਆਪਣਾ 64ਵਾਂ ਸਥਾਪਨਾ ਦਿਵਸ ਮਨ੍ਹਾ ਰਿਹਾ ਹੈ। ਇਸ ਦੌਰਾਨ ਪੂਰੇ ਰਾਜ 'ਚ ਸੰਸਕ੍ਰਿਤਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। 28 ਮਈ 1948 ਨੂੰ ਮੱਧ ਭਾਰਤ ਸੂਬੇ ਦਾ ਗਠਨ ਕੀਤਾ ਗਿਆ ਸੀ। ਇਸ 'ਚ ਗਵਾਲੀਅਰ ਅਤੇ ਮਾਲਵਾ ਦਾ ਖੇਤਰ ਸ਼ਾਮਲ ਸਨ। ਡਾ. ਪਟਾਭਿ ਸੀਤਾਰਾਮਈਆ ਮੱਧ ਪ੍ਰਦੇਸ਼ ਦੇ ਪਹਿਲੇ ਰਾਜਪਾਲ ਹੋਏ, ਜਦਕਿ ਮੁੱਖ ਮੰਤਰੀ ਦੇ ਰੂਪ 'ਚ ਪੰਡਤ ਰਵੀਸ਼ੰਕਰ ਸ਼ੁਕਲ ਨੇ ਸਹੁੰ ਚੁਕੀ ਸੀ।
ਟਿਕ-ਟਾਕ ਵੀਡੀਓ ਬਣਾਉਣ ਲਈ ਰੁੱਖ ਨਾਲ ਲਟਕਾਇਆ ਨੌਜਵਾਨ
NEXT STORY