ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ 'ਚ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਕਾਫਲੇ ਅੱਗੇ ਇੱਕ ਸ਼ਖਸ ਅਚਾਨਕ ਸਾਹਮਣੇ ਆ ਗਿਆ, ਜਿਸ ਨੂੰ ਬਾਅਦ 'ਚ ਹਿਰਾਸਤ 'ਚ ਲੈ ਲਿਆ ਗਿਆ। ਸ਼ਖਸ ਦਾ ਕਹਿਣਾ ਸੀ ਕਿ ਉਸ ਦਾ ਆਧਾਰ ਕਾਰਡ 'ਚ ਨਾਂ ਬਦਲਾਉਣਾ ਹੈ ਅਤੇ ਇਸ ਦੇ ਲਈ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣਾ ਸੀ। ਉਹ ਵਾਰ-ਵਾਰ ਪੀ.ਐੱਮ. ਮੋਦੀ ਨੂੰ ਮਿਲਣ ਦੀ ਜਿੱਦ ਕਰ ਰਿਹਾ ਸੀ। ਦੱਸ ਦੇਈਏ ਕਿ ਸ਼ਖਸ ਦੁਪਹਿਰ 1.25 ਵਜੇ ਸੰਸਦ ਦੇ ਕੋਲ ਇੱਕ ਸੜਕ 'ਤੇ ਲੇਟ ਗਿਆ ਸੀ। ਉਸ ਨੇ ਪੀ.ਐੱਮ. ਮੋਦੀ ਨੂੰ ਮਿਲਣ ਦੀ ਗੁਜ਼ਾਰਿਸ਼ ਕੀਤੀ। ਉਹ ਬੋਲਿਆ ਕਿ ਉਸ ਨੇ ਆਧਾਰ ਕਾਰਡ 'ਚ ਨਾਂ ਬਦਲਾਉਣਾ ਹੈ।
ਦਰਅਸਲ ਸ਼ਖਸ ਦੀ ਪਹਿਚਾਣ ਵਿਸ਼ਮਭਰ ਦਾਸ ਗੁਪਤਾ ਦੇ ਰੂਪ 'ਚ ਹੋਈ ਹੈ, ਜੋ ਕਿ ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਲਗਭਗ 35 ਸਾਲ ਹੈ। ਸ਼ਖਸ ਨੂੰ ਮਾਨਸਿਕ ਤੌਰ 'ਤੇ ਅਸਥਿਰ ਦੱਸਿਆ ਜਾ ਰਿਹਾ ਹੈ। ਸ਼ਖਸ ਨੂੰ ਹਿਰਾਸਤ 'ਚ ਲੈ ਕੇ ਪਾਰਲੀਮੈਂਟ ਸਟ੍ਰੀਟ ਪੁਲਸ ਸਟੇਸ਼ਨ ਲਿਜਾਇਆ ਗਿਆ ਸੀ।

J&K ਅਤੇ ਲੱਦਾਖ 'ਚ ਵਧੀ ਠੰਡ, ਲੇਹ 'ਚ ਪਾਰਾ 14.4 ਡਿਗਰੀ ਸੈਲਸੀਅਸ
NEXT STORY