ਊਨਾ- ਨਰਕ ਕਿਸੇ ਨੇ ਵੇਖੀ ਤਾਂ ਨਹੀਂ ਪਰ ਜੇਕਰ ਹਕੀਕਤ ਵਿਚ ਵੇਖਣਾ ਹੋਵੇ ਤਾਂ ਉਸ ਮਾਂ ਅਤੇ ਪੁੱਤ ਤੋਂ ਪੁੱਛੋ ਜੋ ਇਸ ਨੂੰ ਭੁਗਤ ਰਹੇ ਹਨ। ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 15 ਕਿਲੋਮੀਟਰ ਦੂਰ ਕੁਟਲੈਹੜ ਖੇਤਰ ਦੇ ਧਮਾਂਦਰੀ ਪੰਚਾਇਤ ਦੇ ਮੰਸੋਹ ਮੁਹੱਲਾ ਵਿਚ ਇਕ ਔਰਤ ਅਤੇ ਉਸ ਦਾ 27 ਸਾਲਾ ਪੁੱਤਰ ਜਿਸ ਸਥਿਤੀ ਵਿਚ ਗੁਜ਼ਾਰਾ ਕਰ ਰਹੇ ਹਨ, ਉਹ ਜ਼ਿੰਦਗੀ ਜਾਨਵਰਾਂ ਤੋਂ ਵੀ ਬੱਦਤਰ ਹੈ। ਸਥਿਤੀ ਵੇਖੀਏ ਤਾਂ ਨਾ ਘਰ ਦੇ ਦਰਵਾਜ਼ੇ, ਨਾ ਬਿਜਲੀ, ਨਾ ਭਾਂਡੇ ਅਤੇ ਨਾ ਹੀ ਕੋਈ ਸਾਧਨ ਹੈ। ਮਾਨਸਿਕ ਰੂਪ ਨਾਲ ਬੀਮਾਰ ਮਾਂ ਅਤੇ ਪੁੱਤਰ ਦਾਣੇ-ਦਾਣੇ ਨੂੰ ਮੋਹਤਾਜ ਹਨ। ਜਦੋਂ ਖਾਣ ਨੂੰ ਕੁਝ ਨਹੀਂ ਮਿਲਦਾ ਹੈ ਤਾਂ ਭੁੱਖ ਮਿਟਾਉਣ ਲਈ ਪੱਤੇ ਅਤੇ ਘਾਹ ਖਾਣ ਨੂੰ ਮਜ਼ਬੂਰ ਹੋ ਜਾਂਦੇ ਹਨ।
ਕੂੜਾ ਨਾਲ ਭਰਿਆ ਪਿਆ ਪੂਰਾ ਘਰ
ਘਰ ਦੀ ਛੱਤ 'ਤੇ ਤਾਂ ਲੈਂਟਰ ਪਿਆ ਹੋਇਆ ਹੈ ਪਰ ਨਾ ਪਲਸਤਰ ਅਤੇ ਨਾ ਹੀ ਫਰਸ਼ ਹੈ। ਪੂਰਾ ਘਰ ਕੂੜੇ ਨਾਲ ਭਰਿਆ ਹੈ। ਰਸੋਈ ਵਿਚ ਚੁੱਲ੍ਹਾ ਹੈ, ਇਕ ਪਰਾਤ ਹੈ ਅਤੇ ਉਸ ਤੋਂ ਇਲਾਵਾ ਕੋਈ ਭਾਂਡਾ ਮੌਜੂਦ ਨਹੀਂ ਹੈ। ਮਾਂ ਅਤੇ ਪੁੱਤਰ ਦੀ ਤਰਸਯੋਗ ਹਾਲਤ ਨੂੰ ਵੇਖ ਕੇ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਧਰਤੀ 'ਤੇ ਇਨ੍ਹਾਂ ਦੋਹਾਂ ਲਈ ਨਰਕ ਭਰੀ ਜ਼ਿੰਦਗੀ ਕਿਵੇਂ ਹੈ।
12 ਸਾਲ ਪਹਿਲਾਂ ਹੋ ਚੁੱਕੀ ਘਰ ਦੇ ਮੁਖੀ ਦੀ ਮੌਤ
ਘਰ ਦੇ ਮੁਖੀ ਓਮ ਪ੍ਰਕਾਸ਼ ਦੀ ਕਰੀਬ 12 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇੱਥੇ ਸਿਰਫ਼ ਸਰੋਜ ਦੇਵੀ ਅਤੇ ਉਸ ਦਾ 27 ਸਾਲ ਦਾ ਪੁੱਤਰ ਨਵੀਨ ਮੌਜੂਦ ਹੈ। 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਨਵੀਨ ਨੂੰ ਅਜਿਹਾ ਮਾਨਸਿਕ ਝਟਕਾ ਲੱਗਾ ਕਿ ਉਹ ਘਰ ਦੇ ਅੰਦਰ ਹੀ ਕੈਦ ਹੋ ਗਿਆ। ਬਿਜਲੀ ਦਾ ਮੀਟਰ ਲੱਗਾ ਹੋਇਆ ਸੀ, ਜਦੋਂ ਬਿੱਲ ਨਹੀਂ ਭਰਿਆ ਤਾਂ ਬਿਜਲੀ ਬੋਰਡ ਮੀਟਰ ਨੂੰ ਕੱਟ ਕੇ ਲੈ ਗਏ। ਹੁਣ ਸਥਿਤੀ ਇਹ ਹੈ ਕਿ ਜਿਸ ਗੰਦਗੀ ਵਿਚ ਮਾਂ-ਪੁੱਤ ਮੰਜੇ 'ਤੇ ਸੌੰਦੇ ਹਨ, ਉਹੀ ਗੰਦਗੀ ਵੀ ਕੁੱਤਿਆਂ ਦੀ ਪਨਾਹਗਾਹ ਹੈ।
ਸੰਸਥਾਵਾਂ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ, ਨਹੀਂ ਮਿਲੀ ਮਦਦ
ਗੁਆਂਢੀ ਜੋਤੀ ਸਿੰਘ ਦਾ ਕਹਿਣਾ ਹੈ ਕਿ ਉਸ ਸਮੇਤ ਆਲੇ-ਦੁਆਲੇ ਦੇ ਲੋਕ ਇਨ੍ਹਾਂ ਬੇਸਹਾਰਾ ਮਾਂ-ਪੁੱਤ ਨੂੰ ਖਾਣਾ ਮੁਹੱਈਆ ਕਰਵਾਉਂਦੇ ਹਨ ਪਰ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਹੈ। ਅਜਿਹੀ ਸਥਿਤੀ ਵਿਚ ਜਦੋਂ ਉਨ੍ਹਾਂ ਨੂੰ ਭੋਜਨ ਨਹੀਂ ਮਿਲਦਾ ਤਾਂ ਉਹ ਪੱਤੇ ਜਾਂ ਘਾਹ ਵੀ ਚਬਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਦਦ ਦੀ ਬਹੁਤ ਲੋੜ ਹੈ। ਕਈ ਵਾਰ ਸੰਸਥਾਵਾਂ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਪਰ ਨਾ ਤਾਂ ਕੋਈ ਉਨ੍ਹਾਂ ਦੀ ਮਦਦ ਲਈ ਆਇਆ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਦੀ ਪ੍ਰਵਾਹ ਕੀਤੀ। ਇੱਥੋਂ ਤੱਕ ਕਿ ਪੰਚਾਇਤੀ ਨੁਮਾਇੰਦੇ ਵੀ ਉਨ੍ਹਾਂ ਨੂੰ ਦੇਖਣ ਨਹੀਂ ਆਏ।
ਨਰਾਤਿਆਂ ਮੌਕੇ ਬੰਦ ਰਹਿਣਗੀਆਂ ਮੀਟ ਦੀਆਂ ਦੁਕਾਨਾਂ
NEXT STORY