ਨਵੀਂ ਦਿੱਲੀ— ਕੱਲ ਭਾਵ 11 ਦਸੰਬਰ ਨੂੰ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸਰਦ ਰੁੱਤ ਸੈਸ਼ਨ ਹੰਗਾਮੇਦਾਰ ਹੋਵੇਗਾ। ਇਸ ਸੈਸ਼ਨ ਤੋਂ ਪਹਿਲਾਂ ਅੱਜ ਸਾਰੇ ਦਲਾਂ ਦੀ ਬੈਠਕ ਬੁਲਾਈ ਗਈ। ਇਸ ਬੈਠਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੋ ਬਿੱਲ ਅਟਕੇ ਹਨ, ਉਹ ਪਾਸ ਹੋਣੇ ਚਾਹੀਦੇ ਹਨ ਅਤੇ ਇਸ ਲਈ ਅਸੀਂ ਰਾਤ ਤਕ ਵੀ ਕੰਮ ਕਰਨ ਨੂੰ ਤਿਆਰ ਹਾਂ। ਇੱਥੇ ਦੱਸ ਦੇਈਏ ਕਿ ਸੈਸ਼ਨ ਸ਼ੁਰੂ ਹੋਣ ਦੇ ਦਿਨ ਹੀ 5 ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਹਨ, ਜਿਸ ਦਾ ਅਸਰ ਦੋਹਾਂ ਸਦਨਾਂ ਦੀ ਕਾਰਵਾਈ 'ਤੇ ਪੈਂਦਾ ਨਜ਼ਰ ਆਵੇਗਾ।
ਵਿਰੋਧੀ ਧਿਰ ਨੇ ਰਾਫੇਲ ਸੌਦੇ, ਸੀ. ਬੀ. ਆਈ. ਵਿਵਾਦ, ਕਿਸਾਨਾਂ ਦੀਆਂ ਸਮੱਸਿਆਵਾਂ, ਉੱਤਰ ਪ੍ਰਦੇਸ਼ 'ਚ ਵਿਗੜਦੀ ਕਾਨੂੰਨ ਵਿਵਸਥਾ, ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਪੂਰੀ ਕਮਰ ਕੱਸ ਲਈ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ, ਅਰੁਣ ਜੇਤਲੀ, ਮਲਿਕਾ ਅਰਜੁਨ ਖੜਗੇ, ਭਗਵੰਤ ਮਾਨ, ਪ੍ਰੇਮ ਸਿੰਘ ਚੰਦੂਮਾਜਰਾ, ਅਨੂੰਪ੍ਰਿਆ ਪਟੇਲ, ਨਰਿੰਦਰ ਸਿੰਘ ਤੋਮਰ, ਫਾਰੂਖ ਅਬਦੁੱਲਾ, ਗੁਲਾਮ ਨਬੀ ਆਜ਼ਾਦ, ਚਿਰਾਗ ਪਾਸਵਾਨ, ਜੈਪ੍ਰਕਾਸ਼ ਯਾਦਵ, ਸੰਜੈ ਸਿੰਘ (ਆਪ), ਸਪਾ ਦੇ ਮੁਲਾਇਮ ਸਿੰਘ ਯਾਦਵ ਵੀ ਬੈਠਕ ਵਿਚ ਪਹੁੰਚੇ।
ਕੁਸ਼ਵਾਹਾ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY