ਨਵੀਂ ਦਿੱਲੀ - ਦੇਸ਼ 'ਚ 67 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਮਹਾਮਾਰੀ ਨੂੰ ਹਰਾ ਕੇ ਠੀਕ ਹੋ ਚੁੱਕੇ ਹਨ ਪਰ ਇਨ੍ਹਾਂ ਮਰੀਜ਼ਾਂ 'ਚੋਂ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦਾ ਹਸਪਤਾਲਾਂ 'ਚ ਪਰਤ ਕੇ ਆਉਣ ਦਾ ਸਿਲਸਿਲਾ ਜਾਰੀ ਹੈ। ਉਹ ਕੋਰੋਨਾ ਤੋਂ ਰਿਕਵਰ ਹੋਣ ਤੋਂ ਬਾਅਦ ਵੀ ਠੀਕ ਨਹੀਂ ਹੋ ਪਾਏ ਹੈ। ਅੱਜ ਵੀ ਉਹ ਵੱਖ-ਵੱਖ ਪ੍ਰੇਸ਼ਾਨੀਆਂ ਦੇ ਚੱਲਦੇ ਜਾਂ ਤਾਂ ਘਰਾਂ 'ਚ ਕੈਦ ਹਨ ਜਾਂ ਹਸਪਤਾਲਾਂ ਦੇ ਚੱਕਰ ਲਗਾ ਰਹੇ ਹਨ।
ਵਿਨੀਤ ਨੇ ਦੱਸੀ ਕਹਾਣੀ
ਕੁੱਝ ਅਜਿਹੀ ਹੀ ਕਹਾਣੀ 27 ਸਾਲਾ ਵਿਨੀਤ ਦੀ ਵੀ ਹੈ। 14 ਅਗਸਤ ਨੂੰ ਕੋਰੋਨਾ ਰਿਪੋਰਟ ਨੈਗੇਟਿਵ ਦੇਖ ਵਿਨੀਤ ਨੇ ਰਾਹਤ ਦੀ ਸਾਹ ਜ਼ਰੂਰ ਲਈ ਸੀ ਪਰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਖ਼ਤਮ ਨਹੀਂ ਹੋਈਆਂ ਸਨ। ਉਨ੍ਹਾਂ ਨੂੰ ਅਜੇ ਵੀ ਕਮਜ਼ੋਰੀ ਦੇ ਨਾਲ ਸਾਹ ਲੈਣ 'ਚ ਤਕਲੀਫ, ਸੀਨੇ 'ਚ ਦਰਦ, ਜਾਂ ਬੁਖਾਰ ਵਰਗੀ ਵੱਖ-ਵੱਖ ਪ੍ਰੇਸ਼ਾਨੀਆਂ ਹੋ ਰਹੀਆਂ ਹਨ। ਜਿਸ ਕਾਰਨ ਉਹ ਘਰੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ।
ਡਾਕਟਰਾਂ ਨੇ ਦੱਸੀ ਇਸ ਦੀ ਵਜ੍ਹਾ
ਡਾਕਟਰਾਂ ਦੇ ਅਨੁਸਾਰ, ਕੋਰੋਨਾ ਇਨਫੈਕਸ਼ਨ ਤੋਂ ਰਿਕਵਰ ਹੋਣ ਤੋਂ ਬਾਅਦ ਕਈ ਮਰੀਜ਼ਾਂ 'ਚ ਖੂਨ 'ਚ ਥੱਕੇ ਯਾਨੀ ਬਲੱਡ ਕਲਾਟ ਜੰਮਣ ਲੱਗਦੇ ਹਨ। ਜਿਸ ਨਾਲ ਆਕਸੀਜਨ ਦਾ ਪੱਧਰ ਤੇਜ਼ੀ ਨਾਲ ਡਿੱਗਣ ਲੱਗਦਾ ਹੈ। ਦਿਲ ਨੂੰ ਖੂਨ ਦੀ ਸਪਲਾਈ ਕਰਨ 'ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਉਤੋਂ ਵਾਇਰਸ ਦਾ ਇਨਫੈਕਸ਼ਨ ਦਿਲ ਦੀਆਂ ਮਾਂਸਪੇਸ਼ੀਆਂ ਦੀ ਸੋਜ ਵਧਾ ਦਿੰਦਾ ਹੈ। ਇਨ੍ਹਾਂ ਮਰੀਜ਼ਾਂ ਦੀ ਐਂਜਯੋਗ੍ਰਾਫੀ 'ਚ ਹਾਰਟ ਦੀਆਂ ਧਮਣੀਆਂ ਆਮ ਹੁੰਦੀਆਂ ਹਨ ਪਰ ਲੱਛਣ ਹਾਰਟ ਅਟੈਕ ਦੇ ਹੁੰਦੇ ਹਨ।
15 ਦਿਨ ਤੋਂ 3 ਮਹੀਨਿਆਂ ਵਿਚਾਲੇ ਦਿਖੇ ਮਾੜੇ ਪ੍ਰਭਾਵ
ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਿਲਿਟੀ ਹਸਪਤਾਲ 'ਚ ਕੋਵਿਡ ਸੈਂਟਰ ਦੇ ਨੋਡਲ ਅਧਿਕਾਰੀ ਡਾ. ਅਜੀਤ ਜੈਨ ਦੱਸਦੇ ਹਨ ਕਿ ਸਰਕਾਰੀ ਤੋਂ ਲੈ ਕੇ ਪ੍ਰਾਈਵੈਟ ਹਸਪਤਾਲਾਂ 'ਚ ਤੇਜ਼ੀ ਨਾਲ ਪੋਸਟ ਕੋਵਿਡ ਕੇਅਰ ਸੈਂਟਰ ਖੁੱਲ੍ਹੇ ਹਨ। ਕਿਸੇ ਨੂੰ 15 ਦਿਨ ਬਾਅਦ ਤਾਂ ਕਿਸੇ ਨੂੰ 3 ਮਹੀਨੇ ਬਾਅਦ ਫਿਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਦੇ ਸਾਈਡ ਇਫੈਕਟ ਤੋਂ ਇਲਾਵਾ ਕਈ ਲੋਕਾਂ ਨੂੰ ਦੁਬਾਰਾ ਕੋਰੋਨਾ ਇਨਫੈਕਸ਼ਨ ਨੇ ਆਪਣਾ ਸ਼ਿਕਾਰ ਬਣਾਇਆ ਹੈ। ਅਜਿਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੀ ਪ੍ਰੇਸ਼ਾਨ ਹੋ ਗਈ ਹੈ।
ਬਿਹਾਰ: ਪਟੜੀ ਤੋਂ ਉਤਰੀ ਗੋਰਖਪੁਰ-ਕੋਲਕਾਤਾ ਪੂਜਾ ਸਪੈਸ਼ਲ ਟ੍ਰੇਨ, ਹੈਲਪਲਾਈਨ ਨੰਬਰ ਜਾਰੀ
NEXT STORY