ਨਵੀਂ ਦਿੱਲੀ — ਸੰਸਦ ਦੀ ਕਾਰਵਾਈ 'ਚ ਵਾਰ-ਵਾਰ ਰੁਕਾਵਟਾਂ ਪੈਣ 'ਤੇ ਅਫਸੋਸ ਪ੍ਰਗਟ ਕਰਦਿਆਂ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਕਿਹਾ ਕਿ ਜੇ ਇਹੀ ਰੁਝਾਨ ਬਣਿਆ ਰਿਹਾ ਤਾਂ ਲੋਕਾਂ ਦਾ ਆਗੂਆਂ ਤੋਂ ਭਰੋਸਾ ਉੱਠ ਜਾਏਗਾ। ਉਨ੍ਹਾਂ ਹਾਊਸ 'ਚ ਕੋਰਮ ਦੀ ਕਮੀ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਕਈ ਮੌਕਿਆਂ 'ਤੇ ਉਨ੍ਹਾਂ ਨੂੰ ਕੋਰਮ ਲਈ ਘੰਟੀਆਂ ਵਜਾਉਣੀਆਂ ਪਈਆਂ।
ਸੰਸਦ ਦੇ ਕੇਂਦਰੀ ਹਾਲ 'ਚ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਦੋ ਦਿਨਾ ਸੰਮੇਲਨ ਦੇ ਸਮਾਪਤੀ ਸੈਸ਼ਨ 'ਚ ਉਨ੍ਹਾਂ ਕਿਹਾ ਕਿ ਕੋਰਮ ਪੂਰਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਤੇ ਵਿਰੋਧੀ ਦੋਵਾਂ ਦੀ ਹੈ। ਬਜਟ ਸਮਾਗਮ ਦੇ ਦੂਜੇ ਹਿੱਸੇ ਦਾ ਪਹਿਲਾ ਹਫਤਾ ਹੰਗਾਮੇ ਦੀ ਭੇਟ ਚੜ੍ਹ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਗੱਲ ਠੀਕ ਨਹੀਂ ਹੈ। ਇਹ ਰੁਝਾਨ ਖਤਮ ਹੋਣਾ ਚਾਹੀਦਾ ਹੈ। ਜੇ ਚੁਣੇ ਹੋਏ ਪ੍ਰਤੀਨਿਧੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਨਗੇ ਤਾਂ ਉਹ ਆਪਣੇ ਫਰਜ਼ਾਂ ਦਾ ਪਾਲਣ ਨਹੀਂ ਕਰ ਰਹੇ ਹੋਣਗੇ।
ਸਰਕਾਰ 'ਤੇ ਏਅਰ ਇੰਡੀਆ ਦਾ 325 ਕਰੋੜ ਰੁਪਿਆ ਬਕਾਇਆ
NEXT STORY