ਅਹਿਮਦਾਬਾਦ— ਸਰਦਾਰ ਸਰੋਵਰ ਨਰਮਦਾ ਬੰਨ੍ਹ 'ਤੇ ਬਣ ਰਹੀ ਸਰਦਾਰ ਪਟੇਲ ਦੀ ਦੁਨੀਆ 'ਚ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਫ ਯੂਨਿਟੀ' ਦਾ 80 ਫੀਸਦੀ ਕੰਮ ਪੂਰਾ ਹੋ ਗਿਆ ਹੈ। ਅਗਲੀ 31 ਅਕਤੂਬਰ ਨੂੰ ਪਟੇਲ ਦੀ ਜਯੰਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੂਰਤੀ ਦਾ ਉਦਘਾਟਨ ਕਰਨਗੇ।
ਮੁੱਖ ਮੰਤਰੀ ਵਿਜੇ ਰੂਪਾਨੀ ਨੇ ਅਚਾਨਕ ਮੂਰਤੀ ਦੇ ਸਥਾਨ ਦਾ ਦੌਰਾ ਕਰਕੇ ਕੰਮਕਾਜ ਦੀ ਸਮੀਖਿਆ ਕੀਤੀ। ਸਟੈਚੂ ਆਫ ਯੂਨਿਟੀ ਦੀ ਉਚਾਈ 182 ਮੀਟਰ ਹੋਵੇਗੀ, ਜੋ ਅਮਰੀਕਾ ਦੇ ਸਟੈਚੂ ਆਫ ਲਿਬਰਟੀ ਤੋਂ ਦੋ ਗੁਣਾ ਉੱਚੀ ਹੈ। ਨਰਮਦਾ ਨਦੀ 'ਤੇ ਸਾਧੂ ਬੇਟ ਟਾਪੂ 'ਤੇ ਬਣ ਰਹੀ ਇਸ ਮੂਰਤੀ ਦਾ ਨਿਰਮਾਣ ਵੱਖ-ਵੱਖ ਟੁਕੜਿਆਂ 'ਚ ਕੀਤਾ ਗਿਆ ਹੈ। ਚੀਨ ਤੋਂ ਤਿਆਰ ਸਿਰ, ਪੈਰ ਅਤੇ ਧੜ ਵੱਖ-ਵੱਖ ਇਥੇ ਪਹੁੰਚ ਚੁੱਕੇ ਹਨ। ਕਰੀਬ 57000 ਮੀਟ੍ਰਿਕ ਟਨ ਲੋਹੇ ਦੇ ਸਰੀਏ ਨਾਲ ਢਾਂਚਾ ਤਿਆਰ ਕਰਕੇ ਉਸ 'ਤੇ ਮੂਰਤੀ ਦਾ ਫਰੇਮ ਚੜ੍ਹਾਇਆ ਗਿਆ ਹੈ। ਹੁਣ ਇਸ ਮੂਰਤੀ 'ਤੇ ਸਰਦਾਰ ਪਟੇਲ ਦਾ ਚਿਹਰਾ ਲਗਾਉਣਾ ਬਾਕੀ ਹੈ।
ਮੋਦੀ ਨੇ ਸਾਲ 2010 'ਚ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਸਟੈਚੂ ਆਫ ਯੂਨਿਟੀ ਦੇ ਨਿਰਮਾਣ ਦਾ ਐਲਾਨ ਕੀਤਾ ਸੀ ਇਸ ਮੂਰਤੀ ਦੇ ਐਲਾਨ 'ਤੇ ਹੁਣ ਤਕ 2300 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਪ੍ਰਾਜੈਕਟ ਦੀ ਕੁੱਲ ਲਾਗਤ 2900 ਕਰੋੜ ਰੁਪਏ ਪ੍ਰਸਤਾਵਿਤ ਹੈ।
ਮੀਂਹ ਕਾਰਨ ਮੁੰਬਈ 'ਚ ਜਨ-ਜੀਵਨ ਪ੍ਰਭਾਵਿਤ, 90 ਟਰੇਨਾਂ ਰੱਦ
NEXT STORY