ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੇਰਲ 'ਚ ਹੋਈ ਰਾਜਨੀਤਿਕ ਹਿੰਸਾ ਦੀਆਂ ਘਟਨਾਵਾਂ 'ਤੇ ਰਾਜ ਦੇ ਮੁੱਖ ਮੰਤਰੀ ਪੀ.ਵਿਜੈਯਨ ਨਾਲ ਗੱਲਬਾਤ ਕੀਤੀ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜਾ ਦਵਾਉਣ ਦੀ ਮੰਗ ਕੀਤੀ। ਸਿੰਘ ਨੇ ਵਿਜੈਯਨ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਰਾਜ 'ਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਲੋਕਤੰਤਰ 'ਚ ਰਾਜਨੀਤਿਕ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ। ਗ੍ਰਹਿ ਮੰਤਰੀ ਨੇ ਬਾਅਦ 'ਚ ਟਵੀਟ ਵੀ ਕੀਤਾ ਕਿ ਮੈਨੂੰ ਉਮੀਦ ਹੈ ਕਿ ਕੇਰਲ 'ਚ ਰਾਜਨੀਤਿਕ ਹਿੰਸਾ ਦੀਆਂ ਘਟਨਾਵਾਂ 'ਤੇ ਰੋਕ ਲੱਗੇਗੀ ਅਤੇ ਦੋਸ਼ੀਆਂ ਨੂੰ ਜਲਦ ਹੀ ਸਜਾ ਦਿੱਤੀ ਜਾਵੇਗੀ।
ਇਕ ਟਵੀਟ 'ਚ ਉਨ੍ਹਾਂ ਨੇ ਲਿਖਿਆ ਕਿ ਮੈਂ ਕੇਰਲ 'ਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਚਿੰਤਾ ਵਿਅਕਤ ਕੀਤੀ ਹੈ। ਲੋਕਤੰਤਰ 'ਚ ਰਾਜਨੀਤਿਕ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ। ਕੇਰਲ 'ਚ ਪਿਛਲੇ ਕੁਝ ਸਮੇਂ 'ਚ ਰਾਜਨੀਤਿਕ ਹਿੰਸਾ ਦੀਆਂ ਕਈ ਘਟਨਾਵਾਂ ਦੇ ਬਾਅਦ ਸਿੰਘ ਨੇ ਮੁੱਖਮੰਤਰੀ ਨਾਲ ਇਸ ਮੁੱਦੇ 'ਤੇ ਗੱਲ ਕੀਤੀ ਹੈ। ਰਿਪੋਰਟਾਂ ਮੁਤਾਬਕ ਰਾਸ਼ਟਰੀ ਵਾਲੰਟੀਅਰ ਸੰਘ ਦੇ ਇਕ ਨੇਤਾ 'ਤੇ ਰਾਜ 'ਚ ਹਮਲਾ ਕੀਤਾ ਗਿਆ ਸੀ, ਜਿਸ ਦੇ ਬਾਅਦ 'ਚ ਮੌਤ ਹੋ ਗਈ ਸੀ। ਭਾਜਪਾ ਨੇ ਇਸ ਦੇ ਵਿਰੋਧ 'ਚ ਅੱਜ ਸਟੇਟਵਿਆਪੀ ਬੰਦ ਦੀ ਅਪੀਲ ਕੀਤੀ ਹੈ।
ਆਸ਼ਰਮ 'ਚ ਨਾਬਾਲਿਗ ਅਪਾਹਜ ਨਾਲ ਕੀਤਾ ਬਲਾਤਕਾਰ, ਦੋਸ਼ੀ ਨੂੰ ਮਿਲੀ ਜੇਲ
NEXT STORY