ਨਵੀਂ ਦਿੱਲੀ— ਸਾਲ 2018 ਆਪਣੇ ਅਖੀਰ ਕੰਡੇ ਹੈ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਨ੍ਹਾਂ ਅਮੀਰ ਹਸਤੀਆਂ ਦੀ ਜਿਨ੍ਹਾਂ ਨੇ ਇਸ ਸਾਲ 'ਚ 511 ਬਿਲੀਅਨ ਡਾਲਰ ਤੱਕ ਦੀ ਰਾਸ਼ੀ ਗੁਆਈ ਹੈ। ਇਸ ਦਾ ਕਾਰਨ ਗਲੋਬਲ ਵਪਾਰ 'ਚ ਤਣਾਅ ਤੇ ਅਮਰੀਕੀ ਮੰਦੀ ਨੂੰ ਲੈ ਕੇ ਜਾਰੀ ਚਿੰਤਾ ਹੈ। ਇਸੇ ਕਾਰਨ ਸਾਲ ਦੇ ਅਖੀਰ 'ਚ ਬਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ। ਨਾਰਦਰਨ ਟ੍ਰਸਟ ਵੈਲਥ ਮੈਨੇਜਮੈਂਟ ਦੇ ਮੁੱਖ ਨਿਵੇਸ਼ ਅਧਿਕਾਰੀ ਕੈਟੀ ਨਿਕਸਨ ਨੇ ਕਿਹਾ ਕਿ ਸਾਨੂੰ ਮੰਦੀ ਦੀ ਉਮੀਦ ਨਹੀਂ ਹੈ ਪਰ ਅਸੀਂ ਗਲੋਬਲ ਵਿਕਾਸ ਲਈ ਨਾਕਾਰਾਤਮਕ ਜੋਖਿਮ ਪ੍ਰਤੀ ਸਾਵਧਾਨ ਹਾਂ।
1. ਜੈੱਫ ਬੇਜੋਸ

ਅਮੇਜ਼ਨ ਦੇ ਸੰਸਥਾਪਕ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਸਭ ਤੋਂ ਜ਼ਿਆਦ ਫਾਇਦਾ ਮਿਲਿਆ ਤੇ ਸਤੰਬਰ 'ਚ ਉਨ੍ਹਾਂ ਦਾ ਸਿਤਾਰਾ 168 ਬਿਲੀਅਨ ਡਾਲਰ ਤੱਕ ਪਹੁੰਚ ਗਿਆ, ਜਿਸ ਨਾਲ ਉਨ੍ਹਾਂ ਨੂੰ 69 ਬਿਲੀਅਨ ਡਾਲਰ ਦਾ ਫਾਇਦਾ ਹੋਇਆ। ਪਰੰਤੂ ਬਾਅਦ 'ਚ ਉਨ੍ਹਾਂ ਨੇ ਡੈਲਟਾ ਏਅਰਲਾਈਨਸ 'ਚ ਬਾਜ਼ਾਰ ਮੁੱਲ ਤੋਂ ਜ਼ਿਆਦਾ ਨਿਵੇਸ਼ ਕੀਤਾ, ਜਿਸ ਕਾਰਨ ਉਨ੍ਹਾਂ ਨੂੰ 53 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਸਾਲ ਦੇ ਅਖੀਰ 'ਚ ਉਨ੍ਹਾਂ ਦੇ ਕੋਲ ਬਚੀ ਹੋਈ ਰਾਸ਼ੀ 115 ਬਿਲੀਅਨ ਡਾਲਰ ਹੈ।
2. ਮਾਰਕ ਜ਼ੁਕਰਬਰਗ

ਫੇਸਬੁੱਕ ਦੇ ਸੰਸਥਾਪਕ ਨੂੰ ਇਸ ਸਾਲ ਕਾਫੀ ਨੁਕਸਾਨ ਹੋਇਆ। ਉਨ੍ਹਾਂ ਦੇ ਸ਼ੇਅਰਾਂ 'ਚ 23 ਬਿਲੀਅਨ ਡਾਲਰ ਦੀ ਕਮੀ ਆਈ। ਜ਼ੁਕਰਬਰਗ ਦੇ ਕੋਲ ਸਾਲ ਦੇ ਅਖੀਰ 'ਚ 1.9 ਟ੍ਰਿਲੀਅਨ ਡਾਲਰ ਦੀ ਰਾਸ਼ੀ ਬਚੀ ਹੈ।
3. ਵਾਂਗ ਜਿਆਲਿਨ

ਚੀਨ ਦੇ ਵਾਂਡਾ ਸਮੂਹ ਦੇ ਜਿਯਾਲਿਨ ਨੂੰ ਇਸ ਸਾਲ 11.1 ਬਿਲੀਅਨ ਡਾਲਰ ਜਾ ਨੁਕਸਾਨ ਹੋਇਆ।
4. ਜਾਰਜ ਪਾਓਲੋ ਲੇਮੈਨ

3ਜੀ ਕੈਪੀਟਲ ਦੇ ਸਹਿ-ਸੰਸਥਾਪਕ ਨੂੰ ਇਸ ਸਾਲ 9.8 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਇਸ ਦੇ ਬਾਵਜੂਦ ਉਹ ਬ੍ਰਾਜ਼ੀਲ ਦੇ ਸਭ ਤੋਂ ਅਮੀਰ ਵਿਅਕਤੀ ਹਨ।
5. ਓਲੇਗ ਡੇਰੀਪਾਸਕੋ

ਰੂਸ ਦੇ ਪਿੱਤਲ ਦੇ ਵਪਾਰੀ ਨੂੰ ਅਮਰੀਕੀ ਪਾਬੰਦੀ ਕਾਰਨ 5.7 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਜਿਸ ਕਾਰਨ ਉਹ ਬਲੂਬਰਗ ਦੇ 500 ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚੋਂ ਬਾਹਰ ਹੋ ਗਏ।
6. ਕਾਰਲੋਸ ਸਲਿਮ

ਮੈਕਸੀਕੋ ਦੇ ਸਲਿਮ, ਜਿਨ੍ਹਾਂ ਦੇ ਕੋਲ ਲੈਟਿਨ ਅਮਰੀਕੀ ਮੋਬਾਇਲ ਫੋਨ ਆਪਰੇਟਰ ਦੇ ਸਭ ਤੋਂ ਜ਼ਿਆਦਾ ਸ਼ੇਅਰ ਹਨ ਉਨ੍ਹਾਂ ਨੂੰ ਇਸ ਸਾਲ ਬਹੁਤ ਨੁਕਸਾਨ ਸਹਿਣਾ ਪਿਆ। ਕਿਸੇ ਵੇਲੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਕਾਰਲੋਸ ਇਸ ਵੇਲੇ 54 ਬਿਲੀਅਨ ਡਾਲਰ ਨਾਲ 6ਵੇਂ ਸਥਾਨ 'ਤੇ ਹਨ।
7. ਰਾਜਕੁਮਾਰ ਅਲਵਾਲੀਦ

ਸਾਊਦੀ ਸ਼ਾਹੀ ਪਰਿਵਾਰ ਦੇ ਸਭ ਤੋਂ ਅਮੀਰ ਵਿਅਕਤੀ ਜਿਨ੍ਹਾਂ ਨੂੰ 83 ਦਿਨਾਂ ਤੱਕ ਨਜ਼ਰਬੰਦੀ 'ਚ ਰੱਖਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਸੀ ਉਨ੍ਹਾਂ ਨੇ 3.4 ਬਿਲੀਅਨ ਡਾਲਰ ਦੀ ਰਾਸ਼ੀ ਗੁਆਈ ਹੈ। 2014 'ਚ ਚੋਟੀ 'ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਕਮਾਈ 'ਚ 60 ਫੀਸਦੀ ਦੀ ਕਮੀ ਆਈ ਹੈ।
ਕੰਪਿਊਟਰ ਡਾਟਾ: ਵਿਜਯਨ ਨੇ ਕੇਂਦਰ ਦੇ ਫੈਸਲੇ ਦਾ ਕੀਤਾ ਵਿਰੋਧ
NEXT STORY