ਨਵੀਂ ਦਿੱਲੀ— ਤੇਲ ਉਤਪਾਦਨ 'ਚ ਬਾਦਸ਼ਾਹਤ ਹਾਸਿਲ ਕਰਨ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਨਜ਼ਰ ਦੂਜੇ ਕੁਦਰਤੀ ਸੰਸਾਧਨਾ 'ਤੇ ਹੈ। ਸਾਊਦੀ ਦੇ ਪਲਾਨ 'ਚ ਹੁਣ ਸਭ ਤੋਂ ਪਹਿਲਾ ਨੰਬਰ ਸੂਰਜ ਤੋਂ ਮਿਲਣ ਵਾਲੀ ਧੁੱਪ ਦਾ ਆਉਂਦਾ ਹੈ। ਉਹ ਇਸ ਦੇ ਰਾਹੀਂ ਵੱਡੇ ਪੈਮਾਨੇ 'ਤੇ ਸੋਲਰ ਐਨਰਜੀ ਪੈਦਾ ਕਰੇਗਾ। ਦੱਸਣਯੋਗ ਹੈ ਕਿ ਤੇਲ ਸਾਊਦੀ ਦੀ ਅਰਥਵਿਵਸਥਾ ਦਾ ਵੱਡਾ ਹਿੱਸਾ ਰਿਹਾ ਹੈ। ਕਈ ਦਹਾਕਿਆਂ ਤੋਂ ਸਾਊਦੀ ਤੇਲ ਦੇ ਰਾਹੀਂ ਪੈਸੇ ਬਣਾ ਰਿਹਾ ਹੈ। ਉਸੇ ਪੈਸੇ ਦੀ ਵਰਤੋਂ ਕਰਦੇ ਹੋਏ ਉਹ ਵੱਡੇ-ਵੱਡੇ ਮਾਲਜ਼ ਤੇ ਬਿਲਡਿੰਗਜ਼ ਬਣਾਉਂਦਾ ਹੈ। ਇਹ ਹੀ ਨਹੀਂ ਸਰਕਾਰੀ ਖਜ਼ਾਨੇ ਦਾ ਵੱਡਾ ਹਿੱਸਾ ਵੀ ਇਸ ਤੋਂ ਆਉਂਦਾ ਹੈ।
ਸੋਲਰ ਐਨਰਜੀ ਵੱਲ ਧਿਆਨ ਜਾਣ ਦਾ ਕਾਰਨ
ਪਿਛਲੇ ਦਿਨੀਂ ਇਕ ਖਬਰ ਆਈ ਸੀ ਕਿ ਸਾਲ 2018 'ਚ ਅਮਰੀਕਾ ਤੇਲ ਉਤਪਾਦਨ ਦੇ ਮਾਮਲੇ 'ਚ ਸਾਊਦੀ ਅਰਬ ਨੂੰ ਪਛਾੜ ਦੇਵੇਗਾ। ਹੋ ਸਕਦਾ ਹੈ ਕਿ ਇਸ ਤੋਂ ਬਾਅਦ ਸਰਕਾਰ ਦਾ ਧਿਆਨ ਇਸ ਪਾਸੇ ਗਿਆ ਹੋਵੇ। ਜੇਕਰ ਸਾਊਦੀ ਅਰਬ ਆਪਣੇ ਦੇਸ਼ 'ਚ ਸੋਲਰ ਐਨਰਜੀ ਨੂੰ ਵਧਾਉਣ 'ਚ ਸਫਲ ਹੋ ਗਿਆ ਤਾਂ ਤੇਲ 'ਤੇ ਉਸ ਦੇ ਨਾਗਰਿਕਾਂ ਦੀ ਨਿਰਭਰਤਾ ਘੱਟ ਹੋ ਜਾਵੇਗੀ। ਆਉਣ ਵਾਲੇ ਸਮੇਂ 'ਚ ਤੇਲ 'ਤੇ ਨਿਰਭਰਤਾ ਵੇਸੇ ਵੀ ਘੱਟ ਹੋਣ ਵਾਲੀ ਹੈ ਕਿਉਂਕਿ ਲੋਕ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ 'ਤੇ ਪੈਸੇ ਲਗਾ ਰਹੇ ਹਨ।
ਨਵੀਨੀਕਰਨ ਊਰਜਾ ਵਾਲੇ ਪਾਸੇ ਸਾਊਦੀ ਦਾ ਧਿਆਨ 2016 'ਚ ਗਿਆ ਸੀ। ਉਦੋਂ ਖਾਲਿਦ ਅਲ ਫਲੀਹ ਨੇ ਊਰਜਾ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਸੋਲਰ ਤੇ ਹਵਾ ਨਾਲ ਮਿਲਣ ਵਾਲੀ ਊਰਜਾ ਨੂੰ ਤਰਜੀਹ 'ਤੇ ਰੱਖਿਆ ਸੀ। ਸਾਊਦੀ ਅਰਬ ਆਪਣੇ ਇਸ ਨਵੇਂ ਪਲਾਨ 'ਤੇ ਕੰਮ ਕਰਨਾ ਸ਼ੁਰੂ ਕਰ ਚੁੱਕਾ ਹੈ। ਸੋਮਵਾਰ ਨੂੰ ਏ.ਸੀ.ਡਬਲਿਊ.ਏ. ਪਾਵਰ ਕਾਮ ਦੀ ਇਕ ਕੰਪਨੀ ਨੂੰ ਇਕ ਪ੍ਰੋਜੈਕਟ ਦਿੱਤਾ ਗਿਆ ਹੈ। ਇਸ 'ਚ ਉਸ ਨੂੰ ਰਿਆਦ 'ਚ ਇਕ ਸੋਲਰ ਫਾਰਮ ਬਣਾਉਣਾ ਹੈ, ਜਿਸ 'ਚ ਉਸ ਨੂੰ 2 ਲੱਖ ਘਰਾਂ ਨੂੰ ਬਿਜਲੀ ਦੇਣੀ ਹੈ। ਇਸ ਪ੍ਰੋਜੈਕਟ 'ਚ 300 ਮਿਲੀਅਨ ਡਾਲਰ ਦਾ ਖਰਚਾ ਆਵੇਗਾ। ਦੱਸਿਆ ਗਿਆ ਹੈ ਕਿ ਇਸ 'ਚ ਸਥਾਨਕ ਲੋਕਾਂ ਨੂੰ ਬਿਜਲੀ ਮਿਲਣ ਦੇ ਨਾਲ-ਨਾਲ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।
ਸਾਊਦੀ ਦੇ ਲਈ ਇਹ ਸਭ ਕਰਨਾ ਇਸ ਵੇਲੇ ਇਸ ਲਈ ਵੀ ਆਸਾਨ ਹੋ ਗਿਆ ਹੈ ਕਿਉਂਕਿ ਸੋਲਰ ਐਨਰਜੀ ਤਿਆਰ ਕਰਨ ਲਈ ਜੋ ਚੀਜ਼ਾਂ ਲੱਗਦੀਆਂ ਹਨ ਉਨ੍ਹਾਂ 'ਚ ਬੀਤੇ ਕੁਝ ਸਮੇਂ 'ਚ ਕਾਫੀ ਕਮੀ ਆਈ ਹੈ। ਸੋਲਰ ਐਨਰਜੀ ਪੈਦਾ ਕਰਨ ਲਈ ਸਾਊਦੀ ਬਿਹਤਰੀਨ ਥਾਂ ਸਾਬਿਤ ਹੋ ਸਕਦੀ ਹੈ ਕਿਉਂਕਿ ਇਥੇ ਮੌਸਮ ਕਾਫੀ ਗਰਮ ਰਹਿੰਦਾ ਹੈ।
ਕੈਪਟਨ ਅਮਰਿੰਦਰ ਪੁੱਜੇ ਦਿੱਲੀ, ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ
NEXT STORY