ਹੈਦਰਾਬਾਦ— ਇੱਥੋਂ ਦੇ ਮਲਕਾਜਗਿਰੀ ਇਲਾਕੇ 'ਚ ਇਕ 9ਵੀਂ ਜਮਾਤ ਦੀ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਸਕੂਲ 'ਚ ਫੀਸ ਜਮ੍ਹਾ ਨਹੀਂ ਕਰਵਾ ਸਕਣ ਕਾਰਨ ਉਹ ਪਰੇਸ਼ਾਨ ਸੀ। ਵਿਦਿਆਰਥਣ ਦਾ ਨਾਂ ਸਾਈਦੀਪਤੀ ਹੈ। ਉਸ ਦੀ ਲਾਸ਼ ਵੀਰਵਾਰ ਦੀ ਸ਼ਾਮ ਘਰ 'ਚ ਸੀਲਿੰਗ ਫੈਨ ਨਾਲ ਲਟਕਦੀ ਮਿਲੀ। ਸਾਈਦੀਪਤੀ ਦੀ ਲਾਸ਼ ਕੋਲ ਇਕ ਨੋਟ ਵੀ ਮਿਲਿਆ,''ਜਿਸ 'ਚ ਲਿਖਿਆ ਸੀ, ਸੌਰੀ ਮੌਮ, ਉਨ੍ਹਾਂ ਨੇ ਮੈਨੂੰ ਪ੍ਰੀਖਿਆ 'ਚ ਨਹੀਂ ਬੈਠਣ ਦਿੱਤਾ।''
ਸਾਈਦੀਪਤੀ ਜੇ.ਐੱਲ.ਐੱਸ. ਨਗਰ 'ਚ ਮੌਜੂਦ ਜੋਤੀ ਮਾਡਲ ਸਕੂਲ 'ਚ ਪੜ੍ਹਦੀ ਸੀ। ਪਿਛਲੇ ਮਹੀਨੇ 2 ਹਜ਼ਾਰ ਰੁਪਏ ਫੀਸ ਨਾ ਦੇਣ ਸਕਣ ਕਾਰਨ ਸਕੂਲ ਪ੍ਰਿੰਸੀਪਲ ਨੇ ਉਸ ਨੂੰ ਜਮਾਤ ਦੇ ਬਾਹਰ ਖੜ੍ਹਾ ਕਰ ਦਿੱਤਾ। ਦੂਜੇ ਬੱਚਿਆਂ ਦੇ ਸਾਹਮਣੇ ਸਾਈਦੀਪਤੀ ਨੂੰ ਪ੍ਰੀਖਿਆ 'ਚ ਨਹੀਂ ਬੈਠਣ ਦੇਣ ਦੀ ਧਮਕੀ ਦਿੱਤੀ ਗਈ ਸੀ। ਇਸ ਬੇਇੱਜ਼ਤੀ ਤੋਂ ਦੁਖੀ ਹੋ ਕੇ ਸਾਈਦੀਪਤੀ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਨੇ ਸਕੂਲ ਪ੍ਰਿੰਸੀਪਲ ਦੇ ਖਿਲਾਫ ਕਤਲ ਲਈ ਉਕਸਾਉਣ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਭਾਜਪਾ ਨੇ ਮੇਘਾਲਿਆ ਚੋਣਾਂ ਲਈ ਜਾਰੀ ਕੀਤੀ 45 ਉਮੀਦਵਾਰਾਂ ਦੀ ਪਹਿਲੀ ਸੂਚੀ
NEXT STORY