ਨਵੀਂ ਦਿੱਲੀ— 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿਚ 36 ਬਿੱਲਾਂ 'ਤੇ ਮੋਹਰ ਲਾਈ ਗਈ। ਇਸ ਸੈਸ਼ਨ ਵਿਚ ਲੋਕ ਸਭਾ ਨੂੰ ਓਮ ਬਿਰਲਾ ਦੇ ਰੂਪ 'ਚ ਨਵਾਂ ਸਪੀਕਰ ਮਿਲਿਆ, ਜਿਨ੍ਹਾਂ ਨੇ ਸਦਨ ਦੀ ਕਾਰਵਾਈ ਬਿਹਤਰ ਢੰਗ ਨਾਲ ਚਲਾਉਣ ਲਈ ਕਈ ਬਦਲਾਵ ਕੀਤੇ। ਉਨ੍ਹਾਂ ਨੇ ਸੰਸਦ 'ਚ ਗਤੀਰੋਧ ਨੂੰ ਖਤਮ ਕਰਨ ਦੀ ਦਿਸ਼ਾ 'ਚ ਕਦਮ ਚੁੱਕਿਆ ਅਤੇ ਸੱਤਾਪੱਖ ਦੇ ਮੁਕਾਬਲੇ ਵਿਰੋਧੀ ਪੱਖ ਨੂੰ ਵੀ ਬਰਾਬਰ ਆਪਣੀ ਆਵਾਜ਼ ਚੁੱਕਣ ਦਾ ਮੌਕਾ ਦਿੱਤਾ। ਇਸ ਦਾ ਨਤੀਜਾ ਹੈ ਕਿ ਲੋਕ ਸਭਾ ਰਿਕਾਰਡ ਬਿੱਲਾਂ ਨੂੰ ਪਾਸ ਕਰ ਸਕੀ।
ਲੋਕ ਸਭਾ 'ਚ ਸਪੀਕਰ ਦੇ ਅਹੁਦੇ 'ਤੇ ਬੈਠਣ ਵਾਲੇ ਜ਼ਿਆਦਾ ਮੈਂਬਰ ਅੰਗਰੇਜ਼ੀ 'ਚ ਹੀ ਸਦਨ ਨੂੰ ਸੰਬੋਧਿਤ ਕਰਦੇ ਸਨ। ਇਸ ਦੀ ਵਜ੍ਹਾ ਸੀ ਕਿ ਕਈ ਸਪੀਕਰ ਗੈਰ ਹਿੰਦੀ ਭਾਸ਼ੀ ਸਨ ਪਰ ਜੋ ਹਿੰਦੀ ਭਾਸ਼ੀ ਖੇਤਰ ਤੋਂ ਆਏ, ਉਨ੍ਹਾਂ ਨੇ ਵੀ ਸਦਨ ਅੰਗਰੇਜ਼ੀ ਵਿਚ ਹੀ ਚਲਾਈ। ਓਮ ਬਿਰਲਾ ਨੇ ਇਸ ਨੂੰ ਬਦਲਿਆ ਅਤੇ ਉਹ ਕਾਰਵਾਈ ਦੇ ਸਮੇਂ ਵੱਧ ਤੋਂ ਵੱਧ ਹਿੰਦੀ ਸ਼ਬਦਾਂ ਨੂੰ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਸਦਨ ਸਾਰਿਆਂ ਦੀ ਸਹਿਯੋਗ ਨਾਲ ਹੀ ਚਲਦਾ ਹੈ ਅਤੇ ਇਸ ਫਾਰਮੂਲੇ ਨੂੰ ਓਮ ਬਿਰਲਾ ਨੇ ਪੂਰੀ ਤਰ੍ਹਾਂ ਅਪਣਾਇਆ। ਸਿਫਰ ਕਾਲ ਹੋਵੇ ਜਾਂ ਪ੍ਰਸ਼ਨ ਕਾਲ ਸਦਨ ਵਿਚ ਹਰ ਮੌਕੇ 'ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੰਦੇ, ਜਿਸ ਦੀ ਤਰੀਫ਼ ਵਿਰੋਧੀ ਧਿਰ ਦੇ ਤਮਾਮ ਨੇਤਾ ਅੱਜ ਵੀ ਕਰ ਰਹੇ ਹਨ। ਸੱਤਾ ਪੱਖ ਵਲੋਂ ਜਦੋਂ ਕਈ ਵਾਰ ਵਿਰੋਧ ਸੰਸਦ ਮੈਂਬਰਾਂ 'ਤੇ ਕੋਈ ਟਿੱਪਣੀ ਕੀਤੀ ਗਈ ਤਾਂ ਓਮ ਬਿਰਲਾ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਦਨ ਅਨੁਸ਼ਾਸਨ ਅਤੇ ਸਪੀਕਰ ਦੀ ਆਗਿਆ ਨਾਲ ਹੀ ਚਲੇਗੀ।
ਇਸ ਵਾਰ ਪਹਿਲੀ ਵਾਰ ਚੁਣ ਕੇ ਆਏ 265 ਨਵੇਂ ਲੋਕ ਸਭਾ ਮੈਂਬਰਾਂ 'ਚੋਂ 229 ਨੂੰ ਪਹਿਲੇ ਹੀ ਸੈਸ਼ਨ 'ਚ ਬੋਲਣ ਦਾ ਮੌਕਾ ਮਿਲਿਆ। ਓਮ ਬਿਰਲਾ ਨੇ ਦੱਸਿਆ ਕਿ 17 ਜੂਨ ਤੋਂ ਸ਼ੁਰੂ ਹੋਏ ਇਸ ਸੈਸ਼ਨ ਵਿਚ ਕੁੱਲ 37 ਬੈਠਕਾਂ ਹੋਈਆਂ, ਜਿਸ ਦੌਰਾਨ 280 ਘੰਟੇ ਤਕ ਸਦਨ 'ਚ ਚਰਚਾ ਕੀਤੀ ਗਈ। ਇੱਥੇ ਦੱਸ ਦੇਈਏ ਕਿ 11ਵੀਂ, 14ਵੀਂ, 15ਵੀਂ ਅਤੇ 16ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿਚ ਕੋਈ ਵੀ ਬਿੱਲ ਪਾਸ ਨਹੀਂ ਹੋ ਸਕਿਆ ਸੀ।
ਬਿਜਲੀ-ਪਾਣੀ ਤੋਂ ਬਾਅਦ ਹੁਣ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਦਿੱਤਾ ਇਹ ਤੋਹਫਾ
NEXT STORY