ਅਲਵਰ— ਰਾਜਸਥਾਨ ਦੇ ਅਲਵਰ ਜ਼ਿਲੇ ਦੇ ਸ਼ਾਹਜਹਾਂਪੁਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਕੇ ਮਨੁੱਖਤਾ ਤੋਂ ਭਰੋਸਾ ਉੱਠ ਜਾਵੇਗਾ। ਇਕ ਬੇਟੇ ਨੇ ਆਪਣੀ 82 ਸਾਲਾ ਮਾਂ ਨੂੰ ਇੰਨੀ ਬੁਰੀ ਤਰ੍ਹਾਂ ਤੇ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਾਰੀ ਘਟਨਾ ਨੂੰ ਦੋਸ਼ੀ ਟੀਚਰ ਦਾ ਭਤੀਜਾ ਕੈਮਰੇ 'ਚ ਰਿਕਾਰਡ ਕਰ ਰਿਹਾ ਸੀ। ਦੋਸ਼ੀ ਦੀ 82 ਸਾਲਾ ਮਾਂ ਲਕਵਾ ਤੋਂ ਪੀੜਤ ਸੀ।
18 ਜਨਵਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੋਸ਼ੀ ਫਰਾਰ ਹੋ ਚੁੱਕਾ ਸੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਂ ਦੀ ਮੌਤ ਤੋਂ ਬਾਅਦ ਬੇਟੇ ਨੇ ਚੁੱਪ ਚਾਪ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਵੀਡੀਓ 'ਚ ਦੋਸ਼ੀ ਆਪਣੀ ਮਾਂ ਨੂੰ ਜ਼ੋਰ-ਜ਼ੋਰ ਨਾਲ ਧੱਕਾ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਫਿਲਹਾਲ ਪੁਲਸ ਦੋਸ਼ੀ ਬੇਟੇ ਦੀ ਤਲਾਸ਼ ਕਰ ਰਹੀ ਹੈ।
ਕਾਸਗੰਜ ਹਿੰਸਾ 'ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮਿਲੀ ਧਮਕੀ
NEXT STORY