ਬਿਹਾਰਸ਼ਰੀਫ—ਬਿਹਾਰ ਦੇ ਨਾਲੰਦਾ ਜ਼ਿਲਾ ਸਥਿਤ ਵੱਟ ਥਾਈ ਮੰਦਰ ਦੀ ਸੰਸਥਾਪਿਕਾ ਅਤੇ ਪੁਜਾਰੀ ਥਾਈਲੈਂਡ ਨਿਵਾਸੀ ਫੋਗੰਸਾਅ (81) ਦੀ ਇਕ ਦਰਖਤ ਤੋਂ ਡਿੱਗਣ ਨਾਲ ਮੌਤ ਹੋ ਗਈ। ਨਾਲੰਦਾ ਥਾਣਾ ਦੇ ਪੁਲਸ ਅਧਿਕਾਰੀ ਕੇ.ਐੱਨ. ਯਾਦਵ ਨੇ ਮੰਗਲਵਾਰ ਨੂੰ ਦੱਸਿਆ ਕਿ ਫੋਗੰਸਾਅ ਦੀ ਲਾਸ਼ ਦਾ ਜ਼ਿਲਾ ਦਫਤਰ ਬਿਹਾਰਸ਼ਰੀਫ ਸਥਿਤ ਸਦਰ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਇਸ ਦੀ ਸੂਚਨਾ ਵਿਦੇਸ਼ ਮੰਤਰਾਲੇ ਨੂੰ ਦੇ ਦਿੱਤੀ ਗਈ ਹੈ। ਫੋਗੰਸਾਅ 45 ਸਾਲਾ ਤੋਂ ਭਾਰਤ 'ਚ ਰਹਿ ਕੇ ਬੁੱਧ ਧਰਮ ਅਤੇ ਮਾਨਵਤਾ ਦੀ ਸੇਵਾ 'ਚ ਜੁਟੀ ਸੀ ਅਤੇ ਉਹ ਨਾਲੰਦਾ ਥਾਣਾ ਖੇਤਰ ਵੱਟ ਥਾਈ ਮੰਦਰ ਦੀ ਸੰਸਥਾਪਿਕਾ ਅਤੇ ਪੁਜਾਰੀ ਵੀ ਸੀ। ਉਹ ਵੱਟ ਥਾਈ ਮੰਦਰ ਕੰਪਲੈਕਸ 'ਚ ਕੱਲ ਟਾਹਣੀ ਵੱਢਣ ਲਈ ਇਕ ਦਰਖਤ 'ਤੇ ਚੜੀ ਸੀ ਅਤੇ ਅਸੰਤੁਲਿਤ ਹੋ ਕੇ ਥੱਲੇ ਡਿੱਗ ਜਾਣ ਵਾਲ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਬੱਤਖਾਂ ਦੇ ਤੈਰਨ ਨਾਲ ਪਾਣੀ 'ਚ ਵਧਦੀ ਹੈ ਆਕਸੀਜਨ : ਬਿਪਲਬ
NEXT STORY