ਨਵੀਂ ਦਿੱਲੀ— ਤੁਸੀਂ ਲਾੜੀ ਨੂੰ ਕਾਰ ਜਾਂ ਫਿਰ ਪਾਲਕੀ 'ਚ ਬੈਠੇ ਤਾਂ ਦੇਖਿਆ ਹੋਵੇਗਾ ਪਰ ਕਿਸੀ ਲਾੜੀ ਨੂੰ ਆਪਣੇ ਲਾੜੇ ਦੇ ਮੋਢੇ 'ਤੇ ਸਵਾਰ ਸ਼ਾਇਦ ਹੀ ਦੇਖਿਆ ਹੋਵੇਗਾ। ਝਾਰਖੰਡ ਦੇ ਚਾਕੁਲੀਆ 'ਚ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਲਾੜੇ ਦੇ ਸੁਪਨਿਆਂ 'ਤੇ ਬਾਰਸ਼ ਨੇ ਪਾਣੀ ਫੇਰ ਦਿੱਤਾ। ਇੱਥੇ 2 ਦਿਨ ਤੋਂ ਹੀ ਬਾਰਸ਼ ਰੁੱਕਣ ਦਾ ਨਾਮ ਨਹੀਂ ਲੈ ਰਹੀ ਹੈ। ਲਾੜਾ ਪਵਨ ਨਮਾਤਾ ਵਿਆਹ ਦੇ ਬਾਅਦ ਆਪਣੀ ਨਵੀਂ ਲਾੜੀ ਨੂੰ ਘਰ ਲਿਜਾਉਣ ਲਈ ਬਹੁਤ ਖੁਸ਼ ਸੀ। ਗੱਡੀ ਆਈ ਅਤੇ ਦੋਹੇਂ ਰਿਸ਼ਤੇਦਾਰਾਂ ਨਾਲ ਘਰ ਤੋਂ ਨਿਕਲ ਪਏ ਪਰ ਬਾਵਜੂਦ ਇਸ ਦੇ ਉਹ ਘਰ ਨਹੀਂ ਪੁੱਜ ਸਕੇ ਅਤੇ ਉਨ੍ਹਾਂ ਨੇ ਗੁਆਂਢੀਆਂ ਦੇ ਘਰ ਰੁੱਕਣਾ ਪਿਆ।
ਉਨ੍ਹਾਂ ਦੇ ਘਰ ਦੀ ਸੜਕ ਪਾਣੀ ਨਾਲ ਭਰੀ ਹੋਈ ਸੀ। ਅਜਿਹੇ 'ਚ ਘਰ ਤੱਕ ਵਾਹਨ ਜਾਣਾ ਸੰਭਵ ਨਹੀਂ ਸੀ। ਪਵਨ ਨੇ ਆਪਣੀ ਲਾੜੀ ਨੂੰ ਕੁਝ ਦੇਰ ਗੁਆਂਢੀ ਘਰ ਬਿਠਾਇਆ ਪਰ 4 ਘੰਟੇ ਬੀਤ ਜਾਣ 'ਤੇ ਕੋਈ ਹੱਲ ਨਹੀਂ ਨਿਕਲਿਆ। ਸਵਾਲ ਇਹ ਸੀ ਕਿ ਪਾਣੀ ਨਾਲ ਭਰੀ ਸੜਕ 'ਤੇ ਲਾੜੀ ਕਿਸ ਤਰ੍ਹਾਂ ਜਾਵੇਗੀ। ਇਸ 'ਤੇ ਲਾੜੇ ਨੇ ਅਚਾਨਕ ਲਾੜੀ ਨੂੰ ਆਪਣੇ ਮੋਢੇ 'ਤੇ ਚੁੱਕਿਆ ਅਤੇ ਪਾਣੀ ਨਾਲ ਭਰੀ ਸੜਕ 'ਤੇ ਤੇਜ਼ੀ ਨਾਲ ਚੱਲਦੇ ਹੋਏ ਘਰ 'ਚ ਪ੍ਰਵੇਸ਼ ਕੀਤਾ। ਆਸਪਾਸ ਦੇ ਲੋਕ ਵੀ ਇਸ ਨੂੰ ਦੇਖ ਦੇ ਹਾਸਾ ਨਾ ਰੋਕ ਸਕੇ।
ਭਾਰਤ ਨੇ ਜਾਰੀ ਕੀਤੀ 68 ਖਤਰਨਾਕ ਅੱਤਵਾਦੀਆਂ ਦੀ ਲਿਸਟ, ਸੈਨਾ ਨੂੰ ਹੁਕਮ ਦਿੱਤਾ ਫਿਕਸ ਟਾਈਮ 'ਤੇ ਮਾਰ ਦੇਵੋ
NEXT STORY