ਨਵੀਂ ਦਿੱਲੀ— ਨਰਿੰਦਰ ਮੋਦੀ ਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੇ ਇਨ ਨੇ ਸੋਮਵਾਰ ਨੂੰ ਨੋਇਡਾ ਵਿਚ ਸੈਮਸੰਗ ਦੇ ਨਵੇਂ ਮੋਬਾਇਲ ਪਲਾਂਟ ਦਾ ਉਦਘਾਟਨ ਕੀਤਾ। ਅੱਜ ਤੋਂ ਨੋਇਡਾ ਵਿਚ ਦੁਨੀਆ ਦਾ ਸਭ ਤੋਂ ਵੱਡਾ ਮੋਬਾਇਲ ਪਲਾਂਟ ਹੁਣ ਸ਼ੁਰੂ ਹੋ ਗਿਆ ਹੈ। ਇਸ ਵਿਚ ਸਾਲਾਨਾ 12 ਕਰੋੜ ਮੋਬਾਇਲ ਫੋਨ ਬਣਾਏ ਜਾਣਗੇ। ਫਿਲਹਾਲ ਕੰਪਨੀ ਭਾਰਤ ਵਿਚ 6.7 ਕਰੋੜ ਸਮਾਰਟ ਫੋਨ ਬਣਾਉਂਦੀ ਹੈ। ਪਲਾਂਟ ਦੇ ਉਦਘਾਟਨ 'ਤੇ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਦੁਨੀਆ ਵਿਚ ਭਾਰਤ ਦੀ ਦਿੱਖ ਬਿਹਤਰ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ ਨੇਤਾ ਮੈਟਰੋ ਦਾ ਸਫਰ ਕਰ ਕੇ ਦਿੱਲੀ ਤੋਂ ਨੋਇਡਾ ਪਹੁੰਚੇ। ਮੂਨ ਐਤਵਾਰ ਨੂੰ ਦਿੱਲੀ ਪਹੁੰਚੇ ਸਨ। ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। ਉਨ੍ਹਾਂ ਦੇ ਨਾਲ ਪਤਨੀ ਕਿਮ ਯੁੰਗ ਸੁਕ, ਕੈਬਨਿਟ ਦੇ ਸੀਨੀਅਰ ਮੈਂਬਰ, ਅਧਿਕਾਰੀ ਅਤੇ 100 ਉਦਯੋਗਪਤੀ ਵੀ ਆਏ ਹਨ। 10 ਜੁਲਾਈ ਨੂੰ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਦਾ ਰਸਮੀ ਸਵਾਗਤ ਹੋਵੇਗਾ। ਫਿਰ ਉਹ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੁਵੱਲੀ ਵਾਰਤਾ ਕਰਨਗੇ। ਇਸ ਦੌਰਾਨ ਰੱਖਿਆ ਖੇਤਰ ਤੇ ਸਾਈਬਰ ਸਕਿਓਰਿਟੀ ਵਿਚ ਕਰਾਰ ਹੋਣ ਦੀ ਉਮੀਦ ਹੈ।
ਫਿਲਹਾਲ ਸੈਮਸੰਗ ਕੰਪਨੀ ਦੇ ਦੇਸ਼ ਵਿਚ 2 ਮੈਨੂਫੈਕਚਰਿੰਗ ਪਲਾਂਟ ਨੋਇਡਾ ਅਤੇ ਸ਼੍ਰੀਪੇਰੂੰਬਦੂਰ ਵਿਚ ਹਨ। ਨੋਇਡਾ ਦਾ ਪਲਾਂਟ ਸੈਕਟਰ 81 ਵਿਚ ਹੈ। ਇਹ 35 ਏਕੜ ਵਿਚ ਫੈਲਿਆ ਹੈ। ਕਰੀਬ 5000 ਕਰੋੜ ਰੁਪਏ ਵਿਚ ਤਿਆਰ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਸੈਮਸੰਗ ਦੇ ਦੇਸ਼ ਵਿਚ 5 ਰਿਸਰਚ ਅਤੇ ਡਿਵੈੱਲਪਮੈਂਟ ਸੈਂਟਰ ਹਨ। ਡੇਢ ਲੱਖ ਰਿਟੇਲ ਆਊਟਲੈਟ ਹਨ। ਕੰਪਨੀ ਦਾ 2016-17 ਵਿਚ ਮੋਬਾਇਲ ਬਿਜ਼ਨੈੱਸ ਰੈਵੇਨਿਊ 34 ਹਜ਼ਾਰ 400 ਕਰੋੜ ਰੁਪਏ ਅਤੇ ਕੁਲ ਵਿਕਰੀ 50 ਹਜ਼ਾਰ ਕਰੋੜ ਰੁਪਏ ਰਹੀ। ਸੈਮਸੰਗ ਦੇ ਜ਼ਰੀਏ 70 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ।
ਸ਼ਰਾਬ ਦੇ ਨਸ਼ੇ 'ਚ ਪਿਤਾ ਨੇ 3 ਸਾਲ ਦੇ ਬੇਟੇ ਨੂੰ ਆਟੋ ਰਿਕਸ਼ਾ ਦੇ ਅੱਗੇ ਸੁੱਟਿਆ
NEXT STORY