ਫਿਰੋਜ਼ਾਬਾਦ— ਝਾਂਸੀ 'ਚ ਯੂ. ਪੀ. ਬੋਰਡ ਦੀ ਉੱਤਰ ਸ਼ੀਟ ਦੀ ਜਾਂਚ ਦੌਰਾਨ ਵਿਦਿਆਰਥੀਆਂ ਅਜੀਬ ਹਰਕਤਾਂ ਸਾਹਮਣੇ ਆ ਰਹੀਆਂ ਹਨ। ਜਿਸ 'ਚ ਕੋਈ ਵਿਦਿਆਰਥੀ ਪਾਸ ਕਰਨ ਲਈ ਬੇਨਤੀ ਕਰ ਰਿਹਾ ਹੈ ਅਤੇ ਕਈਆਂ ਨੇ ਬਿਨਾ ਲਿਖੇ ਹੀ ਪੂਰੀ ਪੇਪਰ ਸ਼ੀਟ ਖਾਲੀ ਛੱਡ ਦਿੱਤੀ ਹੈ। ਵੈਸੇ ਇਹ ਨਵੀਂ ਗੱਲ ਨਹੀਂ ਹੈ ਪੇਪਰ ਸ਼ੀਟ ਚੈੱਕ ਕਰਨ ਵਾਲਿਆਂ ਸਾਹਮਣੇ ਅਜਿਹੀਆਂ ਸ਼ੀਟਾਂ ਆਉਂਦੀਆਂ ਹੀ ਰਹਿੰਦੀਆਂ ਹਨ।
ਦਰਅਸਲ ਜ਼ਿਲੇ ਦੇ ਜੀ. ਆਈ. ਸੀ. ਇੰਟਰ ਕਾਲਜ 'ਚ ਇੰਟਰਮੀਡਿਏਟ ਦੀਆਂ ਜਵਾਬ ਸ਼ੀਟਾਂ ਦਾ ਮੁਲਾਕਣ ਚੱਲ ਰਿਹਾ ਹੈ। ਅਜਿਹੇ 'ਚ ਕੁੱਝ ਵਿਦਿਆਰਥੀ ਨੇ ਆਪਣੀਆਂ ਸ਼ੀਟਾਂ 'ਚ ਰੁਪਏ ਜੋੜ ਕੇ ਪਾਸ ਕਰਨ ਦੀ ਬੇਨਤੀ ਕੀਤੀ ਹੈ, ਉਥੇ ਹੀ ਜੀਵ ਵਿਗਿਆਨ ਦੀਆਂ ਕਾਪੀਆਂ ਦਾ ਮੁਲਾਂਕਣ ਕਰਦੇ ਸਮੇਂ ਇਕ ਸ਼ੀਟ 'ਚੋਂ 100-100 ਦੇ 2 ਨੋਟ ਮਿਲੇ, ਨਾਲ ਹੀ ਕੁੱਝ ਵਿਦਿਆਰਥੀਆਂ ਨੇ ਤਾਂ ਸ਼ੀਟਾਂ 'ਚ ਸੂਬਾ ਸਰਕਾਰ ਦੇ ਨਾਂ 'ਤੇ ਵੀ ਸੰਦੇਸ਼ ਲਿਖਿਆ ਹੈ ਕਿ ਪਹਿਲਾਂ ਅਧਿਆਪਕ ਉਨ੍ਹਾਂ ਨੂੰ ਪੜਾਉਣ, ਉਸ ਤੋਂ ਬਾਅਦ ਇਮਤਿਹਾਨ 'ਚ ਸਖ਼ਤੀ ਕੀਤੀ ਜਾਵੇ। ਜਵਾਬ ਸ਼ੀਟਾਂ ਚੈੱਕ ਕਰਨ ਵਾਲਿਆਂ ਅਧਿਆਪਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮੈਰਿਟ ਦੇ ਆਧਾਰ 'ਤੇ ਹੀ ਅੰਕ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਜਵਾਬ ਸ਼ੀਟਾਂ 'ਚੋਂ ਮਿਲੇ ਪੈਸਿਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਸਾਲ 12ਵੀਂ ਅਤੇ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ 'ਚ ਸੂਬਾ ਸਰਕਾਰ ਨੇ ਕਾਫੀ ਸਖ਼ਤੀ ਕੀਤੀ ਸੀ। ਸੂਬਾ ਸਰਕਾਰ ਨੇ ਨਕਲ ਰੋਕਣ ਲਈ ਇਮਤਿਹਾਨ ਸੈਂਟਰ 'ਚ ਸੀ. ਸੀ. ਟੀ. ਵੀ. ਕੈਮਰੇ ਤਕ ਲਗਾ ਦਿੱਤੇ, ਇੰਨੀ ਜ਼ਿਆਦਾ ਸਖ਼ਤੀ ਦੇ ਚੱਲਦੇ ਸੂਬੇ 'ਚ ਕਰੀਬ 10 ਲੱਖ ਤੋਂ ਜ਼ਿਆਦਾ ਬੱਚਿਆਂ ਨੇ ਇਮਤਿਹਾਨ ਨਹੀਂ ਦਿੱਤੇ।
ਭਾਰਤ ਨੇ ਪਾਕਿ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਨੂੰ ਠਹਿਰਾਇਆ ਸਹੀ
NEXT STORY