ਸ਼੍ਰੀਨਗਰ- ਕਸ਼ਮੀਰ ਦਾ ਸਦੀਆ ਪੁਰਾਣਾ 'ਨਾਮਦਾ' (ਊਨੀ ਗਲੀਚਾ) ਸ਼ਿਲਪਕਾਰੀ ਅਲੋਪ ਹੋਣ ਦੇ ਕੰਢੇ ਤੋਂ ਵਾਪਸ ਆ ਗਿਆ ਹੈ। ਇਕ ਵਾਰ ਲੁਪਤ ਹੋ ਚੁਕੀ ਕਲਾ ਨੂੰ 2200 ਤੋਂ ਵੱਧ ਕਾਰੀਗਰਾਂ ਮੁੱਖ ਰੂਪ ਨਾਲ ਔਰਤਾਂ ਨੇ ਮੁੜ ਜਿਊਂਦਾ ਕੀਤਾ ਹੈ। ਜਿਨ੍ਹਾਂ ਨੇ ਇਸ ਹਫ਼ਤੇ ਯੂ.ਕੇ., ਜਾਪਾਨ, ਹਾਲੈਂਡ ਅਤੇ ਜਰਮਨੀ ਤੋਂ ਪ੍ਰਾਪਤ 1.5 ਲੱਖ ਡਾਲਰ ਮੁੱਲ ਦੀ ਨਿਰਯਾਤ ਖੇਪ ਦਾ ਪਹਿਲਾ ਬੈਚ ਭੇਜਿਆ ਹੈ। ਇਹ 25 ਸਾਲਾਂ 'ਚ ਜੰਮੂ ਕਸ਼ਮੀਰ 'ਚ ਬਣੇ ਨਮਦਾ ਦਾ ਪਹਿਲਾ ਨਿਰਯਾਤ ਹੈ। 11ਵੀਂ ਸ਼ਤਾਬਦੀ ਦੀ ਕਲਾ ਨੂੰ ਬਚਾਉਣ ਲਈ ਕੇਂਦਰ ਦੇ ਵਿਸ਼ੇਸ਼ ਪਾਇਲਟ ਪ੍ਰਾਜੈਕਟ ਦੇ ਹਿੱਸੇ ਵਜੋਂ ਕਾਰੀਗਰਾਂ ਦੀ ਸਿਖਲਾਈ ਤੋਂ ਬਾਅਦ ਇਹ ਤਬਦੀਲੀ ਆਈ। ਕੌਸ਼ਲ ਵਿਕਾਸ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਵਲੋਂ ਨਵੰਬਰ 2021 'ਚ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਨੇ ਹੁਣ ਤੱਕ 6 ਸਮੂਹਾਂ- ਸ਼੍ਰੀਨਗਰ, ਬਾਰਾਮੂਲਾ, ਗਾਂਦੇਰਬਲ, ਬਾਂਦੀਪੋਰਾ, ਬਡਗਾਮ ਅਤੇ ਅਨੰਤਨਾਗ 'ਚ 2,212 ਨਮਦਾ ਸ਼ਿਲਪ ਨਿਰਮਾਤਾਵਾਂ ਨੂੰ ਪ੍ਰਮਾਣਿਤ ਕੀਤਾ ਹੈ।
ਕੇਂਦਰ ਦੇ ਅਧੀਨ ਜੰਮੂ ਕਸ਼ਮੀਰ ਹਸਤਸ਼ਿਲਪ ਅਤੇ ਕਾਲੀਨ ਖੇਤਰ ਕੌਸ਼ਲ ਪ੍ਰੀਸ਼ਦ ਦੇ ਚੇਅਰਮੈਨ ਅਰਸ਼ਦ ਮੀਰ ਨੇ ਦੱਸਿਆ,''1970 ਦੇ ਦਹਾਕੇ 'ਚ ਕਸ਼ਮੀਰੀ ਨਾਮਦਾਵਾਂ ਦਾ ਸਾਲਾਨਾ ਨਿਰਯਾਤ 300 ਤੋਂ 400 ਕਰੋੜ ਰੁਪਏ ਦਾ ਹੁੰਦਾ ਸੀ ਪਰ ਹੌਲੀ-ਹੌਲੀ ਕੱਚੇ ਮਾਲ, ਕੁਸ਼ਲ ਜਨਸ਼ਕਤੀ ਦੀ ਘਾਟ ਕਾਰਨ 1998 ਤੋਂ ਨਿਰਯਾਤ 'ਚ ਲਗਭਗ 100 ਫੀਸਦੀ ਦੀ ਗਿਰਾਵਟ ਆਈ। 1.5 ਲੱਖ ਅਮੀਰੀਕ ਡਾਲਰ ਦਾ ਨਵੀਨਤਮ ਨਿਰਯਾਤ ਆਰਡਰ 25 ਸਾਲਾਂ 'ਚ ਪਹਿਲਾ ਹੈ।'' ਹਾਲ ਹੀ 'ਚ ਕੌਂਸਲ ਨੇ ਕਸ਼ਮੀਰ ਦੇ ਬੁਨਕਰਾਂ ਨੂੰ ਆਪਣੇ ਨਾਮਦਾ ਵੇਚਣ 'ਚ ਮਦਦ ਕਰਨ ਲਈ ਫਲਿਪਕਾਰਟ ਨਾਲ ਇਕ ਸਮਝੌਤਾ ਕੀਤਾ, ਜੋ ਹੁਣ ਕ੍ਰਿਸਮਿਸ ਸਜਾਵਟ, ਲਿਬਾਸ ਅਤੇ ਟੇਬਲ ਟਾਪ ਸਮੇਤ 10 ਉਤਪਾਦ ਸ਼੍ਰੇਣੀਆਂ 'ਚ ਬਣਾਏ ਜਾ ਰਹੇ ਹਨ। ਸਿੱਖਿਅਤ ਲੋਕ ਕਸ਼ਮੀਰ ਦੀ ਸਭ ਤੋਂ ਜ਼ਿਕਰਯੋਗ ਪਰੰਪਰਾ ਨੂੰ ਮੁੜ ਜਿਊਂਦੇ ਕਰਨ ਦੇ ਮਿਸ਼ਨ ਨੂੰ ਸ਼ਕਤੀ ਦੇਣ ਲਈ ਕਸ਼ਮੀਰ ਭਰ 'ਚ ਹੋਰ ਵੱਧ ਬੇਰੁਜ਼ਗਾਰ ਔਰਤਾਂ ਨੂੰ ਵੀ ਸਿੱਖਿਅਤ ਕਰ ਰਹੇ ਹਨ।
ਸੰਸਦ ਦਾ ਮਾਨਸੂਨ ਸੈਸ਼ਨ ਹੰਗਾਮੇ ਭਰਿਆ ਰਹਿਣ ਦੇ ਆਸਾਰ
NEXT STORY