ਮੁੰਬਈ— ਮਹਾਰਾਸ਼ਟਰ ਦੇ ਕਿਸਾਨ ਇਕ ਵਾਰ ਫਿਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਖਿਲਾਫ ਸੜਕਾਂ 'ਤੇ ਉਤਰੇ ਹਨ। ਕਿਸਾਨ ਕਰਜ਼ ਮੁਆਫ਼ੀ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਅ ਕਰਨ ਨਾਸਿਕ ਤੋਂ ਚੱਲ ਕੇ ਮੁੰਬਈ ਪੁੱਜਣਗੇ। ਫਿਲਹਾਲ ਕਿਸਾਨਾਂ ਨੂੰ ਕਾਰਵਾਂ ਠਾਣੇ ਦੇ ਆਨੰਦ ਨਗਰ ਤੱਕ ਪੁੱਜ ਚੁੱਕਿਆ ਹੈ। ਕਿਸਾਨਾਂ ਦੀ ਇਹ ਸਭਾ ਸੋਮਵਾਰ ਨੂੰ ਮੁੰਬਈ ਪੁੱਜ ਜਾਵੇਗੀ। ਇਸ ਦੌਰਾਨ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਵੀ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਐਲਾਨ ਕੀਤਾ ਸੀ। ਮਹਾਰਾਸ਼ਟਰ 'ਚ ਸ਼ਿਵ ਸੈਨਾ ਅਤੇ ਭਾਜਪਾ ਦਾ ਗਠਜੋੜ ਹੈ ਪਰ ਊਧਵ ਠਾਕਰੇ ਦੀ ਫੌਜ ਕਿਸਾਨਾਂ ਦੇ ਮੁੱਦੇ 'ਤੇ ਫੜਨਵੀਸ ਸਰਕਾਰ ਦਾ ਘਿਰਾਅ ਕਰਦੀ ਰਹੀ ਹੈ। ਹੁਣ ਕਿਸਾਨਾਂ ਦਾ ਹਮਦਰਦ ਬਣਨ ਦੀ ਕਵਾਇਦ 'ਚ ਮਨਸੇ ਵੀ ਉਤਰ ਗਈ ਹੈ। ਮਨਸੇ ਦਾ ਕਹਿਣਾ ਹੈ ਕਿ ਭਾਜਪਾ ਨੇ ਜੋ ਵਾਅਦਾ ਕੀਤਾ ਸੀ, ਸੱਤਾ 'ਚ ਜਾਣ ਤੋਂ ਬਾਅਦ ਉਹ ਭੁੱਲ ਗਈ।
ਮਹਾਰਾਸ਼ਟਰ ਦੇ ਕਿਸਾਨ ਲੰਬੇ ਸਮੇਂ ਤੋਂ ਕਰਜ਼ ਮੁਆਫ਼ੀ ਦੀ ਮੰਗ ਕਰ ਰਹੇ ਹਨ। ਆਲ ਇੰਡੀਆ ਕਿਸਾਨ ਸਭਾ (ਏ.ਆਈ.ਕੇ.ਐੱਸ.) ਦੇ ਕਰੀਬ 30 ਹਜ਼ਾਰ ਕਿਸਾਨਾਂ ਦਾ ਸਮੂਹ ਪੂਰਨ ਕਰਜ਼ ਮੁਆਫ਼ੀ ਦੀ ਮੰਗ ਨੂੰ ਲੈ ਕੇ ਬੀਤੇ ਮੰਗਲਵਾਰ ਤੋਂ ਪੈਦਲ ਮਾਰਚ ਸ਼ੁਰੂ ਕੀਤਾ ਹੈ। 5 ਮਾਰਚ ਨੂੰ ਨਾਸਿਕ ਦੇ ਸੀ.ਬੀ.ਐੱਸ. ਚੌਕ ਤੋਂ ਪੈਦਲ ਮਾਰਚ 'ਤੇ ਨਿਕਲੇ ਹਰ ਦਿਨ 30 ਕਿਲੋਮੀਟਰ ਦਾ ਰਸਤਾ ਤੈਅ ਕਰ ਰਹੇ ਹਨ। ਇਸ ਮੋਰਚੇ 'ਚ ਨੌਜਵਾਨ, ਬਜ਼ੁਰਗ ਅਤੇ ਔਰਤਾਂ ਵੀ ਸ਼ਾਮਲ ਹਨ। ਸ਼ਨੀਵਾਰ ਨੂੰ ਕਿਸਾਨਾਂ ਦਾ ਪੈਦਲ ਮਾਰਚ ਭਿਵੰਡੀ ਕੋਲ ਪੁੱਜ ਗਿਆ। ਸਾਰੇ ਕਿਸਾਨ 12 ਮਾਰਚ ਨੂੰ ਮਹਾਰਾਸ਼ਟਰ ਵਿਧਾਨ ਸਭਾ ਦਾ ਘਿਰਾਅ ਕਰਨ ਵਾਲੇ ਹਨ।
ਸੀਲਿੰਗ: ਸਿਆਸੀ ਨੌਟੰਕੀ ਹੈ ਅਰਵਿੰਦ ਕੇਜਰੀਵਾਲ ਦੇ ਭੁੱਖ ਹੜਤਾਲ ਦੀ ਧਮਕੀ
NEXT STORY