ਕੌਸ਼ੰਬੀ— ਉੱਤਰ ਪ੍ਰਦੇਸ਼ ਦੇ ਕੌਸ਼ੰਬੀ 'ਚ ਇਕ ਔਰਤ ਨੇ ਆਪਣੀ 5 ਮਹੀਨੇ ਦੀ ਬੇਟੀ ਸਮੇਤ ਅੱਗ ਲਾ ਲਈ, ਜਿਸ ਨਾਲ ਦੋਹਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਕੋਖਰਾਜ ਥਾਣਾ ਖੇਤਰ ਦੇ ਰੋਹੀ ਪਿੰਡ ਵਾਸੀ ਮਨੋਜ ਕੁਮਾਰ ਦੀ ਪਤਨੀ ਸੀਮਾ (35) ਨੇ ਮੰਗਲਵਾਰ ਨੂੰ ਖੁਦ 'ਤੇ ਅਤੇ ਆਪਣੀ 5 ਮਹੀਨੇ ਦੀ ਬੇਟੀ 'ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਾ ਲਈ।
ਉਨ੍ਹਾਂ ਨੇ ਦੱਸਿਆ ਕਿ ਇਸ ਵਾਰਦਾਤ 'ਚ ਮਾਂ-ਬੇਟੀ ਗੰਭੀਰ ਰੂਪ ਨਾਲ ਝੁਲਸ ਗਈਆਂ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਦੋਹਾਂ ਨੂੰ ਜ਼ਿਲਾ ਹਸਪਤਾਲ ਭੇਜਿਆ, ਜਿੱਥੇ ਦੋਹਾਂ ਨੇ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਚਕਾਰ ਨਦੀ 'ਚ ਪਲਟ ਗਈ ਕਿਸ਼ਤੀ, ਇਸ ਹਾਲਤ 'ਚ ਮਿਲੀ ਲੜਕੀ ਦੀ ਲਾਸ਼
NEXT STORY