ਲੱਖਾਂ ਦੇ ਸੋਣੇ ਦੇ ਗਹਿਣੇ, ਮੋਬਾਈਲ ਅਤੇ ਨਕਦੀ ਤੇ ਕੀਤਾ ਹੱਥ ਸਾਫ਼
ਪਠਾਨਕੋਟ (ਸ਼ਾਰਦਾ)-ਨਗਰ ਵਿਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦੀ ਬਜਾਏ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਸੰਘਣੀ ਅਬਾਦੀ ਅਤੇ ਮੁੱਖ ਬਜਾਰਾਂ ’ਚ ਵੀ ਸੇਂਧ ਲਗਾਉਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸੇ ਕੜੀ ਵਿਚ ਚੋਰਾਂ ਨੇ ਬੀਤੀ ਸ਼ਾਮ ਰੇਲਵੇ ਰੋਡ ਸਥਿਤ 3 ਦੁਕਾਨਾਂ ਵਿਚ ਸੇਂਧ ਲਗਾ ਕੇ ਲੱਖਾਂ ਦਾ ਸਮਾਨ ਅਤੇ ਨਕਦੀ ਚੁਰਾ ਲਈ। ਚੋਰਾਂ ਦਾ ਸ਼ਿਕਾਰ ਵਿਜੇ ਕਲਾਥ ਹਾਊਸ, ਕਮਲਾ ਕਲੀਨਿਕ ਅਤੇ ਕਨਿਸ਼ ਕੰਮਿਊਨੀਕੇਸ਼ਨ ਨਾਮੀ ਦੁਕਾਨਾਂ ਬਣੀਆਂ। ਇਸ ਸੰਬੰਧ ਵਿਚ ਵਿਜੇ ਕਲਾਥ ਹਾਊਸ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਰੋਜਾਨਾਂ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਗਿਆ ਸੀ ਪਰ ਵੀਰਵਾਰ ਦੀ ਸਵੇਰੇ ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਦੁਕਾਨ ਦੀ ਛੱਤ ਵਿਚ ਛੇਦ ਸੀ ਅਤੇ ਉਪਰੀ ਦਿਸ਼ਾ ਤੋਂ ਚੋਰਾਂ ਨੇ ਆ ਕੇ ਉਨ੍ਹਾਂ ਦੀ ਦੁਕਾਨ ਦਾ ਸਾਮਾਨ ਚੁਰਾਇਆ। ਇਸ ਤੋਂ ਇਲਾਵਾ ਨਜ਼ਦੀਕੀ ਦੁਕਾਨਾਂ ਦੀਆਂ ਛੱਤਾਂ ਵਿਚ ਵੀ ਹੋਲ ਹੋਏ ਸਨ। ਵਿਜੈ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਚੋਂ 25 ਹਜ਼ਾਰ ਦੀ ਨਕਦੀ ਲੈ ਗਏ ਹਨ ਅਤੇ ਉਨ੍ਹਾਂ ਦਾ ਕੁੱਲ 75 ਹਜ਼ਾਰ ਦਾ ਨੁਕਸਾਨ ਹੋਇਆ ਹੈ। ਕਮਲਾ ਕਲੀਨਿਕ ਦੇ ਡਾ. ਰਜੇਸ਼ ਗੁਪਤਾ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਵਰਿੰਦਾਵਨ ਗਿਆ ਹੋਇਆ ਸੀ। ਵਾਪਸ ਪਰਤਣ ’ਤੇ ਜਦੋਂ ਉਨ੍ਹਾਂ ਨੇ ਵੀਰਵਾਰ ਨੂੰ ਕਲੀਨਿਕ ਖੋਲ੍ਹਿਆ ਤਾਂ ਅੰਦਰ ਰੱਖੀ ਸੇਫ਼ ਵਿਚ 25 ਤੌਲੇ ਸੋਣੇ ਦੇ ਗਹਿਣੇ ਅਤੇ 18 ਹਜ਼ਾਰ ਦੀ ਨਕਦੀ ਗਾਇਬ ਸੀ। ਤੀਜੇ ਦੁਕਾਨਦਾਰ ਕਨਿਸ਼ ਕੰਮਿਊਨੀਕੇਸ਼ਨ ਦੇ ਮਾਲਕ ਸਚਿਨ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਚੋਂ ਸੇਂਧ ਲਗਾ ਕੇ ਮਹਿੰਗੇ ਕੀਮਤੀ ਮੋਬਾਈਲ ਅਤੇ ਹੋਰ ਸਮੱਗਰੀ ਲੈ ਗਏ ਹਨ। ਇਸ ਵਾਰਦਾਤ ਨਾਲ ਉਨ੍ਹਾਂ ਨੂੰ ਲਗਭਗ 2 ਲੱਖ ਦਾ ਨੁਕਸਾਨ ਹੋਇਆ ਹੈ।
ਦੂਜੇ ਪਾਸੇ ਚੋਰੀ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਵਪਾਰੀਆਂ ਵਿਚ ਹਾਹਾਕਾਰ ਮਚ ਗਿਆ। ਪਠਾਨਕੋਟ ਵਪਾਰ ਮੰਡਲ ਦੇ ਐਸ.ਐਸ.ਬਾਵਾ ਆਪਣੇ ਸਾਥੀਆਂ ਸਣੇ ਉਪਰੋਕਤ ਸਥਾਨ ’ਤੇ ਪਹੁੰਚੇ ਅਤੇ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ। ਉਥੇ ਹੀ ਪੁਲਸ ਵੀ ਡਾੱਗ ਸਕੁਐਡ ਲੈ ਕੇ ਚੋਰੀ ਦੀ ਵਾਰਦਾਤ ਵਾਲੇ ਸਥਾਨ ’ਤੇ ਪਹੁੰਚੀ ਅਤੇ ਸਥਿਤੀ ਦੀ ਸਮੀਖਿਆ ਕੀਤੀ। ਵਰਨਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਰੇਲਵੇ ਰੋਡ ’ਤੇ ਕਈ ਚੋਰੀ ਦੀਆਂ ਵਾਰਦਾਤਾਂ ਹੋਈਆਂ ਸਨ ਅਤੇ ਅਜੇ ਤੱਕ ਚੋਰ ਗਿਰੋਹ ਪੁਲਸ ਨੇ ਹੱਥੇ ਨਹੀਂ ਚੜਨ ਨਾਲ ਜਨਤਾ ਆਪਣੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਵਹਿਮ ਵਿਚ ਹੈ।
ਵੀਡੀਓ 'ਚ ਦੇਖੋ 5ਵੀਂ ਫੇਲ ਨਕਲੀ ਪੁਲਸੀਏ ਦੀ ਕਰਤੂਤ
NEXT STORY