ਮੁੰਬਈ- ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ ਜੋ ਆਏ ਦਿਨ ਲੋੜਮੰਦਾਂ ਦੀ ਮਦਦ ਕਰਦੇ ਰਹਿੰਦੇ ਹਨ, ਕੁਝ ਸਿਤਾਰੇ ਤਾਂ ਅਜਿਹੇ ਵੀ ਹਨ ਜੋ ਬਿਨ੍ਹਾਂ ਦੱਸੇ ਦੂਜਿਆਂ ਦੀ ਮਦਦ ਕਰਦੇ ਹਨ। ਆਓ ਅਸੀ ਤੁਹਾਨੂੰ ਕੁਝ ਅਜਿਹੇ ਸਿਤਾਰਿਆਂ ਦੇ ਬਾਰੇ 'ਚ ਦੱਸਦੇ ਹਾਂ ਜੋ ਦਿਲ ਤੋਂ ਵੀ ਉਨੇ ਵੱਡੇ ਹਨ ਜਿਨ੍ਹਾਂ ਆਪਣੇ ਨਾਂ ਤੋਂ।
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਪੇਟਾ ਨੂੰ ਸਪੋਰਟ ਕਰਦੀ ਹੈ ਨਾਲ ਹੀ ਉਸ ਨੇ ਆਪਣੀਆਂ ਅੱਖਾਂ ਦਾਨ ਕਰ ਦਿੱਤੀਆਂ ਹਨ।
ਸਲਮਾਨ ਖਾਨ ਤਾਂ ਆਏ ਦਿਨ ਕੁਝ ਨਾ ਕੁਝ ਲੋੜਮੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ। ਬੀਇੰਗ ਹਿਊਮਨ ਖੁਦ ਸਲਮਾਨ ਖਾਨ ਹੀ ਚਲਾਉਂਦੇ ਹਨ।
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਪਣੀ ਮਾਂ ਮੁਜੈਨ ਦੀ ਚੈਰਿਟੀ 'ਚ ਆਏ ਦਿਨ ਮਦਦ ਕਰਦੀ ਰਹਿੰਦੀ ਹੈ।
ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਸਲਮਾਨ ਦੀ ਚੈਰਿਟੀ ਬੀਇੰਗ ਹਿਊਮਨ ਲਈ ਦਬੰਗ ਫਿਲਮ ਦੀ ਪੂਰੀ ਫੀਸ ਦਾਨ 'ਚ ਦੇ ਦਿੱਤੀ ਸੀ।
ਮਹਾਨਾਇਕ ਅਮਿਤਾਭ ਬੱਚਨ ਯੂਨੀਸੇਫ ਦੇ ਪੋਲੀਓ ਕੈਂਪੇਨ ਨਾਲ ਜੁੜੇ ਹੋਏ ਹਨ।
ਅਦਾਕਾਰ ਰਜਨੀਕਾਂਤ ਵੀ ਵੱਡੇ ਦਿਲ ਵਾਲੇ ਹਨ। ਰਜਨੀਕਾਂਤ ਨੇ ਆਂਧਰਾ 'ਚ ਇਕ ਧਾਰਮਿਕ ਸ਼ਰਾਈਨ ਨੂੰ 10 ਕਰੋੜ ਰੁਪਏ ਦਾਨ 'ਚ ਦਿੱਤੇ ਸਨ।
ਅਦਾਕਾਰ ਆਮਿਰ ਖਾਨ ਨੇ ਗੁਪਤ ਰੂਪ ਨਾਲ 2 ਕਰੋੜ ਰੁਪਏ ਦਾਨ 'ਚ ਦਿੱਤੇ ਸਨ। ਇਹ ਪੈਸੇ ਆਮਿਰ ਨੇ ਲੇਹ 'ਚ ਆਏ ਹੜ੍ਹ ਦੀ ਮਦਦ ਲਈ ਦਿੱਤੇ ਸਨ।
'ਹੈੱਪੀ ਐਂਡਿੰਗ' ਦੀ ਫਰਸਟ ਲੁੱਕ ਤੇ ਟਰੇਲਰ ਜਾਰੀ (ਵੀਡੀਓ)
NEXT STORY