ਮੁੰਬਈ- ਬਾਲੀਵੁੱਡ ਸੰਗੀਤਕਾਰ ਪ੍ਰੀਤਮ ਇਕ ਲੰਬੇ ਬ੍ਰੇਕ ਤੋਂ ਬਾਅਦ ਕੰਮ 'ਤੇ ਵਾਪਸ ਆ ਰਹੇ ਹਨ। ਉਨ੍ਹਾਂ ਦੀ ਅਗਲੇ ਮਹੀਨੇ ਤੋਂ ਕੰਮ ਸ਼ੁਰੂ ਕਰਨ ਦੀ ਯੋਜਨਾ ਹੈ। ਪ੍ਰੀਤਮ ਨੇ ਪਿਛਲੇ ਸਾਲ ਅਕਤੂਬਰ 'ਚ ਆਪਣੀ ਪਰਿਵਾਰਕ ਜ਼ਿੰਮੇਵਾਰੀਆਂ ਲਈ ਕੰਮ ਤੋਂ ਬ੍ਰੇਕ ਲਿਆ ਸੀ। ਉਨ੍ਹਾਂ ਦੇ ਕੰਮ ਦੀਆਂ ਯੋਜਨਾਵਾਂ 'ਚ ਸੈਫ ਅਲੀ ਖਾਨ ਅਤੇ ਕੈਟਰੀਨਾ ਕੈਫ ਵਲੋਂ ਅਭਿਨੀਤ ਫਿਲਮ 'ਫੈਂਟਮ' ਹੋਵੇਗੀ। ਪ੍ਰੀਤਮ ਨੇ ਇਕ ਬਿਆਨ 'ਚ ਕਿਹਾ, ''ਮੈਨੂੰ ਅਜੇ ਫਿਲਮ ਦੇ ਲਈ ਗੀਤ ਤਿਆਰ ਕਰਨਾ ਹੈ। ਮੈਂ ਅਤੇ ਨਿਰਦੇਸ਼ਕ ਕਬੀਰ ਖਾਨ ਨੇ ਇਸ ਬਾਰੇ ਚਰਚਾ ਕੀਤੀ ਹੈ ਕਿ ਫਿਲਮ ਨੂੰ ਕਿਸ ਤਰ੍ਹਾਂ ਦਾ ਸੰਗੀਤ ਚਾਹੀਦਾ ਹੈ। ਮੈਂ ਇਕ ਵਾਰੀ ਦੇਖਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਕੀ ਸ਼ੂਟ ਕੀਤਾ ਹੈ। ਉਸ ਦੇ ਬਾਅਦ ਹੀ ਮੈਨੂੰ ਸੰਗੀਤ ਬਾਰੇ ਇਕ ਵਧੀਆ ਵਿਚਾਰ ਮਿਲੇਗਾ।'' ਪ੍ਰੀਤਮ ਨੂੰ ਇਮਰਾਨ ਹਾਸ਼ਮੀ ਵੱਲੋਂ ਅਭਿਨੀਤ 'ਟਾਈਗਰਸ' ਫਿਲਮ 'ਤੇ ਕੰਮ ਕਰਨਾ ਹੈ।
ਮਿਲੋ ਬਾਲੀਵੁੱਡ ਦੇ ਵੱਡੇ ਦਿਲ ਵਾਲੇ ਸਿਤਾਰਿਆਂ ਨੂੰ (ਦੇਖੋ ਤਸਵੀਰਾਂ)
NEXT STORY