ਉਹ ਇਸ ਨੂੰ ਪੱਥਰ ਯੁਗ ਦਾ ਕੈਂਪ ਕਹਿੰਦੇ ਹਨ ਅਤੇ ਇਸ ਵਿਚ ਠੀਕ ਪੱਥਰ ਯੁਗ ਦੇ ਤੌਰ-ਤਰੀਕਿਆਂ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਇਸ ਦੌਰਾਨ ਉਨ੍ਹਾਂ ਨੂੰ ਕਦੇ-ਕਦੇ ਕਿਸੇ ਸਾਮਾਨ ਦੀ ਲੋੜ ਪਵੇ ਤਾਂ ਉਸ ਨੂੰ ਖਰੀਦਣ ਲਈ ਕਿਸੇ ਸੁਪਰ ਮਾਰਕੀਟ ਵਿਚ ਵੀ ਉਹ ਚਮੜੇ ਦੇ ਲੰਗੋਟ ਅਤੇ ਸਕਰਟ ਪਹਿਨ ਕੇ ਪਹੁੰਚਦੇ ਹਨ।
ਇਸ ਸਾਲ 10ਵੀਂ ਵਾਰ ਹੈਂਬਰਗ ਯੂਨੀਵਰਸਿਟੀ ਦੇ ਪੁਰਾਤਤਵ ਅਤੇ ਉਸ ਦੇ ਵਿਦਿਆਰਥੀ ਪੱਥਰ ਯੁਗ 'ਚ ਜਿਊਣ ਦਾ ਅਨੁਭਵ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਦਰਅਸਲ, ਇਹ ਇਕ 'ਪੱਥਰ ਯੁਗ ਕੈਂਪ' ਹੈ। ਜੋ ਜਰਮਨੀ ਦੇ ਐਲਵਰਡੋਰਫ ਕਸਬੇ ਵਿਚ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਦੇ ਕੈਂਪ ਵਿਚ ਲੱਗਭਗ 26 ਵਿਦਿਆਰਥੀਆਂ ਨੇ ਹਿੱਸਾ ਲਿਆ, ਜੋ ਇਹ ਮਹਿਸੂਸ ਕਰਨਾ ਚਾਹੁੰਦੇ ਸਨ ਕਿ ਇਨਸਾਨ 10 ਹਜ਼ਾਰ ਸਾਲ ਪਹਿਲਾਂ ਕਿਵੇਂ ਰਹਿੰਦੇ ਸੀ।
ਕੈਂਪ 'ਚ ਕਦਮ ਰੱਖਦਿਆਂ ਹੀ ਸੜੀਆਂ ਹੋਈਆਂ ਲਕੜੀਆਂ ਦੀ ਗੰਧ ਮਹਿਸੂਸ ਹੋਣ ਲੱਗਦੀ ਹੈ। ਕੈਂਪ ਵਿਚ ਪੱਥਰ ਯੁਗ ਦਾ ਅਨੁਭਵ ਲੈਣ ਲਈ ਆਈ ਜੈਨੀਮੇਰੀ ਲਈ ਇਹ ਪਹਿਲਾ ਮੌਕਾ ਕਿਸੇ ਸੁਪਨੇ ਦੇ ਸਾਕਾਰ ਹੋਣ ਤੋਂ ਘੱਟ ਨਹੀਂ ਸੀ। ਉਹ ਕਾਰਬਨਮੋਨੋਆਕਸਾਈਡ ਦੇ ਉਸ ਪੱਧਰ ਦਾ ਵਿਸ਼ਲੇਸ਼ਣ ਕਰ ਰਹੀ ਹੈ, ਜਿਸ ਦਾ ਸਾਹਮਣਾ ਸਾਡੇ ਪੂਰਵਜਾਂ ਨੂੰ ਉਸ ਸਮੇਂ ਕਰਨਾ ਪਿਆ ਸੀ। ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਉਹ ਇਹ ਜਾਣ ਸਕਦੀ ਹੈ ਕਿ ਪੱਥਰ ਯੁਗ ਦੇ ਆਖਰੀ ਹਿੱਸੇ 'ਚ ਇਨਸਾਨ ਕਿਵੇਂ ਰਹਿੰਦੇ ਸਨ। ਉਸ ਸਮੇਂ ਅੱਗ ਉਨ੍ਹਾਂ ਦੀਆਂ ਥਾਵਾਂ 'ਤੇ ਹਮੇਸ਼ਾ ਬਲਦੀ ਰਹਿੰਦੀ ਸੀ, ਜਿਸ ਤੋਂ ਉਹ ਕਈ ਕੰਮ ਲੈਂਦੇ ਸਨ।
ਜੈਨੀਮੇਰੀ ਨੇ ਪੱਥਰ ਯੁਗ ਕੈਂਪ 'ਚ ਹਿੱਸਾ ਲੈ ਰਹੇ ਸਾਰੇ ਲੋਕਾਂ ਦੇ ਗਲਾਂ 'ਚ ਗਾਜਰ ਦੇ ਆਕਾਰ ਦੇ ਆਧੁਨਿਕ ਉਪਕਰਨ ਟੰਗੇ ਸਨ ਤਾਂ ਕਿ ਮਾਪਿਆ ਜਾ ਸਕੇ ਕਿ ਕਿੰਨੀ ਮੋਨੋਆਕਸਾਈਡ ਸਾਹ ਦੇ ਰਸਤੇ ਸਰੀਰ 'ਚ ਜਾ ਰਹੀ ਸੀ।
ਉਸ ਸਮੇਂ ਦੀਆਂ ਚੱਟਾਨਾਂ 'ਤੇ ਉਕਰੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਕਿਸ਼ਤੀ ਬਣਾਉਣੀ ਵੀ ਸਿੱਖ ਲਈ ਸੀ। ਨਾਰਵੇ ਵਿਚ ਸਮੁੰਦਰ ਤੱਟ ਨਾਲ ਲੱਗਦੀਆਂ ਖੜ੍ਹੀਆਂ ਚੱਟਾਨਾਂ 'ਤੇ ਹਜ਼ਾਰਾਂ ਸਾਲ ਪੁਰਾਣੀ ਉਕਰੀ ਇਕ ਤਸਵੀਰ ਵਿਚ ਲੜਕੀ ਅਤੇ ਚਮੜੇ ਨਾਲ ਤਿਆਰ ਇਕ ਕਿਸ਼ਤੀ ਦਾ ਪਤਾ ਲੱਗਦਾ ਹੈ। ਦੇਖਣ ਵਿਚ ਇਹ ਟੋਕਰੀ ਜਿਹੀ ਲੱਗਦੀ ਹੈ, ਜਿਸ ਵਿਚ ਇਕ ਇਨਸਾਨ ਨੂੰ ਬੈਠਾ ਦਿਖਾਇਆ ਗਿਆ ਹੈ।
ਕੈਂਪ ਵਿਚ ਵੀ ਉਸੇ ਜ਼ਮਾਨੇ ਦੀ ਤਕਨੀਕ ਅਤੇ ਸਮੱਗਰੀ ਨਾਲ ਕਿਸ਼ਤੀ ਤਿਆਰ ਕਰਨ ਦਾ ਯਤਨ ਕੀਤਾ ਗਿਆ ਹੈ। ਪਹਾੜੀ ਬਦਾਮ ਅਤੇ ਟਾਹਣੀਆਂ ਨਾਲ ਉਨ੍ਹਾਂ ਨੇ ਜਾਨਵਰਾਂ ਦਾ ਤਾਜ਼ਾ ਚਮੜਾ ਲਗਾ ਲਿਆ, ਜਿਸ ਦਾ ਫਰ ਵਾਲਾ ਹਿੱਸਾ ਕਿਸ਼ਤੀ ਦੇ ਅੰਦਰ ਵੱਲ ਰੱਖਿਆ ਗਿਆ। ਤਿੰਨ-ਚਾਰ ਦਿਨ ਧੁੱਪ ਵਿਚ ਸੁਕਾਉਣ ਅਤੇ ਚਮੜੇ ਨੂੰ ਕੱਸਣ ਤੋਂ ਬਾਅਦ ਕਿਸ਼ਤੀ ਤਿਆਰ ਕੀਤੀ ਗਈ ਸੀ।
ਇਹ ਕੈਂਪ ਤਾਂ ਜਰਮਨ ਯੂਨੀਵਰਸਿਟੀ ਇਕ ਤਜਰਬੇ ਵਜੋਂ ਲਗਾਉਂਦੀ ਹੈ ਪਰ ਜਰਮਨੀ ਵਿਚ ਕੁਝ ਲੋਕਾਂ ਨੂੰ ਕੈਂਪ ਵਿਚ ਰਹਿਣ ਦਾ ਖਾਸ ਸ਼ੌਕ ਹੈ। ਨਾਰਥ ਰਾਈਨ ਬੈਸਟਫਾਲੀਆ ਰਾਜ ਵਿਚ ਹੀ ਲੱਗਭਗ 30 ਹਜ਼ਾਰ ਲੋਕ ਸਥਾਈ ਕੈਂਪਾਂ ਵਿਚ ਰਹਿੰਦੇ ਹਨ। ਇਹ ਲੋਕ ਕਿਸੇ ਤਰ੍ਹਾਂ ਨਾਲ ਗਰੀਬ ਨਹੀਂ ਹਨ ਪਰ ਇਨ੍ਹਾਂ ਨੂੰ ਕੈਂਪਾਂ ਵਿਚ ਹੀ ਰਹਿਣਾ ਪਸੰਦ ਹੈ। ਸ਼ਹਿਰਾਂ ਵਿਚ ਉਨ੍ਹਾਂ ਦੇ ਆਪਣੇ ਅਪਾਰਟਮੈਂਟ ਹਨ ਪਰ ਉਹ ਘੱਟ ਹੀ ਵਰਤਦੇ ਹਨ। ਇਨ੍ਹਾਂ 'ਚੋਂ ਕਈ ਲੋਕ (ਮੋਟਰ ਗੱਡੀ ਦੇ ਪਿੱਛੇ ਰਹਿਣ ਲਈ ਲੱਗਾ ਹਿੱਸਾ, ਜਿਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ) ਵਿਚ ਰਹਿੰਦੇ ਹਨ। ਕਈ ਲੋਕਾਂ ਨੇ ਇਨ੍ਹਾਂ ਨੂੰ ਆਪਣੇ ਸਥਾਈ ਕੈਂਪਾਂ ਵਿਚ ਤਬਦੀਲ ਕਰ ਲਿਆ ਹੈ ਅਤੇ ਵੱਖ-ਵੱਖ ਸਹੂਲਤਾਂ ਵੀ ਪੈਦਾ ਕਰ ਲਈਆਂ ਹਨ।
ਮਾਲਦੀਵ ਨੂੰ ਤੈਰਨ ਵਾਲੇ ਟਾਪੂ ਬਚਾਉਣਗੇ
NEXT STORY